ਵਾਤਾਵਰਣ, ਨਸ਼ਿਆਂ, ਚੋਰੀਆਂ ਆਦਿ ਖਿਲਾਫ ਕੀਤਾ ਪਿੰਡ ਵਾਸੀਆਂ ਨੂੰ ਜਾਗਰੂਕ | Angels Public School
ਪਟਿਆਲਾ (ਨਰਿੰਦਰ ਸਿੰਘ ਬਠੋਈ)। ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਲਿਟਲ ਏਂਜਲਸ ਪਬਲਿਕ ਸਕੂਲ ਬਠੋਈ ਕਲਾਂ (Angels Public School) ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸਕੂਲੀ ਬੱਚਿਆਂ ਨੇ ਅਨੁਸਾਸਨ ਦਾ ਨਮੂਨਾ ਪੇਸ ਕਰਦਿਆ ਕਤਾਰਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਵਾਲੇ ਬੈਨਰ ਅਤੇ ਤਖਤੀਆਂ ਫੜ ਕੇ ਪੂਰੇ ਪਿੰਡ ਦੀ ਫਿਰਨੀ ’ਤੇ ਦੀ ਚੱਕਰ ਲਗਾਇਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਗਰਮੀ ਦੇ ਮੌਸ਼ਮ ਨੂੰ ਦੇਖਦਿਆ ਵੱਖ-ਵੱਖ ਥਾਈ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਸਕੂਲੀ ਬੱਚੀਆਂ ਵੱਲੋਂ ਨਸ਼ਿਆਂ ਅਤੇ ਨਸ਼ਿਆਂ ਦੀ ਪੂਰਤੀ ਲਈ ਨੌਜਵਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਰੀਆਂ ਆਦਿ ਕਰਨ ਸਬੰਧੀ ਨਾਟਕ ਪੇਸ ਕੀਤਾ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖੀ ਚਿੱਠੀ
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਚੌਕਾਂ ਵਿੱਚ ਖੜਕੇ ਇਨ੍ਹਾਂ ਦੇ ਨਾਟਕਾਂ ਅਤੇ ਨਸ਼ਿਆਂ ਖਿਲਾਫ ਕੀਤੀਆਂ ਜਾ ਰਹੀਆਂ ਚੋਟਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਸਕੂਲੀ ਬੱਚੀਆਂ ਨੇ ਪਿੰਡ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਾ ਕੇ ਰੱਖਣ ਤਾਂ ਜੋ ਸਾਡੇ ਨੌਜਵਾਨ ਆਉਣ ਵਾਲੇ ਸਮੇਂ ’ਚ ਪੰਜਾਬ ਨੂੰ ਸਾਂਭਣ ਦੇ ਜੋਗ ਹੋ ਸਕਣ। ਇਸ ਮੌਕੇ ਲਿਟਲ ਏਂਜਲਸ ਪਬਲਿਕ ਸਕੂਲ ਦੇ ਮੁੱਖ ਅਧਿਆਕ ਆਸ਼ੂ ਸ਼ਰਮਾ, ਮਾਸਟਰ ਪਰਦੀਪ ਸਿੰਘ, ਰਣਧੀਰ ਸਿੰਘ, ਨਿਰਭੈ ਸਿੰਘ, ਅਜੈਬ ਸਿੰਘ, ਕਾਕਾ ਸਿੰਘ, ਬਿੱਟੂ, ਹੈਪੀ, ਗੱਗੂ, ਹੰਸਰਾਜ, ਪਰਦੀਪ ਸ਼ਰਮਾ, ਬਿੰਦਰ ਸਿੰਘ, ਗੁਲਜਾਰ ਸਿੰਘ, ਸਿਆਮ ਸਿੰਘ, ਸੇਵਕ, ਜੀਵਨ ਆਦਿ ਨੇ ਇਸ ਜਾਗਰੂਕਤਾ ਰੈਲੀ ’ਚ ਵਿਸ਼ੇਸ਼ ਯੋਗਦਾਨ ਪਾਇਆ।