62 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਮੱਦਦ
ਹੈਦਰਾਬਾਦ। ਹੈਦਰਾਬਾਦ ’ਚ ਰਹਿਣ ਵਾਲੇ ਤਿੰਨ ਸਾਲ ਦੇ ਅਯਾਂਸ਼ ਦੇ ਮਾਤਾ-ਪਿਤਾ ਦੀ ਮਿਹਨਤ ਰੰਗ ਲਿਆਈ ਹੈ ਅਯਾਸ਼ ਇੱਕ ਦੁਰਲਭ ਬਿਮਾਰੀ ਤੋਂ ਪੀੜਤ ਹੈ ਤੇ ਜਿਸ ਨੂੰ ਇੱਕ ਟੀਕੇ ਦੀ ਲੋੜ ਸੀ ਜਿਸ ਦੀ ਕੀਮਤ 16 ਕਰੋੜ ਰੁਪਏ ਹੈ ਅਯਾਂਸ਼ ਲਈ ਦੁਨੀਆ ਦਾ ਸਭ ਤੋਂ ਮਹਿੰਗਾ ਟੀਕਾ ਮੁਹੱਈਆ ਕਰਵਾਇਆ ਗਿਆ 16 ਕਰੋੜ ਰੁਪਏ ਦਾ ਇਹ ਟੀਕਾ 9 ਜੂਨ ਨੂੰ ਹਸਪਤਾਲ ’ਚ ਅਯਾਂਸ਼ ਨੂੰ ਲਾਇਆ ਗਿਆ।
ਇੰਨੇ ਮਹਿੰਗੇ ਟੀਕੇ ਲਈ ਦੇਸ਼ ਦੇ ਤਮਾਮ ਲੋਕਾਂ ਨੇ ਮੱਦਦ ਕੀਤੀ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਵਰਗੇ ਕਈ ਹੋਰ ਵੱਡੇ ਸਿਤਾਰੇ ਵੀ ਪਿੱਛੇ ਨਹੀਂ ਰਹੇ ਇਸ ਬੱਚੇ ਦੇ ਇਲਾਜ ’ਚ ਮੱਦਦ ਲਈ 62 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਦੱਸਣਯੋਗ ਹੈ ਕਿ ਅਯਾਂਸ਼ ਦੇ ਟੀਕੇ ਲਈ ਉਸਦੇ ਮਾਤਾ-ਪਿਤਾ ਨੇ ਕ੍ਰਾਉਡਫੰਡਿੰਗ ਦਾ ਵੀ ਵਰਤੋਂ ਕੀਤੀ ਸੀ ਦਰਅਸਲ ਅਯਾਂਸ਼ ਇੱਕ ਦੁਰਲਭ ਸਪਾਈਨਲ ਮਸਕੁਲਰ ਏਟ੍ਰੋਫੀ (ਐਸਐਮਏ) ਨਾਂਅ ਦੀ ਬਿਮਾਰੀ ਤੋਂ ਪੀੜਤ ਹੈ ਤੇ ਅਯਾਂਸ਼ ਨੂੰ ਇੱਕ ਟੀਕੇ ਦੀ ਲੋੜ ਸੀ।
ਰੇਨਬੋ ਚਿਲਡ੍ਰੇਨ ਹਸਪਤਾਲ ਨੇ ਦੁਰਲਭ ਜੀਨ ਥਰੇਪੀ ਦਾ ਆਪਰੇਸ਼ਨ ਕੀਤਾ ਤੇ ਤਿੰਨ ਸਾਲ ਪੁਰਾਣੇ ਐਸਐਮਏ ਕੇਸ ਦਾ ਇਲਾਜ ਕੀਤਾ ਇਸ ਇਲਾਜ ’ਚ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਜੋਲਗੇਨਸਮਾ ਦੀ ਵਰਤੋਂ ਕੀਤੀ ਗਈ ਯੋਗੇਸ਼ ਗੁਪਤਾ ਤੇ ਰੂਪਲ ਦੇ ਤਿੰਨ ਸਾਲ ਦੇ ਪੁੱਤਰ ਅਯਾਂਸ਼ ਗੁਪਤਾ, ਸਪਾਈਨਲ ਮਸਕੁਲਰ ਏਟ੍ਰੋਫੀ ਤੋਂ ਪੀੜਤ ਸੀ ਤੇ 9 ਜੂਨ ਨੂੰ ਅਯਾਂਸ਼ ਨੂੰ ਸਭ ਤੋਂ ਮਹਿੰਗਾ ਟੀਕਾ ਲਾਇਆ ਗਿਆ ਬੱਚੇ ਨੂੰ ਇਹ ਦਵਾਈ ਉਸਦੀ ਰੀੜ ਦੀ ਮਾਸਪੇਸ਼ੀਆਂ ਨੂੰ ਠੀਕ ਕਰਨ ਲਈ ਦਿੱਤੀ ਗਈ ਹੈ ਇਹ ਬਿਮਾਰੀ 8000 ’ਚੋਂ ਇੱਕ ਬੱਚੇ ਨੂੰ ਹੁੰਦੀ ਹੈ।
ਇੰਨੇ ਮਹਿੰਗੇ ਟੀਕੇ ਲਈ ਇੰਪੈਕਟਗੁਰੂ ਡਾਟ ਕਾਮ ਰਾਹੀਂ ਕ੍ਰਾਉਡਫੰਡਿੰਗ ਕਰਵਾਏ ਜਾਣ ਦੀ ਵਜ੍ਹਾ ਨਾਲ ਅਯਾਂਸ਼ ਦੇ ਮਾਤਾ-ਪਿਤਾ ਇੰਨਾ ਪੈਸਾ ਇਕੱਠਾ ਕਰ ਸਕੇ ਇਸ ਤੋਂ ਇਲਾਵਾ ਵਿੱਤ ਮੰਤਰਾਲੇ ਵੱਲੋਂ ਵੀ ਅਯਾਂਸ਼ ਦੇ ਮਾਤਾ-ਪਿਤਾ ਨੂੰ ਮੱਦਦ ਮਿਲੀ ਵਿੱਤ ਮੰਤਰਾਲੇ ਨੇ ਕਰੀਬ ਛੇ ਕਰੋੜ ਰੁਪਏ ਦੇ ਟੈਕਸ ਨੂੰ ਮਾਫ਼ ਕੀਤਾ।
ਕੀ ਹੈ ਸਪਾਈਨਲ ਮਸਕੁਲਰ ਏਟ੍ਰੋਪੀ ਟਾਈਪ 1
ਇਸ ਗੰਭੀਰ ਬਿਮਾਰੀ ਤੋਂ ਪੀੜਤ ਬੱਚੇ ਮੈਡੀਕਲ ਇੰਟਰਵੇਂਸ਼ਨ ਤੋਂ ਬਿਨਾ ਸ਼ਾਇਦ ਹੀ ਦੋ ਸਾਲ ਤੋਂ ਵੱਧ ਸਮਾਂ ਜਿਉਂਦੇ ਰਹਿ ਸਕਦੇ ਹਨ ਰੇਨਬੋ ਚਿਲਡਰਨ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਰਮੇਸ਼ ਕੋਨਾਂਕੀ ਦੇ ਅਨੁਸਾਰ ਐਸਐਮਏ ਇੱਕ ਪ੍ਰੋਗੇ੍ਰਸਿਵ ਨਿਊਰੋਮਸਕੁਲਰ ਬਿਮਾਰੀ ਹੈ ਜੋ ਐਸਐਮਐਨ 1 ਜੀਨ ’ਚ ਡਿਫੈਕਟ ਦੇ ਕਾਰਨ ਹੁੰਦੀ ਹੈ ਪ੍ਰਭਾਵਿਤ ਬੱਚਿਆਂ ’ਚ ਸ਼ੁਰੂ ’ਚ ਮਾਸਪੇਸ਼ੀਆਂ ’ਚ ਕਮਜ਼ੋਰੀ ਆਉਂਦੀ ਹੈ, ਪਰ ਓਵਰਟਾਈਮ ’ਚ ਸਾਹ ਲੈਣ ਤੇ ਨਿਗਲਣ ’ਚ ਮੁਸ਼ਕਲ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।