World Cancer Day: ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਾਇਆ

World Cancer Day
World Cancer Day: ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਾਇਆ

World Cancer Day: ਫ਼ਰੀਦਕੋਟ (ਅਜੈ ਮਨਚੰਦਾ)। ਵਿਸ਼ਵ ਕੈਂਸਰ ਦਿਵਸ ਮੌਕੇ ‘ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੇ ਮਾਣਯੋਗ ਵਾਇਸ ਚਾਂਸਲਰ ਪ੍ਰੋਫੈਸਰ ਡਾ. ਰਾਜੀਵ ਸੂਦ (ਡਾ. ਬੀ.ਸੀ.ਰਾਇ ਆਵਾਰਡੀ) ਦੀ ਯੋਗ ਅਗਵਾਈ ਵਿੱਚ ਕੈਂਸਰ ਵਿਭਾਗ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਡਾ. ਰਾਕੇਸ਼ ਗੋਰੀਆ, ਮਾਣਯੋਗ ਰਜਿਸਟਰਾਰ, ਬਾਬਾ ਫਰੀਦ ਯੂਨੀਵਰਿਸਟੀ ਆਫ ਹੈਂਲਥ ਸਾਇੰਸਜ, ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵੀ ਹਾਜ਼ਰ ਸਨ।

ਇਸ ਮੌਕੇ ਡਾ. ਪ੍ਰਦੀਪ ਗਰਗ, ਪ੍ਰੋਫੈਸਰ ਤੇ ਮੁੱਖੀ, ਕੈਂਸਰ ਵਿਭਾਗ ਵੱਲੋਂ ਕੈਂਸਰ ਦੇ ਲੱਛਣਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਮੁੱਖੀ ਵੱਲੋਂ ਕੈਂਸਰ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਬਿਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਇਸ ਬਿਮਾਰੀ ਦਾ ਜਿੰਨਾਂ ਜਲਦੀ ਪਤਾ ਲੱਗ ਜਾਵੇ ਉਨਾਂ ਹੀ ਇਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਲਈ ਜਿੰਨੀ ਭੂਮਿਕਾ ਡਾਕਟਰੀ ਇਲਾਜ ਦੀ ਹੈ, ਉਨੀ ਹੀ ਅਹਿਮੀਅਤ ਮਰੀਜ ਦੀ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਦੀ ਵੀ ਹੈ।

ਇਹ ਵੀ ਪੜ੍ਹੋ: ਜ਼ਿਲ੍ਹੇ ’ਚ ਜੇਲ੍ਹਾਂ ਦੇ ਖੇਤਰ ਅਤੇ ਜੇਲ੍ਹਾਂ ਦੇ ਆਲੇ ਦੁਆਲੇ 500 ਮੀਟਰ ਖੇਤਰ ਨੋ ਡਰੋਨ ਜ਼ੋਨ ਐਲਾਨਿਆ

ਉਹਨਾਂ ਤੋਂ ਇਲਾਵਾ ਵਿਭਾਗ ਦੇ ਡਾ. ਰੋਮੀ ਕਾਂਤ ਗਰੋਵਰ, ਐਸੋਸੀਏਟ ਪ੍ਰੋਫੈਸਰ ਵੱਲੋਂ ਮਹਿਲਾਵਾ ਵਿੱਚ ਪਾਏ ਜਾਣ ਵਾਲੇ ਬੱਚੇਦਾਨੀ ਦੇ ਕੈਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇਸ ਦੇ ਸ਼ੁਰੂਆਤੀ ਲੱਛਣਾਂ ਅਤੇ ਇਸ ਦੀ ਰੋਕਥਮ ਲਈ WHO ਦੁਆਰਾ ਚਲਾਈ ਗਈ ਮੁਹਿੰਮ ਅੰਦਰ 9 ਸਾਲ ਤੋਂ ਉਪਰ ਦੀਆ ਲੜਕੀਆ ਨੂੰ HPV ਵੈਕਸੀਨ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ। ਇਹ ਵੈਕਸੀਨ ਵਾਜਬ ਰੇਟ ਉਪਰ ਹੁਣ ਭਾਰਤ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਬੁਹਤ ਹੀ ਵਧੀਆ ਗੱਲ ਹੈ। ਇਸ ਦੇ ਨਾਲ ਹੀ ਡਾ. ਸਿਮਰਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ ਵੱਲੋਂ ਮੂੰਹ ਦੇ ਕੈਂਸਰ, ਡਾ. ਖੁਸ਼ਬੂ ਵੱਲੋਂ ਕੈਂਸਰ ਦੀ ਮੁਢਲੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਅਤੇ ਡਾ. ਸ਼ਿਪਰਾ ਗਰਗ ਵੱਲੋਂ ਛਾਤੀ ਅਤੇ ਗਦੂਦਾ ਦੇ ਕੈਂਸਰ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ। World Cancer Day

