Kashmir: ਫੌਜ ਦੀ ਪੋਸਟ ਬਰਫ ਖਿਸਕਣ ਦੀ ਲਪੇਟ ‘ਚ ਆਈ
– 4 ਜਵਾਨ ਸ਼ਹੀਦ, 2 ਨੂੰ ਬਚਾਇਆ
ਸ੍ਰੀਨਗਰ, ਏਜੰਸੀ। ਉਤਰ ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਨੇੜੇ ਬਰਫ ਖਿਸਕਣ ਦੀਆਂ ਦੋ ਵੱਖ-ਵੱਖ ਘਟਨਾਵਾਂ ‘ਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ‘ਚ ਏਵਲਾਂਚ ਦੀ ਲਪੇਟ ‘ਚ 4 ਜਵਾਨ ਆ ਗਏ ਸ। ਇਹਨਾ ਵਿੱਚ 3 ਜਵਾਨ ਸ਼ਹੀਦ ਹੋ ਗਏ ਜਦੋਂ ਕਿ ਇੱਕ ਨੂੰ ਬੁੱਧਵਾਰ ਨੂੰ ਬਚਾ ਲਿਆ ਗਿਆ। ਉਥੇ ਦੂਜੀ ਘਟਨਾ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਹੋਈ। ਇੱਥੇ ਵੀ 2 ਜਵਾਨ ਫਸੇ ਹੋਏ ਸਨ ਜਿਸ ‘ਚ ਇੱਕ ਸ਼ਹੀਦ ਹੋ ਗਿਆ ਜਦੋਂ ਕਿ ਦੂਜੇ ਨੂੰ ਬਚਾ ਲਿਆ ਗਿਆ। ਪਿਛਲੇ ਮਹੀਨੇ ਸਿਆਚਿਨ ‘ਚ ਏਵਲਾਂਚ ਦੀਆਂ ਘਟਨਾਵਾਂ ‘ਚ 6 ਜਵਾਨ ਸ਼ਹੀਦ ਹੋ ਚੁੱਕੇ ਹਨ। ਸਰਦੀਆਂ ਦੇ ਮੌਸਮ ‘ਚ ਕਸ਼ਮੀਰ ਅਤੇ ਲੱਦਾਖ ‘ਚ ਬਰਫ ਖਿਸਕਣ ਦਾ ਖ਼ਤਰਾ ਬਣਿਆ ਰਹਿੰਦਾ ਹੈ। 30 ਨਵੰਬਰ ਨੂੰ ਵੀ ਲੱਦਾਖ ਸਥਿਤ ਦੱਖਣੀ ਸਿਆਚਿਨ ਗਲੇਸ਼ੀਅਰ ‘ਚ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਫੌਜ ਦਾ ਗਸ਼ਤੀ ਦਲ ਬਰਫ ਖਿਸਕਣ ਦੀ ਲਪੇਟ ‘ਚ ਆਇਆ ਸੀ। Kashmir
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।