ਅਫਵਾਹਾਂ ’ਚ ਨਾ ਆਵੇ ਸਾਧ-ਸੰਗਤ : ਪ੍ਰਬੰਧਕ ਕਮੇਟੀ ਡੇਰਾ ਸੱਚਾ ਸੌਦਾ

guru ji

ਅਫਵਾਹਾਂ ’ਚ ਨਾ ਆਵੇ ਸਾਧ-ਸੰਗਤ

ਸਰਸਾ, ਸੱਚ ਕਹੂੰ ਨਿਊਜ਼ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿਹਤ ਸਬੰਧੀ ਕੁਝ ਲੋਕ ਅਧੂਰੀ ਤੇ ਗਲਤ ਜਾਣਕਾਰੀ ਸੋਸ਼ਲ ਮੀਡੀਆ ਤੇ ਮੇਨ ਸਟ੍ਰੀਮ ਮੀਡੀਆ ’ਤੇ ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਪੂਜਨੀਕ ਗੁਰੂ ਜੀ ਨੂੰ ਜੇਲ੍ਹ ’ਚ ਵਾਰ-ਵਾਰ ਪੇਟ ਦਰਦ ਤੇ ਬਲੱਡ ਪ੍ਰੈਸ਼ਰ ਉੱਪਰ ਹੇਠਾਂ ਹੋਣ ਦੀ ਸ਼ਿਕਾਇਤ ਹੋਈ, ਜਿਸ ਕਾਰਨ ਪੂਜਨੀਕ ਗੁਰੂ ਜੀ ਦੀ ਪੀਜੀਆਈ ਰੋਹਤਕ ’ਚ ਸਿਟੀ ਸਕੈਨ ਤੇ ਹੋਰ ਜਾਂਚ ਕਰਵਾਈ ਗਈ ਡਾਕਟਰਾਂ ਦੀ ਸਲਾਹ ’ਤੇ ਪੀਈਟੀ ਸਕੈਨ ਤੇ ਬਾਕੀ ਜ਼ਰੂਰੀ ਟੈਸਟ ਕਰਵਾਉਣ ਲਈ ਪੂਜਨੀਕ ਗੁਰੂ ਜੀ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ 6 ਜੂਨ ਨੂੰ ਲਿਆਂਦਾ ਗਿਆ ਸੀ । ਪੂਜਨੀਕ ਗੁਰੂ ਜੀ ਦੇ ਪੀਜੀਆਈ ’ਚ ਹੋਏ ਸਿਟੀ ਸਕੈਨ ’ਚ, ਪੈਨਕ੍ਰਿਆਜ਼ ’ਚ ਸੋਜ ਨਜ਼ਰ ਆਈ ਸੀ ਜਿਸ ਦੇ ਚੱਲਦਿਆਂ ਮੇਦਾਂਤਾ ’ਚ ਸੁਪਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ।

ਹਸਪਤਾਲ ਦੇ ਨਿਯਮਾਂ ਅਨੁਸਾਰ ਗੁਰੂ ਜੀ ਦਾ ਕੋਵਿਡ ਰੈਪਿਡ ਪੀਸੀਆਰ ਟੈਸਟ ਕਰਵਾਇਆ ਗਿਦਆ, ਜਿਸ ’ਚ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਗੁਰੂ ਜੀ ਨੂੰ ਕੋਰੋਨਾ ਵਾਰਡ ’ਚ ਸ਼ਿਫਟ ਕੀਤਾ ਗਿਆ ਉਸ ਤੋਂ ਬਾਅਦ 7 ਜੂਨ ਨੂੰ ਆਰਟੀ ਪੀਸੀਆਰ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪੂਜਨੀਕ ਗੁਰੂ ਜੀ ਨੂੰ ਜਨਰਲ ਵਾਰਡ ’ਚ ਸਿਫਟ ਕਰ ਦਿੱਤਾ ਗਿਆ । ਪੂਜਨੀਕ ਗੁਰੂ ਜੀ ਦੀ ਦੇਖ-ਰੇਖ ਹਸਪਤਾਲ ਦੇ ਨਿਯਮਾਂ ਅਨੁਸਾਰ ਪਰਿਵਾਰ ’ਚ ਉਨ੍ਹਾਂ ਦੇ ਪੁੱਤਰ ਜਸਮੀਤ ਜੀ ਇੰਸਾਂ ਤੇ ਪੁੱਤਰੀਆਂ ਚਰਨਪ੍ਰੀਤ ਜੀ ਇੰਸਾਂ, ਹਨੀਪ੍ਰੀਤ ਜੀ ਇੰਸਾਂ ਤੇ ਅਮਰਪ੍ਰੀਤ ਜੀ ਇੰਸਾਂ ਕਰ ਰਹੇ ਹਨ ਸਾਧ-ਸੰਗਤ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਚ ਨਹੀਂ ਆਉਣਾ ਹੈ ਤੇ ਸਭ ਨੇ ਵੱਧ ਤੋਂ ਵੱਧ ਸਿਮਰਨ ਕਰਨਾ ਹੈ ਤੇ ਅਰਦਾਸ ਕਰਨੀ ਹੈ ਕਿ ਪੂਜਨੀਕ ਗੁਰੂ ਜੀ ਸਦਾ ਸਿਹਤਮੰਦ ਰਹਿਣ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।