ਮਾੜੇ ਸਮੇਂ ਨੂੰ ਟਾਲ਼ੋ

Importance of Patience

ਸ਼ਾਮ ਦਾ ਸਮਾਂ ਸੀ। ਮਹਾਤਮਾ ਬੁੱਧ ਬੈਠੇ ਹੋਏ ਸਨ। ਉਹ ਡੁੱਬਦੇ ਸੂਰਜ ਨੂੰ ਦੇਖ ਰਹੇ ਸਨ। ਉਦੋਂ ਉਨ੍ਹਾਂ ਦਾ ਇੱਕ ਸ਼ਿਸ਼ ਆਇਆ ਤੇ ਗੁੱਸੇ ’ਚ ਬੋਲਿਆ, ‘‘ਗੁਰੂ ਜੀ! ਰਾਮਜੀ ਨਾਂਅ ਦੇ ਜਿੰਮੀਂਦਾਰ ਨੇ ਮੇਰਾ ਅਪਮਾਨ ਕੀਤਾ ਹੈ। ਤੁਸੀਂ ਤੁਰੰਤ ਚੱਲੋ, ਉਸ ਨੂੰ ਉਸ ਦੀ ਮੂਰਖ਼ਤਾ ਦਾ ਸਬਕ ਸਿਖਾਉਣਾ ਹੋਵੇਗਾ।’’ ਮਹਾਤਮਾ ਬੁੱਧ ਮੁਸਕੁਰਾ ਕੇ ਬੋਲੇ, ‘‘ਪਿ੍ਰਯ ਤੁਸੀਂ ਬੌਧ ਹੋ, ਸੱਚੇ ਬੌਧ ਦਾ ਅਪਮਾਨ ਕਰਨ ਦੀ ਸ਼ਕਤੀ ਕਿਸੇ ਵਿਚ ਨਹੀਂ ਹੁੰਦੀ। ਤੁਸੀਂ ਇਸ ਪ੍ਰਸੰਗ ਨੂੰ ਭੁਲਾਉਣ ਦੀ ਕੋਸ਼ਿਸ਼ ਕਰੋ। ਜਦੋਂ ਪ੍ਰਸੰਗ ਨੂੰ ਭੁਲਾ ਦਿਓਗੇ, ਤਾਂ ਅਪਮਾਨ ਕਿੱਥੇ ਬਚੇਗਾ?’’

‘‘ਪਰ ਮਹਾਰਾਜ, ਉਸ ਨੇ ਤੁਹਾਡੇ ਪ੍ਰਤੀ ਵੀ ਅਪਸ਼ਬਦ ਵਰਤੇ ਹਨ। ਤੁਹਾਨੂੰ ਚੱਲਣਾ ਹੀ ਪਵੇਗਾ। ਤੁਹਾਨੂੰ ਦੇਖਦੇ ਹੀ ਉਹ ਜ਼ਰੂਰ ਸ਼ਰਮਿੰਦਾ ਹੋ ਜਾਵੇਗਾ ਤੇ ਆਪਣੇ ਕੀਤੇ ਦੀ ਖਿਮਾ ਮੰਗੇਗਾ। ਬੱਸ, ਮੈਂ ਸੰਤੁਸ਼ਟ ਹੋ ਜਾਵਾਂਗਾ।’’ ਮਹਾਤਮਾ ਬੁੱਧ ਸਮਝ ਗਏ ਕਿ ਸ਼ਿਸ਼ ਵਿਚ ਬਦਲੇ ਦੀ ਭਾਵਨਾ ਪੈਦਾ ਹੋ ਚੁੱਕੀ ਹੈ, ਉਸ ’ਤੇ ਉਪਦੇਸ਼ ਦਾ ਅਸਰ ਨਹੀਂ ਪਵੇਗਾ। ਕੁਝ ਵਿਚਾਰ ਕਰਦੇ ਹੋਏ ਉਹ ਬੋਲੇ, ‘‘ਚੰਗਾ, ਜੇਕਰ ਅਜਿਹੀ ਗੱਲ ਹੈ ਤਾਂ ਮੈਂ ਜ਼ਰੂਰ ਰਾਮਜੀ ਕੋਲ ਚੱਲਾਂਗਾ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ।

ਆਪਾਂ ਸਵੇਰੇ ਚੱਲਾਂਗੇ।’’ ਸਵੇਰ ਹੋਈ, ਗੱਲ ਆਈ-ਗਈ ਹੋ ਗਈ। ਸ਼ਿਸ਼ ਆਪਣੇ ਕੰਮ ’ਚ ਲੱਗ ਗਿਆ ਤੇ ਮਹਾਤਮਾ ਬੁੱਧ ਆਪਣੀ ਸਾਧਨਾ ਵਿੱਚ। ਜਦੋਂ ਦੁਪਹਿਰ ਹੋਣ ’ਤੇ ਵੀ ਸ਼ਿਸ਼ ਨੇ ਬੁੱਧ ਨੂੰ ਕੁਝ ਨਾ ਕਿਹਾ ਤਾਂ ਬੁੱਧ ਨੇ ਖੁਦ ਹੀ ਸ਼ਿਸ਼ ਤੋਂ ਪੁੱਛਿਆ, ‘‘ਪਿ੍ਰਯ, ਅੱਜ ਰਾਮਜੀ ਕੋਲ ਚੱਲੋਗੇ ਨਾ?’’ ‘‘ਨਾ ਗੁਰੂ ਜੀ! ਮੈਂ ਜਦੋਂ ਘਟਨਾ ’ਤੇ ਫਿਰ ਤੋਂ ਵਿਚਾਰ ਕੀਤਾ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭੁੱਲ ਮੇਰੀ ਹੀ ਸੀ। ਮੈਨੂੰ ਆਪਣੇ ਕੀਤੇ ’ਤੇ ਪਛਤਾਵਾ ਹੈ। ਹੁਣ ਰਾਮਜੀ ਕੋਲ ਜਾਣ ਦੀ ਕੋਈ ਲੋੜ ਨਹੀਂ।’’ ਬੁੱਧ ਨੇ ਹੱਸਦੇ ਹੋਏ ਕਿਹਾ, ‘‘ਜੇਕਰ ਅਜਿਹੀ ਗੱਲ ਹੈ ਤਾਂ ਹੁਣ ਜ਼ਰੂਰ ਹੀ ਸਾਨੂੰ ਰਾਮਜੀ ਕੋਲ ਚੱਲਣਾ ਹੋਵੇਗਾ। ਆਪਣੀ ਗਲਤੀ ਦੀ ਖਿਮਾ ਨਹੀਂ ਮੰਗੋਗੇ!’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।