Snake News: ਮਾਨਸੂਨ ਦੇ ਇਸ ਮੌਸਮ ’ਚ ਸੱਪ ਅਕਸਰ ਐਕਟਿਵ ਹੋ ਜਾਂਦੇ ਹਨ, ਅਜਿਹੇ ’ਚ ਭੋਜਨ ਤੇ ਸੁੱਕੀ ਜ਼ਮੀਨ ਦੀ ਭਾਲ ’ਚ ਸੱਪ ਲੋਕਾਂ ਦੇ ਘਰਾਂ ’ਚ ਆ ਜਾਂਦੇ ਹਨ, ਪਰ ਕੁਦਰਤ ’ਚ ਅਜਿਹੇ ਕਈ ਰੁੱਖ ਹਨ ਜਿਨ੍ਹਾਂ ਦੀ ਮੱਦਦ ਨਾਲ ਅਸੀਂ ਇਨ੍ਹਾਂ ਜ਼ਹਿਰੀਲੇ ਸੱਪਾਂ ਨੂੰ ਆਪਣੇ ਘਰ ਤੋਂ ਦੂਰ ਕਰ ਸਕਦੇ ਹਾਂ, ਮੰਨਿਆ ਜਾਂਦਾ ਹੈ ਕਿ ਇਨ੍ਹਾਂ ਰੁੱਖਾਂ ਨੂੰ ਘਰ ’ਚ ਲਾਉਣ ਨਾਲ ਸੱਪ ਤੁਹਾਡੇ ਘਰ ਤੋਂ ਦੂਰ ਰਹਿੰਦੇ ਹਨ। ਦਰਅਸਲ ਮਾਨਸੂਨ ਆਉਣ ਵਾਲਾ ਹੈ, ਤੇ ਅਜਿਹੇ ’ਚ ਸੱਪ ਕਾਫ਼ੀ ਦੇਖਣ ਨੂੰ ਮਿਲਦੇ ਹਨ। ਭੌਜਨ ਤੇ ਸੁੱਕੀ ਜ਼ਮੀਨ ਦੀ ਭਾਲ ’ਚ ਲੋਕਾਂ ਦੇ ਘਰਾਂ ਅੰਦਰ ਸੱਪ ਵੜ ਆਉਂਦੇ ਹਨ। ਬਰਸਾਤ ਦੇ ਮੌਸਮ ’ਚ ਹੀ ਸੱਪ ਦੇ ਡੰਗਣ ਦੇ ਮਾਮਲੇ ਵੀ ਵਧਣ ਲੱਗਦੇ ਹਨ। ਹਾਲਾਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਕੁਝ ਰੁੱਖਾਂ ਦੀ ਮੱਦਦ ਨਾਲ ਸੱਪਾਂ ਨੂੰ ਘਰਾਂ ’ਚ ਆਉਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਬਾਰੇ ਹਜਾਰੀਬਾਗ ਦੇ ਸਰਪ ਮਿੱਤਰ ਦੇਵ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮਾਨਸੂਨ ’ਚ ਘਰ ’ਚ ਸੱਪ ਆਉਣਾ ਬੇਹੱਦ ਆਮ ਗੱਲ ਹੈ, ਪਰ ਸਾਡੇ ਨੇੜੇ ਤੇੜੇ ਕੁਝ ਅਜਿਹੇ ਰੁੱਖ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ’ਚ ਲਾ ਕੇ ਕਘਰ ਦੀ ਸੁੰਦਰਤਾ ਤਾਂ ਵਧਾਉਂਦੇ ਹੀ ਹੋ ਨਾਲ ਹੀ ਉਸ ਦੀ ਗੰਧ ਨਾਲ ਸੱਪ ਨੂੰ ਵੀ ਆਪਣੇ ਘਰ ਤੋਂ ਦੂਰ ਰੱਖ ਸਕਦੇ ਹੋ। (Snake News)
Also Read : ਸਾਵਧਾਨ! ਪਰੇਸ਼ਾਨ ਕਰ ਸਕਦੀ ਹੈ ਇਹ ਘਟਨਾ!
