World Health Day: ਵਿਸ਼ਵ ਸਿਹਤ ਦਿਵਸ ਮੌਕੇ ਕੀਤਾ ਲੋਕਾਂ ਨੂੰ ਜਾਗਰੂਕ

World Health Day
World Health Day: ਵਿਸ਼ਵ ਸਿਹਤ ਦਿਵਸ ਮੌਕੇ ਕੀਤਾ ਲੋਕਾਂ ਨੂੰ ਜਾਗਰੂਕ

World Health Day: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਚੰਗੀ ਸਿਹਤ ਹੀ ਖੁਸ਼ਹਾਲ ਜੀਵਨ ਦਾ ਆਧਾਰ ਹੈ। ਲੋਕਾਂ ਨੂੰ ਆਪਣੀ ਤੇ ਆਪਣੀ ਸਿਹਤ ਨੂੰ ਚੰਗੇਰਾ ਬਨਾਉਣ ਲਈ ਉਤਸ਼ਾਹਿਤ ਕਰਨ ਲਈ ਡਾ ਰੇਖਾ ਭੱਟੀ ਸੀਨੀਅਰ ਮੈਡੀਕਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ , ਡਾ. ਅਭੈਜੀਤ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਫਿਰੋਜ਼ਸ਼ਾਹ ਵਿੱਚ ਵਿਸ਼ਵ ਸਿਹਤ ਦਿਵਸ ਮੌਕੇ ਤੇ ਜਾਗਰੂਕਤਾ ਸੈਮੀਨਾਰ ਲਗਾਏ ਗਏ।

Read Also : Tehsildar and Naib Tehsildar: ਤਹਿਸੀਲਾਂ ’ਚ ਮੁੜ ਹੋਵੇਗਾ ਕੰਮਕਾਜ ਸ਼ੁਰੂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ

ਇਸ ਦੌਰਾਨ ਤਲਵੰਡੀ ਭਾਈ ਵਿਖ਼ੇ ਲਗਾਏ ਗਏ ਜਾਗਰੂਕਤਾ ਸੈਮੀਨਾਰ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਦੀਪ ਸਿੰਘ ਸੰਧੂ ਬਲਾਕ ਐਜੁਕੇਟਰ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ।ਹੁਣ ਲੋਕਾਂ ਕੋਲ ਸਹੂਲਤਾਂ ਹੋਣ ਕਾਰਨ ਹੱਥੀ ਕਿਰਤ ਕਰਨ ਦਾ ਰੁਝਾਨ ਬਹੁਤ ਘੱਟ ਗਿਆ ਹੈ ।ਜਿਸਦਾ ਨੁਕਸਾਨ ਸਾਡੇ ਸਮਾਜ ਨੂੰ ਇਹ ਹੋਇਆ ਕਿ ਸ਼ਰੀਰਿਕ ਕਸਰਤ ਜਾਂ ਕੰਮ ਨਾ ਹੋਣ ਕਾਰਨ ਸਾਡੇ ਸਮਾਜ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗਣ ਲੱਗ ਗਈਆਂ ਹਨ ਜੋ ਕਿ ਸਾਡੀ ਮਾੜੀ ਜੀਵਨ ਸ਼ੈਲੀ ਦਾ ਨਤੀਜਾ ਹੈ।

World Health Day

ਇਸ ਮੌਕੇ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਮਾੜੀ ਜੀਵਨ ਸ਼ੈਲੀ ਕਰਕੇ ਬੀ ਪੀ, ਸ਼ੁਗਰ, ਦਿਲ ਦੂਆਂ ਬੀਮਾਰੀਆਂ ਤੇ ਹੋਰ ਅਜਿਹੇ ਬਹੁਤ ਸਾਰੇ ਰੋਗ ਹਨ ਜੋ ਲੋਕਾਂ ਨੂੰ ਹੋ ਰਹੇ ਹਨ ,ਇਨਾਂ ਬੀਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਰੋਜਾਨਾ ਦੀ ਜਿੰਦਗੀ ਵਿੱਚ ਬਦਲਾਅ ਕਰਨ ਜਿਵੇਂ ਕਿ ਸਰੀਰਿਕ ਕਸਰਤ,ਯੋਗਾ,ਨਸ਼ਿਆਂ ਨੂੰ ਤਿਆਗਣਾ ਆਦਿ ਚੀਜਾਂ ਕਰਨ ਦੀ ਲੋੜ ਹੈ।

ਇਸ ਵਾਰ ਸਿਹਤ ਦਿਵਸ ਦਾ ਥੀਮ ‘ “ਸਿਹਤਮੰਦ ਸ਼ੁਰੂਆਤ ਆਸਵੰਦ ਭਵਿੱਖ ” ਤਹਿਤ ਲੋਕਾਂ ਨੂੰ ਸਮਾਜ ਦੀ ਸਿਹਤ ਨੂੰ ਵਧੀਆਂ ਬਨਾਉਣ ਦਾ ਸੰਕਲਪ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਥੀਮ ਤਹਿਤ ਨਵਜਨਮੇ ਬੱਚੇ ਨੂੰ ਸ਼ੁਰੂਆਤ ਵਿੱਚ ਹੀ ਚੰਗਾ ਪੋਸ਼ਣ ਜੋ ਕਿ ਸਿਰਫ ਮਾਂ ਦਾ ਦੁੱਧ ਹੈ ਉਹ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਬੱਚੇ ਨੂੰ ਸੰਤੁਲਿਤ ਭੋਜਨ ਅਤੇ ਘਰ ਦੀਆਂ ਬਣੀਆਂ ਪੋਸ਼ਟਿਕ ਚੀਜ਼ਾਂ ਹੀ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੋਵੇ। ਉਹਨਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਲ਼ੋਕਾਂ ਨੂੰ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਗਿਆ ਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਸਮੇਂ ਸਮੇਂ ਤੇ ਆਪਣੀ ਸਰੀਰਿਕ ਜਾਂਚ ਕਰਵਾਉਂਦੇ ਰਹਿਣ ਤਾਂ ਕਿ ਕੋਈ ਵੀ ਬੀਮਾਰੀ ਦਾ ਜਲਦੀ ਪਤਾ ਲਾ ਕੇ ਉਸਦਾ ਇਲਾਜ ਕੀਤਾ ਜਾ ਸਕੇ। ਇਸ ਮੌਕੇ ਜਗਜੀਤ ਕੌਰ ਐਲਐਚਵੀ , ਕਿਰਨਪ੍ਰੀਤ ਕੌਰ ਏਐੱਨਐੱਮ , ਕਸ਼ਮੀਰ ਸਿੰਘ ਹੈਲਥ ਵਰਕਰ, ਚਿਮਨ ਬੇਰੀ ਫਾਰਮੇਸੀ ਅਫਸਰ, ਵਿਰਾਨਿਕਾ, ਆਸ਼ਾ ਵਰਕਰਾਂ ਅਤੇ ਆਯੂਸ਼ਮਾਨ ਅਰੋਗਿਆ ਕੇੰਦਰ ਦਾ ਸਾਰਾ ਸਟਾਫ ਹਾਜ਼ਰ ਸੀ ।