World Cancer Day
World Cancer Day

ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਅੱਖੋ ਪਰੋਖੇ ਨਹੀ ਕਰੀਨਾ ਚਾਹੀਦਾ | World Cancer Day

ਵਿਭਾਗ ਦੇ ਡਾਕਟਰਾ ਵੱਲੋਂ ਦੱਸਿਆ ਗਿਆ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਅੱਖੋ ਪਰੋਖੇ ਨਹੀ ਕਰੀਨਾ ਚਾਹੀਦਾ ਖਾਸ ਤੌਰ ’ਤੇ ਇਸਤਰੀਆਂ ਨੂੰ ਇਹਨਾਂ ਲੱਛਣਾਂ ਬਾਰੇ ਸ਼ਰਮਾਉਣਾ ਨਹੀਂ ਚਾਹੀਦਾ ਅਤੇ ਇਹਨਾਂ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਮੁੱਢਲੀ ਸਟੇਜ ਦਾ ਪਤਾ ਲਗਾ ਕੇ ਇਸ ਬਿਮਾਰੀ ਦਾ ਪੂਰਾ ਇਲਾਜ ਕੀਤਾ ਜਾ ਸਕੇ। ਇਸ ਮੌਕੇ ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵੱਲੋਂ ਇਕ ਕੈਂਸਰ ਵੈਨ ਵੀ ਚਲਾਈ ਜਾਂਦੀ ਹੈ ਜੋ ਕਿ ਦੂਰ/ ਨੇੜੇ ਦੇ ਇਲਾਕਿਆ ਵਿੱਚ ਜਾ ਲੋਕਾਂ ਦੀ ਮੁੱਢਲੀ ਜਾਂਚ ਕਰਦੀ ਹੈ। ਇਸ ਦੇ ਨਾਲ ਹੀ ਹਸਪਤਾਲ ਵੱਲੋਂ ਸਲੱਮ ਏਰੀਆ ਵਿੱਚ ਜਾ ਕੇ ਕੈਂਪਾ ਦੀ ਅਯੋਜਨ ਵੀ ਕੀਤਾ ਜਾਂਦਾ ਹੈ, ਜਿਸ ਵਿੱਚ ਸਥਾਨਕ ਲੋਕਾਂ ਦੀ ਜਾਂਚ ਕਰਨ ਉਪਰੰਤ ਉਹਨਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।

