ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇੱਕ ਨਵੀਂ ਸੌਗਾਤ ਦਿੰਦੇ ਹੋਏ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਦਾਨ ਕਰਨ ਵਾਲੀ ਯੋਜਨਾ ‘ਪੀਐਮ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ’ ਨੂੰ ਲਾਂਚ ਕੀਤਾ ਹੈ। ਪੀਐਮ ਮੋਦੀ ਦੀ ਅਗਵਾਈ ’ਚ ਕੇਂਦਰੀ ਕੈਬਨਿਟ ਨੇ ਵੀ ਇਸ ਯੋਜਨਾ ਨੂੰ ਮਨਜ਼ੂਰੀ ਦੇੇ ਦਿੱਤੀ ਹੈ। ਇਸ ਯੋਜਨਾ ਤਹਿਤ ਇੱਕ ਕਰੋੜ ਪਰਿਵਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਪੀਐਮ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ ਸੀ ਕਿ ਸਮੁੱਚੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ, ਅਸੀਂ ਪੀਐਮ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕਰ ਰਹੇ ਹਾਂ। 75,000 ਕਰੋੜ ਰੁਪਏ ਤੋਂ ਜਿਆਦਾ ਦੇ ਨਿਵੇਸ਼ ਵਾਲੀ ਇਸ ਯੋਜਨਾ ਦਾ ਟੀਚਾ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਦਾਨ ਕਰਕੇ 1 ਕਰੋੜ ਘਰਾਂ ਨੂੰ ਰੌਸ਼ਨ ਕਰਨਾ ਹੈ। (PM Surya Ghar Yojana)
300 ਯੂਨਿਟ ਮੁਫ਼ਤ ਬਿਜਲੀ | PM Surya Ghar Yojana
‘ਪੀਐਮ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ’ ਤਹਿਤ ਦੇਸ਼ ਦੇ 1 ਕਰੋੜ ਲੋਕਾਂ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੇ ਜਾਣ ਦੀ ਤਜਵੀਜ਼ ਹੈ। ਇਸ ਯੋਜਨਾ ’ਤੇ 75,000 ਰੁਪਏ ਕਰੋੜ ਤੋਂ ਜ਼ਿਆਦਾ ਖਰਚ ਕੀਤਾ ਜਾਵੇਗਾ। ਰੂਫ਼ ਟਾਪ ਸੋਲਰ ਸਿਸਟਮ ਨੂੰ ਮਿਲੇਗੀ ਹੱਲਾਸ਼ੇਰੀ: ਰੂਫ਼ ਟਾਪ ਸੋਲਰ ਸਿਸਟਮ ਨੂੰ ਦੇਸ਼ ’ਚ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਸਰਕਾਰ ਪਹਿਲਾਂ ਹੀ ਪੀਐਮ ਸੌਰਉਦੈ ਵਰਗੀ ਯੋਜਨਾ ਦਾ ਐਲਾਨ ਕਰ ਚੁੱਕੀ ਹੈ। ਰੂਫ਼ ਟਾਪ ਸੋਲਰ ਸਿਸਟਮ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਸਰਕਾਰ ਸ਼ਹਿਰੀ ਸਥਾਨਕ ਸਰਕਾਰਾਂ ਅਤੇ ਪੰਚਾਇਤਾਂ ਨੂੰ ਵੀ ਆਪਣੇ ਅਧਿਕਾਰ ਖੇਤਰ ’ਚ ਉਤਸ਼ਾਹਿਤ ਕੀਤਾ ਜਾਵੇਗਾ। ਯੋਜਨਾ ਨੂੰ ਲਾਂਚ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਸ ਯੋਜਨਾ ਨਾਲ ਜ਼ਿਆਦਾ ਆਮਦਨ, ਘੱਟ ਬਿਜਲੀ ਬਿੱਲ ਅਤੇ ਲੋਕਾਂ ਲਈ ਰੁਜ਼ਗਾਰ ਪੈਦਾ ਕਰਨਾ ਹੋਵੇਗਾ।
ਯੋਜਨਾ ਲਈ ਜ਼ਰੂਰੀ ਕਾਗਜ਼ਾਤ
‘ਪੀਐਮ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ’ ਦਾ ਲਾਭ ਲੈਣ ਲਈ ਬਿਨੈਕਾਰ ਨੂੰ ਹੇਠਾਂ ਦਿੱਤੇ ਗਏ ਕਾਗਜ਼ਾਂ ਦੀ ਜ਼ਰੂਰਤ ਹੋ ਸਕਦੀ ਹੈ। ਜਿਆਦਾ ਜਾਣਕਾਰੀ ਲਈ ਯੋਜਨਾ ਦੀ ਆਫ਼ੀਸ਼ੀਅਲ ਵੱੈਬਸਾਈਟ ’ਤੇ ਵਿਜਿਟ ਕਰ ਸਕਦੇ ਹੋ।
ਬਿਨੈਕਾਰ ਦਾ ਆਧਾਰ ਕਾਰਡ, ਨਿਵਾਸ ਪ੍ਰਮਾਣ ਪੱਤਰ, ਬਿਜਲੀ ਦਾ ਬਿੱਲ, ਬਿਨੈਕਾਰ ਦਾ ਆਮਦਨ ਸਰਟੀਫਿਕੇਟ, ਮੋਬਾਇਲ ਨੰਬਰ, ਬੈਂਕ ਪਾਸਬੁੱਕ, ਪਾਸਪੋਰਟ ਸਾਈਜ਼ ਫੋਟੋ, ਰਾਸ਼ਨ ਕਾਰਡ।
ਪੀਐਮ ਸੂਰਿਆ ਘਰ ਯੋਜਨਾ ਲਈ ਕਿਵੇਂ ਕਰੀਏ ਬਿਨੈ | PM Surya Ghar Yojana
ਸਟੈਪ-1: ਆਫੀਸ਼ੀਅਲ ਵੈਬਸਾਈਟ pmsuryagarh.gov.in ’ਤੇ ਵਿਜੀਟ ਕਰੋ ਅਤੇ ਰਜਿਸਟਰ ਕਰੋ।
ਆਪਣਾ ਸੂਬਾ ਚੁਣੋ, ਆਪਣੀ ਬਿਜਲੀ ਸਪਲਾਈ ਕੰਪਨੀ ਦੀ ਚੋਣ ਕਰੋ, ਇਸ ਤੋਂ ਬਾਅਦ ਆਪਣਾ ਬਿਜਲੀ ਉਪਭੋਗਤਾ
ਨੰਬਰ ਭਰੋ।
ਆਪਣਾ ਮੋਬਾਇਲ ਨੰਬਰ ਅਤੇ ਈਮੇਲ ਦਰਜ ਕਰੋ।
ਸਟੈਪ-2: ਆਪਣੇ ਉਪਭੋਗਤਾ ਨੰਬਰ ਅਤੇ ਮੋਬਾਇਲ ਨੰਬਰ ਨਾਲ ਲਾਗਇਨ ਕਰੋ।
ਫਾਰਮ ਅਨੁਸਾਰ ਰੂਫ਼ ਟਾਪ ਸੋਲਰ ਲਈ ਆਪਣਾ ਬਿਨੈ ਕਰੋ।
ਸਟੈਪ-3: ਆਪਣੇ ਡਿਸਕਾਮ ’ਚ ਕਿਸੇ ਵੀ ਰਜਿਸਟੇ੍ਰਸ਼ਨ ਵਿਕ੍ਰੇਤਾ ਤੋਂ ਪਲਾਂਟ ਲਗਵਾਓ।