ਉਨ੍ਹਾਂ ਦੱਸਿਆ ਕਿ ਕੁਝ ਸੱਪ ਸਰਪਗੰਧਾ ਦੇ ਰੁੱਖ ਤੋਂ ਦੂਰ ਰਹਿੰਦੇ ਹਨ। ਇਸ ਲਈ ਘਰ ਦੇ ਨੇੜੇ ਤੇੜੇ ਸੱਪ ਤੋਂ ਚਣ ਲਈ ਸਰਪਗੰਧਾ ਦਾ ਰੁੱਖ ਲਾ ਸਕਦੇ ਹੋ, ਪਰ ਇਸ ਦੀ ਗੰਧ ’ਚ ਸਾਰੀਆਂ ਜਾਤੀਆਂ ਦੇ ਸੱਪਾਂ ਨੂੰ ਨਹੀਂ ਭਜਾਉਂਦੇ, ਇਸ ਤੋਂ ਇਲਾਵਾ ਨਾਗਦੌਨ, ਸਨੇਕ ਪਲਾਂਟ, ਗੇਂਦੇ ਦਾ ਫੁੱਲ, ਲੈਮਨ ਗ੍ਰਾਸ ਦੀ ਗੰਧ ਵੀ ਕਿਸੇ ਕਿਸੇ ਸੱਪ ਨੂੰ ਦੂਰ ਕਰਨ ’ਚ ਮੱਦਦ ਕਰਦੀ ਹੈ।
Snake News
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਪ ’ਤੇ ਪੁਦੀਨਾ ਤੇ ਤੁਲਸੀ ਦੇ ਪੱਤਿਆਂ ਦੀ ਸੁਗੰਧ ਦਾ ਵੀ ਕਾਫ਼ੀ ਅਸਰ ਪੈਂਦਾ ਹੈ, ਪਰ ਇਹ ਸਾਰੇ ਸੱਪਾਂ ’ਤੇ ਕਾਰਗਰ ਨਹੀਂ ਹੈ, ਕਈ ਲੋਕ ਧੂੰਏਂ ਦੀ ਮੱਦਦ ਨਾਲ ਸੱਪ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ, ਪਰ ਇਹ ਸਾਡੇ ਨਾਲ ਸੱਪ ਦੀ ਸਿਹਤ ਨੂੰ ਵੀ ਨੁਕਸਾਨਦਾਇਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਫ਼ ਸਫ਼ਾਈ ਹੀ ਸੱਪਾਂ ਨੂੰ ਘਰ ਤੋਂ ਦੂਰ ਰੱਖਣ ਲਈ ਸਭ ਤੋਂ ਵਧੀਆ ਉਪਾਅ ਹੈ। ਇਸ ਲਈ ਘਰ ਦੇ ਨੇੜੇ ਤੇੜੈ ਕੂੜਾ ਜਮ੍ਹਾ ਨਾ ਹੋਣ ਦਿਓ, ਨਾਲ ਹੀ ਲੱਕੜ, ਟੁੱਟੀਆਂ ਇੱਟਾਂ ਦੇ ਢੇਰ ਨੂੰ ਜਮ੍ਹਾ ਨਾ ਕਰੋ, ਹਨ੍ਹੇਰਾ ਨਾ ਰੱਖੋ, ਗਰਮੀ ਦੇ ਮੌਸਮ ’ਚ ਸੱਪ ਠੰਢਕ ਤੇ ਭੋਜਨ ਦੀ ਭਾਲ ’ਚ ਇਨ੍ਹਾਂ ਥਾਵਾਂ ’ਤੇ ਹੀ ਨਿਵਾਸ ਕਰਦੇ ਹਨ।
Disclaimer: ਇਹ ਜਾਣਕਾਰੀ ਮਾਹਿਰਾਂ ਤੋਂ ਲੈ ਕੇ ਸਾਂਝੀ ਕੀਤੀ ਗਈ। ਇਸ ਵਿੱਚ ਸਾਡਾ ਕੋਈ ਆਪਣਾ ਵਿਚਾਰ ਨਹੀਂ ਹੈ। ‘ਸੱਚ ਕਹੂੰ’ ਕਿਸੇ ਵੀ ਤੱਥ ਦੀ ਜਿ਼ੰਮੇਵਾਰੀ ਨਹੀਂ ਲੈਂਦਾ।