ਅਭਿਨੰਦਨ ਵੀਰ ਚੱਕਰ ਤੇ ਪ੍ਰਕਾਸ਼ ਜਾਧਵ ਕਿਰਤੀ ਚੱਕਰ ਨਾਲ ਸਨਮਾਨਿਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਹਾਦਰੀ ਤੇ ਵੀਰਤਾ ਨਾਲ ਮਾਤ ਭੂਮੀ ਦੀ ਰੱਖਿਆ ਕਰਨ ਵਾਲੇ ਹਥਿਆਰਬੰਦ ਫੌਜ ਦੇ ਜਾਂਬਾਜਾਂ ਨੂੰ ਅੱਜ ਦੋ ਕਿਰਤੀ ਚੱਕਰ, ਇੱਕ ਵੀਰ ਚੱਕਰ ਤੇ ਦਸ ਸੌਰਿਆ ਚੱਕਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਜਿਨ੍ਹਾਂ ’ਚ ਹਵਾਈ ਫੌਜ ਦੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੂੰ ਬਾਲਾਕੋਟ ਸਟਰਾਈਕ ਲਈ ਵੀਰ ਚੱਕਰ ਤੇ ਫੌਰ ਦੇ ਸੈਪਰ ਪ੍ਰਕਾਸ਼ ਜਾਧਵ ਨੂੰ ਕਿਰਤੀ ਚੱਕਰ ਪ੍ਰਦਾਨ ਕੀਤਾ ਗਿਆ।
ਰਾਸ਼ਟਰਪਤੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ’ਚ ਹੋਈ ਰੱਖਿਆ ਅਲੰਕਰਨ ਸਮਾਰੋਹ ’ਚ ਵੀਰਤਾ ਪੁਰਸਕਾਰਾਂ ਦੇ ਨਾਲ-ਨਾਲ 14 ਫੌਜ ਜਵਾਨਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਤਮਗਾ, ਦੋ ਨੂੰ ਉਤਮ ਸੇਵਾ ਤਮਗਾ ਤੇ 26 ਨੂੰ ਅਤਿ ਵਿਸ਼ਿਸ਼ਟ ਸੇਵਾ ਤਮਗਾ ਨਾਲ ਸਨਮਾਨਿਤ ਕੀਤਾ। ਤਿੰਨ ਜਾਬਾਜ਼ਾਂ ਨੂੰ ਇਹ ਪੁਰਸਕਾਰ ਦੇਹਾਂਤ ਉਪਰੰਤ ਦਿੱਤੇ ਗਏ ਹਨ।
ਸਮਾਰੋਹ ’ਚ ਗਰੁੱਪ ਕੈਪਟਨ ਵਰਧਮਾਨ ਨੂੰ ਯੁੱਧਕਾਲ ’ਚ ਵੀਰਤਾ ਲਈ ਤੀਜੇ ਸਰਵਉੱਚ ਪੁਰਸਕਾਰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ’ਚ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਨੇ 26 ਫਰਵਰੀ 2019 ਨੂੰ ਸਰਹੱਦ ਪਾਰ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਮੁਸਤੈਦੀ ਨਾਲ ਕੀਤੀ ਗਈ ਕਾਰਵਾਈ ’ਚ ਵੱਡੀ ਗਿਣਤੀ ’ਚ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ ਇਸ ਦੇ ਜਵਾਬ ’ਚ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਨੇ 27 ਫਰਵਰੀ 2019 ਨੂੰ ਭਾਰਤੀ ਟਿਕਾਣਿਆਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਸਮਾਨ ’ਚ ਜੰਗੀ ਜਹਾਜ਼ਾਂ ਦਰਮਿਆਨ ਹੋਏ ਟਕਰਾਅ ਦੌਰਾਨ ਗਰੁੱਪ ਕੈਪਟਨ ਵਰਧਮਾਨ ਨੇ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਮਾਰ ਸੁੱਟਿਆ ਸੀ
ਇਨ੍ਹਾਂ ਨੂੰ ਮਿਲਿਆ।
ਕੌਮੀ ਰਾਈਫਲਸ ਦੇ ਮੇਜਰ ਵਿਭੂਤੀ ਸ਼ੰਕਰ ਢੌਂਡੀਆਲ (ਦੇਹਾਂਤ ਉਪਰੰਤ), ਨਾਇਕ ਸੂਬੇਦਾਰ ਸੋਮਬੀਰ (ਦੇਹਾਂਤ ਉਪਰੰਤ), ਲੈਫਟੀਨੇਂਟ ਕਰਨਲ ਅਜੈ ਸਿੰਘ ਕੁਸ਼ਵਾਹਾ, ਕੈਪਟਨ ਮਹੇਸ਼ ਕੁਮਾਰ ਭੂਰੇ, ਨਾਇਕ ਨਰੇਸ਼ ਕੁਮਾਰ, ਆਲੋਕ ਕੁਮਾਰ ਦੁਬੇ, ਅਸਾਮ ਰਾਈਫਲਸ ਦੇ ਮੇਜਰ ਬਜਿੰਦਰ ਸਿੰਘ, ਲੈਫਟੀਨੇਂਟ ਕਰਨਲ ਜੋਤੀ ਲਾਮਾ, ਪੈਰਾਸ਼ੂਟ ਰੇਜੀਮੇਂਟ ਦੇ ਨਾਇਬ ਸੂਬੇਦਾਰ ਨਰਿੰਦਰ ਸਿੰਘ ਤੇ ਆਪਰੇਸ਼ਨ ਰੱਖਿਅਕ ਐਨਐਮਈ ਅਮਿਤ ਰਾਣਾ ਨੂੰ ਸ਼ਾਂਤੀ ਕਾਲ ’ਚ ਵੀਰਤਾ ਦੇ ਲਈ ਦਿੱਤੇ ਜਾਣ ਵਾਲੇ ਤੀਜੇ ਸਰਵਉੱਚ ਸਨਮਾਨ ਸੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਵਿਸ਼ਿਸ਼ਟ ਸੇਵਾ ਲਈ 14 ਫੌਜ ਕਰਮੀਆਂ ਨੂੰ ਪਰਮ ਵਿਸ਼ਿਸ਼ਟ ਸੇਵਾ ਤਮਗਾ, ਦੋ ਨੂੰ ਉੱਤਮ ਸੇਵਾ ਤਮਗਾ ਤੇ 26 ਨੂੰ ਅਤਿ ਵਿਸ਼ਿਸ਼ਟ ਸੇਵਾ ਤਮਗੇ ਨਾਲ ਸਨਮਾਨਿਤ ਕੀਤਾ ਗਿਆ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ ਤੇ ਰਾਸ਼ਟਰਪਤੀ ਕੋਵਿੰਦ ਨੇ ਅੱਜ ਇਹ ਪੁਰਸਕਾਰ ਪ੍ਰਦਾਨ ਕੀਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