ਸਾਡੇ ਨਾਲ ਸ਼ਾਮਲ

Follow us

19.9 C
Chandigarh
Wednesday, February 4, 2026
More

    World Cancer Day: ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ

    World Cancer Day: ਫ਼ਰੀਦਕੋਟ (ਅਜੈ ਮਨਚੰਦਾ)। ਵਿਸ਼ਵ ਕੈਂਸਰ ਦਿਵਸ ਮੌਕੇ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੇ ਮਾਨਯੋਗ ਵਾਇਸ ਚਾਂਸਲਰ ਪ੍ਰੋਫੈਸਰ ਡਾ. ਰਾਜੀਵ ਸੂਦ (ਡਾ. ਬੀ.ਸੀ.ਰਾਇ ਆਵਾਰਡੀ) ਦੀ ਯੋਗ ਅਗਵਾਈ ਵਿੱਚ ਕੈਂਸਰ ਵਿਭਾਗ ਵਿੱਚ ਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਅਰਵਿੰਦ ਕੁਮਾਰ, ਮਾਨਯੋਗ ਰਜਿਸਟਰਾਰ, ਬਾਬਾ ਫਰੀਦ ਯੂਨੀਵਰਿਸਟੀ ਆਫ ਹੈਂਲਥ ਸਾਇੰਸਜ, ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਅਤੇ ਡਾ. ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ ਗ.ਗ.ਸ.ਮੈਡੀਕਲ ਹਸਪਤਾਲ ਵੀ ਹਾਜਰ ਸਨ।

    ਇਸ ਮੌਕੇ ਡਾ. ਪ੍ਰਦੀਪ ਗਰਗ, ਪ੍ਰੋਫੈਸਰ ਤੇ ਮੁੱਖੀ, ਕੈਂਸਰ ਵਿਭਾਗ ਵੱਲੋਂ ਕੈਂਸਰ ਦੇ ਲੱਛਣਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਮੁੱਖੀ ਵੱਲੋਂ ਕੈਂਸਰ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਬਿਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਇਸ ਬਿਮਾਰੀ ਦਾ ਜਿੰਨਾਂ ਜਲਦੀ ਪਤਾ ਲੱਗ ਜਾਵੇ ਉਨਾਂ ਹੀ ਇਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਲਈ ਜਿੰਨੀ ਭੂਮਿਕਾ ਡਾਕਟਰੀ ਇਲਾਜ ਦੀ ਹੈ, ਉਨੀ ਹੀ ਅਹਿਮੀਅਤ ਮਰੀਜ ਦੀ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਦੀ ਵੀ ਹੈ।

    ਉਹਨਾਂ ਤੋ ਇਲਾਵਾ ਵਿਭਾਗ ਦੇ ਡਾ. ਰੋਮੀ ਕਾਂਤ ਗਰੋਵਰ, ਐਸੋਸੀਏਟ ਪ੍ਰੋਫੈਸਰ ਵੱਲੋਂ ਖਾਣੇ ਵਾਲੀ ਨਾਲੀ ਅਤੇ ਅੰਤੜੀਆ ਦੇ ਕੈਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾ. ਸਿਮਰਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ ਵੱਲੋਂ ਮੂੰਹ ਅਤੇ ਗਲੇ ਦੇ ਕੈਂਸਰ ਬਾਰੇ ਬਹੁਤ ਹੀ ਬਾਰੀਕੀ ਨਾਲ ਸਮਝਾਇਆ ਗਿਆ। ਡਾ. ਸ਼ਿਪਰਾ ਗਰਗ ਵੱਲੋਂ ਮਹਿਲਾਵਾ ਵਿੱਚ ਪਾਏ ਜਾਣ ਵਾਲੇ ਬੱਚੇਦਾਨੀ ਦੇ ਕੈਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇਸ ਦੇ ਸ਼ੁਰੂਆਤੀ ਲੱਛਣਾ ਅਤੇ ਇਸ ਦੀ ਰੋਕਥਮ ਲਈ ਡਬਲਯੂ.ਐੱਚ.ਓ ਦੁਆਰਾ ਚਲਾਈ ਗਈ ਮੁਹਿੰਮ ਅੰਦਰ 9 ਸਾਲ ਤੋਂ ਉਪਰ ਦੀਆ ਲੜਕੀਆ ਨੂੰ ਐਚਪੀਵੀ ਵੈਕਸੀਨ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ।

    ਇਹ ਵੈਕਸੀਨ ਵਾਜਬ ਰੇਟ ਉਪਰ ਹੁਣ ਭਾਰਤ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਬੁਹਤ ਹੀ ਵਧੀਆ ਗੱਲ ਹੈ। ਇਸ ਦੇ ਨਾਲ ਹੀ ਡਾ. ਸਰਬਜੋਤ ਕੌਰ, ਅਸਿਸਟੈਂਟ ਪ੍ਰੋਫੈਸਰ ਵੱਲੋਂ ਮਹਿਲਾਵਾ ਵਿੱਚ ਪਾਏ ਜਾਣ ਵਾਲੇ ਛਾਤੀ ਦੇ ਕੈਂਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਡਾਕਟਰਾ ਵੱਲੋਂ ਦੱਸਿਆ ਗਿਆ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾ ਨੂੰ ਅੱਖੋ ਪਰੋਖੇ ਨਹੀ ਕਰੀਨਾ ਚਾਹੀਦਾ ਖਾਸ ਤੌਰ ਦੇ ਇਸਤਰੀਆ ਨੂੰ ਇਹਨਾਂ ਲੱਛਣਾ ਬਾਰੇ ਸ਼ਰਮਾਉਣਾ ਨਹੀ ਚਾਹੀਦਾ ਅਤੇ ਇਹਨਾਂ ਬਾਰੇ ਆਪਣੇ ਪਰਿਵਾਰਕ ਮੈਂਬਰਾ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਮੁਢਲੀ ਸਟੇਜ ਦਾ ਪਤਾ ਲਗਾ ਕੇ ਇਸ ਬਿਮਾਰੀ ਦਾ ਪੂਰਾ ਇਲਾਜ ਕੀਤਾ ਜਾ ਸਕੇ।

    World Cancer Day

    ਇਸ ਮੌਕੇ ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗ.ਗ.ਸ.ਮੈਡੀਕਲ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵੱਲੋ ਇਕ ਕੈਂਸਰ ਵੈਨ ਵੀ ਚਲਾਈ ਜਾਂਦੀ ਹੈ ਜੋ ਕਿ ਦੂਰ/ਨੇੜੇ ਦੇ ਇਲਾਕਿਆ ’ਚ ਜਾ ਲੋਕਾ ਦੀ ਮੁਢਲੀ ਜਾਂਚ ਕਰਦੀ ਹੈ। ਇਸ ਦੇ ਨਾਲ ਹੀ ਹਸਪਤਾਲ ਵੱਲੋ ਸਲੱਮ ਏਰੀਆ ਵਿੱਚ ਜਾ ਕੇ ਕੈਂਪਾ ਦੀ ਅਯੋਜਨ ਵੀ ਕੀਤਾ ਜਾਂਦਾ ਹੈ, ਜਿਸ ਵਿੱਚ ਸਥਾਨਕ ਲੋਕਾ ਦੀ ਜਾਂਚ ਕਰਨ ਉਪਰੰਤ ਉਹਨਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।

    ਡਾ. ਨੀਤੂ ਕੁੱਕੜ ਮੈਡੀਕਲ ਸੁਪਰਡੈਂਟ ਨੇ ਇਸ ਮੌਕੇ ਬੋਲਦਿਆ ਹਸਪਤਾਲ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਸਾਰੀਆ ਉੱਚ ਪੱਧਰੀ ਸਹੂਲਤਾ ਜਿਵੇਂ ਕਿ ਸਾਰੇ ਟੈਸਟ, ਰੇਡਿਓਥਰੈਪੀ (ਕੈਂਸਰ ਲਈ ਸੇਕੇ), ਕੀਮੋਥਰੈਪੀ, ਸਰਜਰੀ, ਸੀ.ਟੀ ਸਕੈਨ, ਐਮ.ਆਰ.ਆਈ ਅਤੇ ਪੈਟ.ਸੀ.ਟੀ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਪੰਜਾਬ ਸਰਕਾਰ ਦੀਆ ਸਕੀਮਾ ਜਿਵੇਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਤੇ ਸਰਬੱਤ ਸਿਹਤ ਬੀਮਾ ਯੋਜਨਾਂ (ਆਯੂਸ਼ਮਾਨ) ਦੇ ਅਧੀਂਨ ਕੈਂਸਰ ਦੀ ਬਿਮਾਰੀ ਦਾ ਕੈਸ਼ ਲੈਸ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜਮਾ ਲਈ ਹਸਪਤਾਲ ਅੰਦਰ ਫਰੀ / ਕਰੋਨਿਕ ਬਿਮਾਰੀ ਦੇ ਸਰਟੀਫਿਕੇਟ ਵੀ ਬਣਾਏ ਜਾਂਦੇ ਹਨ। World Cancer Day