ਡਾ. ਰਾਕੇਸ਼ ਗੋਰੀਆ, ਮਾਨਯੋਗ ਰਜਿਸਟਰਾਰ ਸਾਹਿਬ ਜੀ ਨੇ ਇਸ ਮੌਕੇ ਬੋਲਦਿਆ ਹਸਪਤਾਲ ਵੱਲੋ ਮਰੀਜ਼ਾਂ ਨੂੰ ਦਿੱਤੀਆ ਜਾ ਰਹੀਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਸਾਰੀਆਂ ਉੱਚ ਪੱਧਰੀ ਸਹੂਲਤਾਂ ਜਿਵੇਂ ਕਿ ਸਾਰੇ ਟੈਸਟ, ਰੇਡਿਓਥਰੈਪੀ (ਕੈਂਸਰ ਲਈ ਸੇਕੇ), ਕੀਮੋਥਰੈਪੀ, ਸਰਜਰੀ, ਸੀ.ਟੀ ਸਕੈਨ, ਐਮ.ਆਰ.ਆਈ ਅਤੇ ਪੈਟ.ਸੀ.ਟੀ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਪੰਜਾਬ ਸਰਕਾਰ ਦੀਆਂ ਸਕੀਮਾਂ ਜਿਵੇਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਤੇ ਸਰਬੱਤ ਸਿਹਤ ਬੀਮਾ ਯੋਜਨਾ (ਆਯੂਸ਼ਮਾਨ) ਦੇ ਅਧੀਂਨ ਕੈਂਸਰ ਦੀ ਬਿਮਾਰੀ ਦਾ ਕੈਸ਼ ਲੈਸ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜਮਾ ਲਈ ਹਸਪਤਾਲ ਅੰਦਰ ਫਰੀ / ਕਰੋਨਿਕ ਬਿਮਾਰੀ ਦੇ ਸਰਟੀਫਿਕੇਟ ਵੀ ਬਣਾਏ ਜਾਂਦੇ ਹਨ।

ਪੋਸਟਰਾਂ ਅਤੇ ਭਾਸ਼ਣਾਂ ਰਾਹੀ ਲੋਕਾਂ ਨੂੰ ਕੈਂਸਰ ਬਾਰੇ ਵਾਰਡ ਵਿੱਚ ਜਾਗਰੂਕ ਕੀਤਾ

ਅੰਤ ਵਿੱਚ ਡਾ. ਰਾਜੀਵ ਸੂਦ, ਮਾਨਯੋਗ ਵਾਇਸ ਚਾਂਸਲਰ ਸਾਹਿਬ ਜੀ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਜ ਦੁਆਰਾ ਚਲਾਏ ਜਾ ਰਹੇ ਐਡਵਾਂਸ ਕੈਂਸਰ ਇੰਸਟੀਚਿਊਟ, ਬਠਿੰਡਾ ਅਤੇ ਟੀ.ਸੀ.ਸੀ.ਸੀ, ਫਾਜਿਲਕਾ ਵਾਲੇ ਸੈਂਟਰ ਸਬੰਧੀ ਲੋਕਾਂ ਨੂੰ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਹਨਾਂ ਏਰੀਏ ਦੇ ਲੋਕਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਸੈਂਟਰਾਂ ਨੂੰ ਅਤਿ- ਅਧੁਨਿਕ ਸੁਵਿਧਾਵਾ ਨਾਲ ਤਿਆਰ ਕੀਤਾ ਗਿਆ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਸਪਤਾਲ ਵਿਖੇ ਰੋਬੋਟਿਕ ਸਰਜਰੀ ਵੀ ਕੀਤੀ ਜਾਇਆ ਕਰੇਗੀ। ਇਸ ਮੌਕੇ ਉਪਰ ਵਿਭਾਗ ਦੇ ਸੀਨੀਅਰ ਰੈਡੀਡੈਟਸ, ਪੀ.ਜੀ ਡਾਕਟਰ, ਨਰਸਿੰਗ ਸਟਾਫ ਅਤੇ ਨਰਸਿੰਗ ਬੱਚਿਆਂ ਵੱਲੋਂ ਆਪਣੇ ਪੋਸਟਰਾਂ ਅਤੇ ਭਾਸ਼ਣਾਂ ਰਾਹੀ ਲੋਕਾਂ ਨੂੰ ਕੈਂਸਰ ਬਾਰੇ ਵਾਰਡ ਵਿੱਚ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡੀਕਲ ਫਿਜੀਸਿਸਟ, ਰੇਡਿਓਥਰੈਪੀ ਟੈਕਨੀਸ਼ੀਅਨ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ। World Cancer Day

LEAVE A REPLY

Please enter your comment!
Please enter your name here