ਸਟੈਪ-4: ਇੱਕ ਵਾਰ ਇੰਸਟਾਲੇਸ਼ਨ ਪੂਰਾ ਹੋ ਜਾਣ ’ਤੇ, ਪਲਾਂਟ ਦਾ ਵੇਰਵਾ ਜਮ੍ਹਾ ਕਰੋ ਅਤੇ ਨੈੱਟ ਮੀਟਰ ਲਈ ਬਿਨੈ ਕਰੋ।
ਸਟੈਪ-5: ਨੈੱਟ ਮੀਟਰ ਦੀ ਸਥਾਪਨਾ ਅਤੇ ਡਿਸਕਾਮ ਵੱਲੋਂ ਨਿਰੀਖਣ ਤੋਂ ਬਾਅਦ ਪੋਰਟਲ ਨਾਲ ਕਮੀਸ਼ਨਿੰਗ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਸਟੈਪ-6: ਇੱਕ ਵਾਰ ਜਦੋਂ ਤੁਹਾਨੂੰ ਕਮੀਸ਼ਨਿੰਗ ਰਿਪੋਰਟ ਮਿਲ ਜਾਵੇਗੀ। ਪੋਰਟਲ ਜਰੀਏ ਨਾਲ ਬੈਂਕ ਖਾਤੇ ਦਾ ਵੇਰਵਾ ਅਤੇ ਇੱਕ ਰੱਦ ਚੈਕ ਜਮ੍ਹਾਂ ਕਰੋ। ਇਸ ਤੋਂ ਬਾਅਦ ਤੁਹਾਨੂੰ 30 ਦਿਨਾਂ ਅੰਦਰ ਤੁਹਾਡੇ ਬੈਂਕ ਖਾਤੇ ’ਚ ਤੁਹਾਡੀ ਸਬਸਿਡੀ ਪ੍ਰਾਪਤ ਹੋ ਜਾਵੇਗੀ।
ਕਿੰਨੀ ਮਿਲੇਗੀ ਸਬਸਿਡੀ
ਹਰ ਪਰਿਵਾਰ ਲਈ ਦੋ ਕਿੱਲੋਵਾਟ ਤੱਕ ਦੇ ਰੂਫ਼ਟਾਪ ਸੋਲਰ ਪਲਾਂਟ ’ਤੇ ਬੈਂਚਮਾਰਕ ਕਾਸਟ ਦੀ 60 ਫੀਸਦੀ ਸਬਸਿਡੀ ਮਿਲੇਗੀ। ਇਸ ਤੋਂ ਬਾਅਦ ਅਗਲੇ ਇੱਕ ਕਿਲੋਵਾਟ ’ਤੇ 40 ਫੀਸਦੀ ਹੋਰ ਸਬਸਿਡੀ ਮਿਲੇਗੀ। ਵਰਤਮਾਨ ਬੈਂਚਮਾਰਕ ਪ੍ਰਾਈਜ਼ਿਜ ’ਤੇ 3 ਕਿੱਲੋਵਾਟ ਦੇ ਪਲਾਂਟ ’ਤੇ ਇੱਕ ਲੱਖ 45 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਇੱਕ ਕਿੱਲੋਵਾਟ ਲਈ 30 ਹਜ਼ਾਰ ਰੁਪਏ ਅਤੇ 2 ਕਿਲੋਵਾਟ ਦੇ ਸਿਸਟਮ ਲਈ 60 ਹਜ਼ਾਰ ਰੁਪਏ ਅਤੇ 3 ਕਿਲੋਵਾਟ ਜਾਂ ਇਸ ਤੋਂ ਜਿਆਦਾ ਸਿਸਟਮ ਲਈ 78 ਹਜ਼ਾਰ ਰੁਪਏ ਸਬਸਿਡੀ ਬਣਦੀ ਹੈ।
ਕੌਣ ਲੈ ਸਕਦੈ ਲਾਭ
ਪਹਿਲਾ: ਬਿਨੈਕਾਰ ਨੂੰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ। ਦੂਜਾ: ਸੋਲਰ ਪੈਨਲ ਲਵਾਉਣ ਲਈ ਛੱਤ ਵਾਲਾ ਘਰ ਹੋਣਾ ਚਾਹੀਦ ਹੈ। ਤੀਜਾ: ਪਰਿਵਾਰ ਕੋਲ ਕਾਨੂੰਨੀ ਬਿਜਲੀ ਕੁਨੈਕਸ਼ਨ ਹੋਣਾ ਚਾਹੀਦਾ ਹੈ। ਚੌਥਾ : ਪਰਿਵਾਰ ਨੇ ਸੋਲਰ ਪੈਨਲਾਂ ਲਈ ਕਿਸੇ ਹੋਰ ਸਬਸਿਡੀ ਦਾ ਲਾਭ ਨਾ ਲਿਆ ਹੋਵੇ।
Bikram Majithia : ਨਸ਼ਾ ਤਸ਼ਕਰੀ ਮਾਮਲਾ, ਬਿਕਰਮ ਮਜੀਠੀਆ ਸਿੱਟ ਅੱਗੇ ਹੋਏ ਪੇਸ਼, ਪੁੱਛਗਿੱਛ ਜਾਰੀ