ਅਵਤਾਰ ਦਿਹਾੜੇ ‘ਤੇ ਪੌਦਾ ਲਾਉਣਾ ਅਨਮੋਲ ਤੋਹਫ਼ਾ : ਪੂਜਨੀਕ ਗੁਰੂ ਜੀ
ਸਰਸਾ। ਐਤਵਾਰ ਦਾ ਦਿਨ ਪ੍ਰਕਿਰਤੀ ਲਈ ਖੁਸ਼ੀਆਂ ਤੇ ਇਸ ਧਰਤੀ ਲਈ ਹਰਿਆਲੀ ਲੈ ਕੇ ਆਇਆ, ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ‘ਤੇ ਚਲਾਏ ਗਏ ਪੌਦਾ ਲਗਾਓ ਅਭਿਆਨ ਦਾ। ਆਪਣੇ ਮੁਰਸ਼ਿਦ-ਏ-ਕਾਮਿਲ ਦੇ ਜਨਮਉਤਸਵ ‘ਤੇ ਡੇਰਾ ਸ਼ਰਧਾਲੂਆਂ ਨੇ ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ ਤੇ ਲਗਭਗ 40 ਲੱਖ ਪੌਦੇ ਲਾਏ। ਅਭਿਆਨ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਧਾਮ ਨੇੜੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੌਦਾ ਲਾ ਕੇ ਕੀਤਾ। ਇਸ ਉਪਰੰਤ ਸਮੁੱਚੇ ਦੇਸ਼ ‘ਚ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ‘ਚ ਡੇਰਾ ਸ਼ਰਧਾਲੂਆਂ ਨੇ ਪੌਦੇ ਲਾਏ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ ਨੇੜੇ ਖੁੱਲ੍ਹੇ ਮੈਦਾਨ ‘ਚ ਪੂਜਨੀਕ ਗੁਰੂ ਜੀ ਨੇ ਅਭਿਆਨ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ‘ਤੇ ਸ਼ਾਹੀ ਪਰਿਵਾਰ ਦੇ ਆਦਰਯੋਗ ਮੈਂਬਰਾਂ, ਸ਼ਾਹੀ ਬੇਟੀਆਂ ਬਸੇਰਾ ਤੇ ਆਸਰਾ ਆਸ਼ਰਮ ਦੇ ਬੱਚਿਆਂ ਤੇ ਆਸ਼ਰਮ ਦੇ ਸੇਵਾਦਾਰਾ ਨੇ ਪੌਦੇ ਲਾਏ। ਅਭਿਆਨ ਦੇ ਸ਼ੁੱਭ ਆਰੰਭ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਆਸਟਰੇਲੀਆ, ਕੈਨਾਡਾ, ਨਿਊਜ਼ੀਲੈਂਡ, ਯੂÂੈਈ, ਅਮਰੀਕਾ, ਇਟਲੀ, ਜਰਮਨੀ, ਕੁਵੈਤ, ਨੇਪਾਲ, ਇੰਗਲੈਂਡ ਤੇ ਹੋਰ ਦੇਸਾਂ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੌਦੇ ਲਾ ਕੇ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ। ਪੂਜਨੀਕ ਗੁਰੂ ਜੀ ਨੇ ਪੌਦੇ ਲਾਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਪਵਿੱਤਰ ਆਸ਼ੀਰਵਾਦ ਨਾਲ ਨਿਵਾਜ਼ਦਿਆਂ ਫ਼ਰਮਾਇਆ ਕਿ ਪੌਦੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਪੂਰੀ ਸੰਭਾਲ ਵੀ ਕਰੋ, ਸਮੇਂ ‘ਤੇ ਉਨ੍ਹਾਂ ਨੂੰ ਪਾਣੀ ਦਿਓ।