US Immigration: ਟਰੰਪ ਪ੍ਰਸ਼ਾਸਨ ਨੇ 105 ਭਾਰਤੀਆਂ ਨੂੰ ਗੈਰ-ਕਾਨੂੰਨੀ ਪ੍ਰਵਾਸੀ ਕਰਾਰ ਦੇ ਕੇ ਵਾਪਸ ਭੇਜ ਦਿੱਤਾ þ ਪਹਿਲਾਂ ਹੀ ਇਸ ਗੱਲ ਦੇ ਅਸਾਰ ਬਣੇ ਹੋਏ ਸਨ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਬਣਨਸਾਰ ਗੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕਾਰਵਾਈ ਕਰਨਗੇ ਟਰੰਪ ਨੇ ਆਪਣੇ ਸੁਭਾਅ ਤੇ ਐਲਾਨ ਮੁਤਾਬਿਕ ਸਖਤ ਫੈਸਲਾ ਲਿਆ þ ਫੌਜੀ ਜਹਾਜ਼ ਰਾਹੀਂ ਪ੍ਰਵਾਸੀਆਂ ਨੂੰ ਵਾਪਸ ਭੇਜਣਾ ਅਮਰੀਕੀ ਪ੍ਰਸ਼ਾਸਨ ਦੇ ਸਖਤ ਦ੍ਰਿਸ਼ਟੀਕੋਣ ਅਤੇ ਤੇਵਰਾਂ ਨੂੰ ਉਜਾਗਰ ਕਰਦਾ þ ਅਮਰੀਕੀ ਪ੍ਰਸ਼ਾਸਨ ਨਵੀਂ ਦਿੱਲੀ ਨੂੰ ਪਹਿਲਾਂ ਹੀ ਆਪਣੀ ਚਿੰਤਾ ਬਾਰੇ ਜਾਣੂੰ ਕਰਵਾ üੱਕਾ ਸੀ ਤੇ ਨਵੀਂ ਦਿੱਲੀ ਨੇ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦਾ ਸਮੱਰਥਨ ਨਹੀਂ ਕਰਦਾ।
ਇਹ ਖਬਰ ਵੀ ਪੜ੍ਹੋ : Punjab Weather News: ਮੌਸਮ ਵਿਭਾਗ ਦੀ ਚੇਤਾਵਨੀ, ਫਿਰ ਹੋਣ ਵਾਲੀ ਐ ਪੱਛਮੀ ਗੜਬੜੀ, ਬਦਲੇਗਾ ਮੌਸਮ
ਭਾਵੇਂ ਕਿਸੇ ਮੁਲਕ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਨਹੀਂ ਦਿੱਤਾ ਜਾ ਸਕਦਾ ਫਿਰ ਵੀ ਅਮਰੀਕੀ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਵੇਲੇ ਉਨ੍ਹਾਂ ਪ੍ਰਵਾਸੀਆਂ ਦਾ ਮਾਮਲਾ ਬਰੀਕੀ ਤੇ ਹਮਦਰਦੀ ਨਾਲ ਵਿਚਾਰਨਾ ਚਾਹੀਦਾ þ ਜੋ ਵਰਕ ਪਰਮਿਟ ’ਤੇ ਗਏ ਸਨ ਤੇ ਵੀਜ਼ਾ ਪੂਰਾ ਹੋਣ ਕਾਰਨ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸ਼੍ਰੇਣੀ ’ਚ ਆ ਗਏ ਇਹ ਘਟਨਾਚੱਕਰ ਅਮਰੀਕਾ ਜਾਣ ਦੇ ਚਾਹਵਾਨਾਂ ਲਈ ਨਸੀਹਤ ਵੀ þ ਕਿ ਦੂਸਰੇ ਦੇਸ਼ਾਂ ਦੇ ਇਮੀਗੇ੍ਰਸ਼ਨ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰਕੇ ਡੰਕੀ ਰੂਟ ਜਾਂ ਹੋਰ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਜਾਣ ਦੇ ਝੱਲ ’ਚ ਆਪਣਾ ਕੀਮਤੀ ਪੈਸਾ ਫਰਜ਼ੀ ਏਜੰਟਾਂ ਨੂੰ ਨਾ ਲੁਟਾਈ ਜਾਣ ਜਾਗਣ ਦਾ ਇਸ ਤੋਂ ਵੱਡਾ ਵੇਲਾ ਸ਼ਾਇਦ ਹੀ ਕੋਈ ਹੋਰ ਹੋਵੇ ਇਹ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਜਿੰਮੇਵਾਰੀ þ ਕਿ ਫਰਜ਼ੀ ਏਜੰਟਾਂ ਦੀ ਪੈੜ ਜ਼ਰੂਰ ਨੱਪੀ ਜਾਵੇ। US Immigration