ਕੇਪਟਾਊਨ ’ਚ 3 ਜਨਵਰੀ ਤੋਂ ਸ਼ੁਰੂ ਹੋਵੇਗਾ ਦੂਜਾ ਟੈਸਟ ਮੁਕਾਬਲਾ | Avesh Khan
- ਭਾਰਤੀ ਟੀਮ ਲੜੀ ’ਚ 0-1 ਨਾਲ ਪਿੱਛੇ | Avesh Khan
ਕੇਪਟਾਊਨ (ਏਜੰਸੀ)। ਦੱਖਣੀ ਅਫਰੀਕਾ ਦੌਰੇ ’ਤੇ 3 ਜਨਵਰੀ ਤੋਂ ਕੇਪਟਾਊਨ ’ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਲਈ ਤੇਜ ਗੇਂਦਬਾਜ ਅਵੇਸ਼ ਖਾਨ ਨੂੰ ਮੁਹੰਮਦ ਸ਼ਮੀ ਦੀ ਜਗ੍ਹਾ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਮੁਹੰਮਦ ਸ਼ਮੀ ਨੂੰ ਦੱਖਣੀ ਅਫਰੀਕਾ ਦੌਰੇ ਲਈ ਦੋ ਟੈਸਟ ਮੈਚਾਂ ਦੀ ਸੀਰੀਜ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਸੀਰੀਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਹੰਮਦ ਸ਼ਮੀ ਫਿਟਨੈੱਸ ਟੈਸਟ ਪਾਸ ਨਾ ਕਰਨ ਕਾਰਨ ਦੌਰੇ ਤੋਂ ਬਾਹਰ ਹੋ ਗਏ ਸਨ। ਹਾਲਾਂਕਿ, ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਉਨ੍ਹਾਂ ਦੇ ਬਦਲ ਵਜੋਂ ਕਿਸੇ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ। ਹੁਣ ਪਹਿਲਾ ਮੈਚ ਖਤਮ ਹੋਣ ਤੋਂ ਬਾਅਦ ਸ਼ਮੀ ਦੀ ਜਗ੍ਹਾ ਆਵੇਸ਼ ਖਾਨ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਇੱਕ ਰੋਜ਼ਾ ਲੜੀ ਦਾ ਹਿੱਸਾ ਵੀ ਸਨ ਆਵੇਸ਼ ਖਾਨ | Avesh Khan
ਆਵੇਸ਼ ਖਾਨ ਦੱਖਣੀ ਅਫਰੀਕਾ ਦੌਰੇ ’ਤੇ ਇੱਕਰੋਜ਼ਾ ਟੀਮ ਦਾ ਹਿੱਸਾ ਸਨ। ਟੈਸਟ ਸੀਰੀਜ ਤੋਂ ਪਹਿਲਾਂ ਟੀਮ ਇੰਡੀਆ ਨੇ ਤਿੰਨ ਟੀ-20 ਅਤੇ ਤਿੰਨ ਇੱਕਰੋਜ਼ਾ ਮੈਚਾਂ ਦੀ ਸੀਰੀਜ ਖੇਡੀ ਸੀ। ਆਵੇਸ਼ ਨੂੰ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ ਲਈ ਸ਼ਾਮਲ ਕੀਤਾ ਗਿਆ ਸੀ। ਆਵੇਸ਼ 3 ਮੈਚਾਂ ਦੀ ਸੀਰੀਜ ’ਚ 4.82 ਦੀ ਇਕਾਨਮੀ ਰੇਟ ਨਾਲ 6 ਵਿਕਟਾਂ ਲੈ ਕੇ ਟੀਮ ਇੰਡੀਆ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਸਨ। (Avesh Khan)
ਈਸ਼ਾਨ ਕਿਸ਼ਨ ਪਹਿਲਾਂ ਹੀ ਸੀਰੀਜ ਤੋਂ ਬਾਹਰ | Avesh Khan
ਟੈਸਟ ਟੀਮ ਦਾ ਹਿੱਸਾ ਰਹੇ ਵਿਕਟਕੀਪਰ ਬੱਲੇਬਾਜ ਈਸ਼ਾਨ ਨੇ ਵੀ ਨਿੱਜੀ ਕਾਰਨਾਂ ਕਰਕੇ ਆਪਣਾ ਨਾਂਅ ਵਾਪਸ ਲੈ ਲਿਆ ਸੀ। ਇੱਕਰੋਜ਼ਾ ਵਿਸ਼ਵ ਕੱਪ, ਏਸ਼ੀਆ ਕੱਪ ਅਤੇ ਵਿਸ਼ਵ ਕੱਪ ਤੋਂ ਬਾਅਦ ਈਸ਼ਾਨ ਅਸਟਰੇਲੀਆ ਖਿਲਾਫ 5 ਟੀ-20 ਘਰੇਲੂ ਸੀਰੀਜ ’ਚ ਵੀ ਭਾਰਤੀ ਟੀਮ ਦਾ ਹਿੱਸਾ ਸਨ। ਉਹ ਦੱਖਣੀ ਅਫਰੀਕਾ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ ’ਚ ਵੀ ਟੀਮ ਦਾ ਹਿੱਸਾ ਸਨ। ਈਸ਼ਾਨ ਦੇ ਟੈਸਟ ਸੀਰੀਜ ਤੋਂ ਹਟਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਕੇਐੱਸ ਭਰਤ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਸੀ। (Avesh Khan)
ਟੈਸਟ ਮੈਚਾਂ ਲਈ ਡੈਬਿਊ ਕਰ ਸਕਦੇ ਹਨ ਆਵੇਸ਼ ਖਾਨ | Avesh Khan
ਆਵੇਸ਼ ਖਾਨ ਭਾਰਤ ਲਈ ਦੂਜੇ ਟੈਸਟ ’ਚ ਡੈਬਿਊ ਕਰ ਸਕਦੇ ਹਨ। ਉਨ੍ਹਾਂ ਫਰਵਰੀ 2022 ’ਚ ਟੀ-20 ਅਤੇ ਜੁਲਾਈ 2022 ’ਚ ਇੱਕਰੋਜ਼ਾ ’ਚ ਆਪਣੀ ਸ਼ੁਰੂਆਤ ਕੀਤੀ। ਆਵੇਸ਼ ਨੇ ਭਾਰਤ ਲਈ ਹੁਣ ਤੱਕ 8 ਇੱਕਰੋਜ਼ਾ ਮੈਚ ਅਤੇ 19 ਟੀ-20 ਮੈਚ ਖੇਡੇ ਹਨ। ਉਨ੍ਹਾਂ 8 ਇੱਕਰੋਜ਼ਾ ਮੈਚਾਂ ’ਚ 5.54 ਦੀ ਇਕਾਨਮੀ ਰੇਟ ਨਾਲ 9 ਵਿਕਟਾਂ ਲਈਆਂ ਹਨ। ਜਦੋਂ ਕਿ 19 ਟੀ-20 ’ਚ ਉਸ ਨੇ 9.03 ਦੀ ਇਕਾਨਮੀ ਰੇਟ ਨਾਲ 18 ਵਿਕਟਾਂ ਲਈਆਂ ਹਨ। (Avesh Khan)