    Read Also : ਸਿਵਲ ਸਰਜਨ ਡਾ. ਅਮਰਜੀਤ ਕੌਰ ਵੱਲੋਂ ਸਬ-ਡਵੀਜ਼ਨਲ ਹਸਪਤਾਲ ਸੁਨਾਮ ਦਾ ਅਚਨਚੇਤ ਦੌਰਾ

    ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਬਾਦਲ, ਸਿਵਲ ਹਸਪਤਾਲ ਸ਼੍ਰੀ ਖਡੂਰ ਸਾਹਿਬ (ਜਿਲ੍ਹਾ ਤਰਨਤਾਰਨ), ਸੀ.ਐਚ.ਸੀ ਜਲਾਲਾਬਾਦ (ਜਿਲ੍ਹਾ ਫਾਜਿਲਕਾ) ਅਤੇ ਟਰਸ਼ਰੀ ਕੈਂਸਰ ਕੇਅਰ ਸੈਂਟਰ ਫਾਜਿਲਕਾ ਵੀ ਬਾਬਾ ਫਰੀਦ ਯੂਨੀਵਰਿਸਟੀ ਆਫ ਹੈਂਲਥ ਸਾਇੰਸਜ, ਫਰੀਦਕੋਟ ਨੂੰ ਟਰਾਂਸਫਰ ਕਰ ਦਿੱਤੇ ਗਏ ਹਨ ਅਤੇ ਮਾਨਯੋਗ ਵਾਇਸ ਚਾਂਸਲਰ ਡਾ. ਰਾਜੀਵ ਸੂਦ ਦੀ ਅਗਵਾਈ ਹੇਠ ਇਹਨਾਂ ਹਸਪਤਾਲਾ ਵਿੱਚ ਵੀ ਆਉਂਦੇ ਸਮੇਂ ਵਿੱਚ ਵਿਸ਼ਵਪੱਧਰੀ ਸਹੂਲਤਾ ਮੁਹੱਈਆ ਕਰਵਾਈਆ ਜਾਣਗੀਆ।

    ਅੰਤ ਵਿੱਚ ਅਰਵਿੰਦ ਕੁਮਾਰ ਵੱਲ਼ੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੁਆਰਾ ਚਲਾਏ ਜਾ ਰਹੇ ਐਡਵਾਂਸ ਕੈਂਸਰ ਇੰਸਟੀਚਿਊਟ, ਬਠਿੰਡਾ ਅਤੇ ਟੀ.ਸੀ.ਸੀ.ਸੀ, ਫਾਜਿਲਕਾ ਵਾਲੇ ਸੈਂਟਰ ਸਬੰਧੀ ਲੋਕਾ ਨੂੰ ਦੱਸਿਆ ਕਿ ਯੂਨੀਵਰਸਿਟੀ ਵੱਲੋ ਇਹਨਾਂ ਏਰੀਏ ਦੇ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਸੈਂਟਰਾ ਨੂੰ ਅਤਿ- ਅਧੁਨਿਕ ਸੁਵਿਧਾਵਾ ਨਾਲ ਤਿਆਰ ਕੀਤਾ ਗਿਆ ਹੈ। ਉਹਨਾ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਸਪਤਾਲ ਵਿਖੇ ਰੋਬੋਟਿਕ ਸਰਜਰੀ ਵੀ ਕੀਤੀ ਜਾਇਆ ਕਰੇਗੀ।

    ਇਸ ਮੌਕੇ ਉਪਰ ਵਿਭਾਗ ਦੇ ਸੀਨੀਅਰ ਰੈਡੀਡੈਟਸ, ਪੀਜੀ ਡਾਕਟਰ, ਨਰਸਿੰਗ ਸਟਾਫ ਅਤੇ ਨਰਸਿੰਗ ਬੱਚਿਆਂ ਵੱਲੋਂ ਆਪਣੇ ਪੋਸਟਰਾਂ ਅਤੇ ਭਾਸ਼ਣਾਂ ਰਾਹੀ ਲੋਕਾਂ ਨੂੰ ਕੈਂਸਰ ਬਾਰੇ ਵਾਰਡ ਵਿੱਚ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਮੈਡੀਕਲ ਫਿਜੀਸਿਸਟ, ਰੇਡਿਓਥਰੈਪੀ ਟੈਕਨੀਸ਼ੀਅਨ ਅਤੇ ਸਮੂਹ ਸਟਾਫ ਵੀ ਹਾਜਰ ਸੀ।