ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਬੁਰੇ ਕਰਮਾਂ ਤੋ...

    ਬੁਰੇ ਕਰਮਾਂ ਤੋਂ ਬਚੋ

    Children Education

    ਬੁਰੇ ਕਰਮਾਂ ਤੋਂ ਬਚੋ

    ਜਦੋਂ ਕਿਸੇ ਦਾ ਜਨਮ ਹੁੰਦਾ ਹੈ ਤਾਂ ਉਹ ਇਕੱਲਾ ਹੀ ਆਉਂਦਾ ਹੈ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਕੀਤੇ ਕਰਮਾਂ ਅਨੁਸਾਰ ਜ਼ਿੰਦਗੀ ਭਰ ਸੁਖ-ਦੁੱਖ ਪ੍ਰਾਪਤ ਕਰਦਾ  ਹੈ ਅੰਤ ‘ਚ  ਇਕੱਲਾ ਹੀ ਮਰ ਜਾਂਦਾ ਹੈ ਚਾਣੱਕਿਆ ਨੇ ਜ਼ਿੰਦਗੀ ਨਾਲ ਜੁੜੀਆਂ ਕਈ ਸਹੀ ਨੀਤੀਆਂ ਦੱਸੀਆਂ ਹਨ ਜੋ ਵਿਅਕਤੀ ਇਨ੍ਹਾਂ ਨੀਤੀਆਂ ਨੂੰ ਆਪਣੇ ਵਿਹਾਰ ‘ਚ ਉਤਾਰ ਲੈਂਦਾ ਹੈ, ਉਹ ਸ੍ਰੇਸ਼ਟ ਵਿਅਕਤੀ ਬਣ ਸਕਦਾ ਹੈ ਚਾਣੱਕਿਆ ਨੇ ਦੱਸਿਆ ਹੈ ਕਿ ਇਸ ਦੁਨੀਆਂ ‘ਚ ਅਸੀਂ ਇਕੱਲੇ ਹੀ ਆਉਂਦੇ ਹਾਂ ਤੇ ਸਾਨੂੰ ਇਕੱਲਿਆਂ ਨੂੰ ਹੀ ਜਾਣਾ ਪੈਂਦਾ ਹੈ, ਇਸ ਲਈ ਸਵਰਗ ਜਾਂ ਨਰਕ ਵੀ ਸਾਨੂੰ ਇਕੱਲਿਆਂ ਨੂੰ ਹੀ ਭੋਗਣੇ ਪੈਣੇ ਹਨ ਚਾਣੱਕਿਆ ਅਨੁਸਾਰ, ਜਨਮ ਲੈਣ ਤੋਂ ਬਾਅਦ ਵਿਅਕਤੀ ਨੂੰ ਜੋ ਘਰ-ਪਰਿਵਾਰ ਅਤੇ ਵਾਤਾਵਰਨ ਮਿਲਦਾ ਹੈ,

    ਉਸ ਦੇ ਅਨੁਸਾਰ ਉਹ ਕਰਮ ਕਰਦਾ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਚੰਗੇ ਕਰਮ ਕਰੇਗਾ ਤਾਂ ਉਸਨੂੰ ਇਨ੍ਹਾਂ ਦੇ ਸ਼ੁੱਭ ਫਲ ਮਿਲਣਗੇ ਜੇਕਰ ਕੋਈ ਵਿਅਕਤੀ ਬੁਰਾਈ ਦੇ ਕੰਮਾਂ ‘ਚ ਲਿਪਤ ਰਹਿੰਦਾ ਹੈ ਤਾਂ ਉਸ ਨੂੰ ਇਨ੍ਹਾਂ ਸਾਰੇ ਕੰਮਾਂ ਦੇ ਭਿਆਨਕ ਨਤੀਜੇ ਝੱਲਣੇ ਪੈਂਦੇ ਹਨ ਕੋਈ ਵੀ ਵਿਅਕਤੀ ਜੇਕਰ ਆਪਣੇ ਨਿੱਜੀ ਸਵਾਰਥ ਲਈ ਜਾਂ ਕਿਸੇ ਹੋਰ ਲਈ ਬੁਰਾ ਕੰਮ ਕਰਦਾ ਹੈ ਤਾਂ ਇਹ ਨਿਸ਼ਚਿਤ ਹੀ ਦੁੱਖ ਦੇਣ ਵਾਲੀ ਗੱਲ ਹੈ ਪਰ ਜਿਨ੍ਹਾਂ ਲੋਕਾਂ ਲਈ ਵਿਅਕਤੀ ਅਧਰਮ ਦੇ ਰਾਹ ‘ਤੇ ਚੱਲਦਾ ਹੈ ਉਹ ਸਾਰੇ ਲੋਕ ਵੀ ਮੌਤ ਵੇਲੇ ਉਨ੍ਹਾਂ ਦਾ ਸਾਥ ਛੱਡ ਦਿੰਦੇ ਹਨ ਹਮੇਸ਼ਾ ਅਜਿਹੇ ਕੰਮ ਕਰੋ ਜਿਨ੍ਹਾਂ ਨਾਲ ਦੂਜਿਆਂ ਦਾ ਨੁਕਸਾਨ ਨਾ ਹੋਵੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.