Motivational Quotes: ਨਿੰਦਾ ਤੇ ਅਲੋਚਨਾ ਤਿਆਗ ਸਦਾਚਾਰ ਅਪਣਾਓ

Motivational quotes

Motivational Quotes: ਬਹੁਤ ਪੁਰਾਣੀ ਗੱਲ ਹੈ ਕਿ ਚੀਨ ਵਿਚ ਇੱਕ ਬੌਧ ਭਿਕਸ਼ੂਣੀ ਰਹਿੰਦੀ ਸੀ। ਉਸ ਕੋਲ ਗੌਤਮ ਬੁੱਧ ਦੀ ਇੱਕ ਸੋਨੇ ਦੀ ਮੂਰਤੀ ਸੀ ਜਿਸ ਦੀ ਉਹ ਦਿਨ-ਰਾਤ ਪੂਜਾ ਕਰਦੀ ਸੀ। ਜਦੋਂ ਚੀਨ ਵਿਚ ਮਹਾਂਬੁੱਧ ਉਤਸਵ ਦੀ ਸ਼ੁਰੂਆਤ ਹੋਈ ਤਾਂ ਉੱਥੇ ਕਈ ਲੋਕ ਆਏ। ਉਹ ਭਿਕਸ਼ੂਣੀ ਵੀ ਬੁੱਧ ਦੀ ਮੂਰਤੀ ਲੈ ਕੇ ਪਹੁੰਚੀ। ਬੌਧ ਭਿਕਸ਼ੂਣੀ ਚਾਹੁੰਦੀ ਸੀ ਕਿ ਉਹ ਜੋ ਸਮੱਗਰੀ ਆਪਣੇ ਨਾਲ ਲਿਆਈ ਹੈ ਉਸ ਨਾਲ ਸਿਰਫ਼ ਉਸ ਦੀ ਬੁੱਧ ਦੀ ਮੂਰਤੀ ਦੀ ਹੀ ਪੂਜਾ ਹੋਵੇ।

ਉਸ ਨੇ ਸੋਚਿਆ ਕਿ ਜੇਕਰ ਮੈਂ ਆਪਣੀ ਧੂਫ਼-ਦੀਵਾ ਸਭ ਦੇ ਸਾਹਮਣੇ ਲਾਵਾਂਗੀ ਤਾਂ ਹੋਰ ਮੂਰਤੀਆਂ ਵੀ ਉਸ ਦੀ ਸੁਗੰਧ ਲੁੱਟ ਲੈਣਗੀਆਂ। ਅਜਿਹੀ ਸਥਿਤੀ ਤੋਂ ਬਚਣ ਲਈ ਉਸ ਭਿਕਸ਼ੂਣੀ ਨੇ ਬਾਂਸ ਦੀ ਇੱਕ ਟੋਕਰੀ ਨੂੰ ਆਪਣੀ ਮੂਰਤੀ ਦੇ ਨਾਲ ਰੱਖ ਕੇ ਆਪਣੀ ਧੂਫ਼ ਦਾ ਧੂੰਆਂ ਰੋਕ ਦਿੱਤਾ। ਥੋੜ੍ਹੀ ਦੇਰ ਵਿਚ ਧੂੰਏਂ ਕਾਰਨ ਸੋਨੇ ਨਾਲ ਬਣੀ ਮੂਰਤੀ ਦੇ ਮੂੰਹ ’ਤੇ ਕਾਲਖ਼ ਜੰਮ ਗਈ। ਮੂਰਤੀ ਦੇ ਮੂੰਹ ’ਤੇ ਕਾਲਖ਼ ਲੱਗਣ ਕਾਰਨ ਦਰਸ਼ਕਾਂ ਨੂੰ ਬੁੱਧ ਦੀ ਮੂਰਤੀ ਕਰੂਪ ਲੱਗਣ ਲੱਗੀ। Motivational Quotes

Read Also : Welfare Work: ਪਿਆਰਾ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਅਜਿਹੇ ਵਿਚ ਉਸ ਮੂਰਤੀ ਨੂੰ ਲਿਆਉਣ ਵਾਲੀ ਤੇ ਉਸ ਨੂੰ ਪੂਜਣ ਵਾਲੀ ਭਿਕਸ਼ੂਣੀ ਦੀ ਹਰ ਥਾਂ ਅਲੋਚਨਾ ਹੋਣ ਲੱਗੀ। ਅਜਿਹੀ ਸਥਿਤੀ ਵਿਚ ਉਹ ਦੁਖੀ ਹੋ ਗਈ। ਭਿਕਸ਼ੂਣੀ ਨੇ ਆਯੋਜਕ ਨੂੰ ਸ਼ਿਕਾਇਤ ਕੀਤੀ। ਉਦੋਂ ਉਨ੍ਹਾਂ ਜਾਂਚ-ਪੜਤਾਲ ਕੀਤੀ ਤੇ ਕਿਹਾ, ‘‘ਸੌੜੀ ਸੋਚ ਤੇ ਦਿਖਾਵੇ ਕਾਰਨ ਪੂਜਾ ਪ੍ਰਭਾਵਹੀਣ ਤੇ ਆਡੰਬਰ ਮਾਤਰ ਰਹਿ ਜਾਂਦੀ ਹੈ।

ਜੀਵਨ ਦਾ ਫੈਲਾਅ ਹੀ ਤਰੱਕੀ ਦਾ ਪਹਿਲਾ ਕਦਮ ਹੈ। ਜੋ ਲੋਕ ਇਸ ਤੱਥ ਨੂੰ ਨਹੀਂ ਸਮਝਦੇ ਉਹ ਨਿੰਦਿਆ ਤੇ ਅਲੋਚਨਾ ਦੇ ਪਾਤਰ ਬਣ ਜਾਂਦੇ ਹਨ। ਭਾਵ ਧਰਮ ਦਾ ਅਰਥ ਹੈ ਚੰਗਾ ਵਿਹਾਰ। ਪਰ ਕਈ ਵਾਰ ਉਹ ਪ੍ਰਦਰਸ਼ਨ ਦੀ ਚੀਜ਼ ਬਣ ਕੇ ਰਹਿ ਜਾਂਦਾ ਹੈ। ਇਸ ਲਈ ਮਨੁੱਖ ਨੂੰ ਆਪਣੇ ਜੀਵਨ ਵਿਚ ਇਸ ਤੋਂ ਬਚਣਾ ਚਾਹੀਦਾ ਹੈ।’’