Punjab Health News: ਟੀਬੀ ਦੀ ਰੋਕਥਾਮ ਤੇ ਇਲਾਜ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ

Punjab Health News
Punjab Health News: ਟੀਬੀ ਦੀ ਰੋਕਥਾਮ ਤੇ ਇਲਾਜ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ

Punjab Health News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਟੀ.ਬੀ. ਮੁਕਤ ਭਾਰਤ ਮਿਸ਼ਨ ਨੂੰ ਸਮਰਪਿਤ ਇਕ ਵਿਸ਼ੇਸ਼ ਤਰਬੀਅਤੀ ਕੈਂਪ ਟੀ ਬੀ ਅਲਰਟ ਇੰਡੀਆ’ (ਟੀਬੀ.ਏ.ਆਈ) ਅਤੇ ‘ਕਰਨਾਟਕ ਹੈਲਥ ਸੰਵਰਧਨ ਟਰੱਸਟ’ (ਕੇ.ਐੱਚ.ਪੀ.ਟੀ) ਦੇ ਸਹਿਯੋਗ ਨਾਲ ਸੀਐੱਚਸੀ ਫਿਰੋਜ਼ਸ਼ਾਹ ਵਿਚ ਕਰਵਾਇਆ ਗਿਆ।

ਇਹ ਤਰਬੀਅਤ ‘ਇੰਟੀਗ੍ਰੇਟਡ ਮਿਜ਼ਰਜ਼ ਇਨ ਪ੍ਰੀਵੈਨਸ਼ਨ ਐਂਡ ਕੇਅਰ ਫੋਰ ਟੀ.ਬੀ. (ਇੰਪੈਕਟ) ਪ੍ਰਾਜੈਕਟ ਹੇਠ ਹੋਈ, ਜਿਸਦਾ ਮਕਸਦ ਟੀ.ਬੀ. ਤੋਂ ਬੱਚ ਚੁੱਕੇ ਲੋਕਾਂ ਨੂੰ “ਟੀ.ਬੀ. ਚੈਂਪੀਅਨ” ਵਜੋਂ ਤਿਆਰ ਕਰਕੇ ਸਮਾਜਿਕ ਪੱਧਰ ‘ਤੇ ਜਾਗਰੂਕਤਾ ਫੈਲਾਉਣੀ ਸੀ। ਇਸ ਕੈਂਪ ਵਿਚ 53 ਪੇਂਡੂ ਟੀ.ਬੀ. ਸਰਵਾਈਵਰ ਨੇ ਹਿੱਸਾ ਲਿਆ। Punjab Health News

Read Also : ਵੱਡਾ ਹਾਦਸਾ, ਪੁਰਾਣਾ ਖੰਡਰ ਘਰ ਢਹਿ ਢੇਰੀ… ਤਿੰਨ ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ਼ ਜਾਰੀ

ਟੀ.ਬੀ. ਚੈਂਪੀਅਨਜ਼ ਨੂੰ ਸਿੱਖਿਆ ਦਿੱਤੀ ਗਈ ਕਿ ਉਹ ਟੀ.ਬੀ. ਦੀ ਜਲਦੀ ਪਹਿਚਾਣ, ਇਲਾਜ ਅਤੇ ਮਾਨਸਿਕ, ਆਰਥਿਕ ਸਮੱਸਿਆਵਾਂ ਦੇ ਹੱਲ ਵੱਲ ਲੋਕਾਂ ਦਾ ਧਿਆਨ ਖਿੱਚਣ। ਕੈਂਪ ਦੀ ਅਗਵਾਈ ਜ਼ਿਲ੍ਹਾ ਕੋਆਰਡੀਨੇਟਰ ਡਾ. ਅਮਨਪ੍ਰੀਤ ਅਰੋੜਾ ਨੇ ਕੀਤੀ, ਜਦਕਿ ਪੰਜਾਬ ‘ਚ ਚੱਲ ਰਹੀ ਪ੍ਰਾਜੈਕਟ ਦੀ ਦੇਖਰੇਖ ਚੰਡੀਗੜ੍ਹ ਦੇ ਰਾਜ ਪ੍ਰਧਾਨ ਨੀਰਜ ਸਿੰਹਾ ਨੇ ਕੀਤੀ। ਸਿਵਲ ਸਰਜਨ ਅਤੇ ਡੀ.ਟੀ.ਓ. ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਦੀ ਸ਼ੁਰੂਆਤ ਇਕ ਵਿਸ਼ੇਸ਼ ਮੀਟਿੰਗ ਨਾਲ ਹੋਈ ਜਿਸ ਵਿਚ ਟੀ.ਬੀ. ਉਨਮੂਲਨ ਯਤਨਾਂ ‘ਤੇ ਵਿਸਥਾਰ ਨਾਲ ਗੱਲਬਾਤ ਹੋਈ।