ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home ਫੀਚਰ ਸੁਖਨਾ ਝੀਲ ਦੇ ...

    ਸੁਖਨਾ ਝੀਲ ਦੇ ਪੁਰਾਤਨ ਪਿੱਪਲ ਦੀ ਆਤਮਕਥਾ

    Autobiography, Lake, Sukhna, Feature, Article

    ਚੰਡੀਗੜ੍ਹ ਸ਼ਹਿਰ ਦੀਆਂ ਕਈ ਥਾਵਾਂ , ਇਮਾਰਤਾਂ ਤੇ ਅਦਾਰੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ, ਉੱਥੇ ਉੱਤਰ- ਪੂਰਬ ਸਥਿੱਤ ਸੁਖਨਾ ਝੀਲ ਵੀ ਆਪਣੇ – ਆਪ ਦਰਸ਼ਕਾਂ ਨੂੰ ਮਨ-ਮੋਹਿਤ ਕਰਦੀ ਹੈ ਸੂਰਜਪੁਰ ਤੇ ਨੈਣਾਂ ਸਥਾਨਾਂ ਤੋਂ ਕਦੇ ਦੋ ਨਦੀਆਂ ਆਉਂਦੀਆਂ ਸਨ ਤੇ ਆਪਸ ਵਿੱਚ ਮਿਲ ਕੇ ਸੁਖਨਾ ਨਦੀ ਬਣ ਜਾਂਦੀਆਂ ਹਨ ਭਾਰਤ ਦੀ ਆਜ਼ਾਦੀ ਪਿੱਛੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਨਾਂਅ ‘ਚੰਡੀਮੰਦਰ’ ਤੋਂ ਪਿਆ ਇਹ ਵੀ ਸੁਣਨ ‘ਚ ਆਇਆ ਕਿ ਪਹਿਲਾਂ ਇਸ ਦਾ ਨਾਂਅ ਲਾਲ ਲਾਜਪਤ ਰਾਏ ਨਗਰ ਰੱਖਣ ਦੀ ਸਲਾਹ ਵੀ ਸੀ

    ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰ੍ਰਧਾਨ ਮੰਤਰੀ ਨੇ ਇਸ ਸ਼ਹਿਰ ਦਾ ਨੀਂਹ ਪੱਥਰ 2 ਅਪਰੈਲ, 1952 ਨੂੰ ਰੱਖਿਆ ਫਰਾਂਸ ਦੇ ਆਰਕੀਟੈਕਟ ਲੀ-ਕਾਰਬੂਜ਼ੀਅਰ ਨੂੰ ਇਸ ਸ਼ਹਿਰ ਦਾ ਮਾਸਟਰ-ਪਲਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਉਸ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਕੁਦਰਤੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਤੇ ਸੈਲਾਨੀਆਂ ਦੇ ਮਨੋਰੰਜਨ ਲਈ ਸੁਖਨਾ ਝੀਲ ਨੂੰ ਮਾਸਟਰ ਪਲਾਨ ਦਾ ਮਹੱਤਵਪੂਰਨ ਹਿੱਸਾ ਬਣਾਇਆ

    ਇਸ ਕਾਰਨ ਹੀ ਚੰਡੀਗੜ੍ਹ ਲਈ ਪਦਮਸ੍ਰੀ ਨੇਕ ਚੰਦ ਨੂੰ ਰਾਕ ਗਾਰਡਨ ਸਿਰਜਣ ਦਾ ਖਿਆਲ ਆਇਆ ਹੁਣ ਰਾਕ ਗਾਰਡਨ ਤੇ ਸੁਖਨਾ ਝੀਲ ਦੀ ਸਾਂਝ ਏਨੀ ਇੱਕ-ਮਿੱਕ ਹੋ ਗਈ ਹੈ ਜਿਵੇਂ ਇਹ ਚੰਡੀਗੜ੍ਹ ਸ਼ਹਿਰ ਦੀ ਰੂਹ ਹੋਣ ਸਵੇਰੇ ਤੇ ਸ਼ਾਮੀ ਚੰਡੀਗੜ੍ਹ ਵਾਸੀ ਸੈਰ ਦਾ ਆਨੰਦ ਮਾਣਦੇ ਹਨ ਵਿਸ਼ੇਸ਼ ਸਮਾਗਮਾਂ ‘ਤੇ ਝੀਲ ਕਿਨਾਰੇ ਰੌਣਕਾਂ ਲੱਗਦੀਆਂ ਹਨ ਨੇੜੇ ਹੀ ਗੋਲਫ਼ ਕਲੱਬ ਦੇ ਸ਼ਾਹੀ ਜਲੌਅ ਵੇਖਣ ਯੋਗ ਹਨ ਨਾਲ ਹੀ ਪੰਜਾਬ ਗਵਰਨਰ ਹਾਊਸ ਸਸ਼ੋਭਤ ਹੈ

    ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 1952  ਤੋਂ ਪਹਿਲਾਂ ਇਸ ਸਾਰੇ ਖੇਤਰ ‘ਤੇ ਘੁੱੱਗ ਵਸਦਾ ਪਿੰਡ ਰਾਮਨਗਰ ‘ਭੰਗੀਮਾਜਰਾ’ ਹੁੰਦਾ ਸੀ, ਜਿਸ ਨੂੰ ਲੱਗਭਗ 250 ਸਾਲ ਪਹਿਲਾਂ ਬਜ਼ੁਰਗ ਖੜਕ ਸਿੰਘ ਨੇ ਵਸਾਇਆ ਸੀ ਉਦੋਂ 20/22 ਘਰ ਸਨ, ਗੋਤੀ ਸਨ ਛੜਾਨ ਜ਼ਿਮੀਦਾਰ  ਬਾਦ ‘ਚ ਇੱਕ ਘਰ ਤਰਖਾਣਾਂ ਦਾ, ਇੱਕ ਘਰ ਲੁਬਾਣਿਆਂ ਦਾ ਤੇ ਇੱਕ ਘਰ ਕਹਾਰਾਂ ਦਾ ਵਸਾਇਆ ਗਿਆ

    ਇਸ ਵੇਲੇ ਸੁਖਨਾ ਝੀਲ ‘ਤੇ ਬਿਲਕੁਲ ਕੰਢੇ ਉੱਤੇ ਇੱਕ ਪੁਰਾਣਾ ਪਿੱਪਲ ਆਪਣੀ ਕਹਾਣੀ ਸਾਂਭੀ ਖੜੋਤਾ ਹੈ ਜਿਸ ਦੇ ਟਾਹਣ ਤੇ ਤਣਾ ਇਸ ਦੀ ਉਮਰ ਸੌ ਕੁ ਸਾਲ ਦੀ ਦੱਸਦੇ ਜਾਪਦੇ ਹਨ ਕਿੰਨੇ ਹੀ ਸੈਲਾਨੀ  ਇਸ ਨੂੰ ਤੱਕਦੇ ਹਨ, ਥੱਲੇ ਚਬੂਤਰੇ ‘ਤੇ ਬੈਠ ਕੇ ਛਾਂ ਮਾਣਦੇ ਹਨ ਕਈ ਆਪਣੇ ਨਾਂਅ ਇਸ ਦੇ ਤਣੇ ਉੱਤੇ ਖੁਣਦੇ ਹਨ ਪਰੰਤੂ ਇਹ ਪਿੱਪਲ ਅਡੋਲ ਹੈ ਤੇ ਖ਼ਾਮੋਸ਼ ਹੈ ਹਨੇਰੀਆਂ ਆਈਆ, ਝੱਖੜ ਝੁੱਲੇ, ਡੋਬਾ-ਸੋਕਾ, ਗਰਮੀ-ਸਰਦੀ ਹੋਰ ਪਤਾ ਨਹੀਂ ਕੀ-ਕੀ ਵਾਪਰਿਆ ਪਰੰਤੂ ਇਹ ਪਿੱਪਲ ਉਸ ਮਨੁੱਖ ਦੀ  ਯਾਦ ਸਾਂਭੀ ਹੈ ਜਿਸ ਨੇ ਇਸ ਨੂੰ ਲਾਇਆ ਸੀ ਉਹ ਸੀ ਪਿੰਡ ਰਾਮਨਗਰ ਭੰਗੀਮਾਜਰਾ ਦਾ ਗਿਆਨ ਸਿੰਘ ‘ਗਿਆਨਾ’ ਵਲਦ ਨੰਦ ਸਿੰਘ ‘ਨੰਦਾ’

    ਇੱਕ ਆਮ ਜ਼ਿੰਮੀਦਾਰ ਗਿਆਨ ਸਿੰਘ ਇੱਕ ਮੋਹਵੰਤਾ, ਸਾਊ ਲੰਮਾ-ਲੰਝਾ ਤੇ ਨਿਮਰ ਸੁਭਾਅ ਦਾ ਮਾਲਕ ਸੀ ਜਦੋਂ ਕਿ ਉਸ ਦਾ ਪਿਤਾ ਅੱਖੜ ਸੁਭਾਅ ਦਾ ਜਾਣਿਆ ਜਾਂਦਾ ਸੀ ਗਿਆਨ ਸਿੰਘ ਭਾਰਤੀ ਫੌਜ ‘ਚ ਭਰਤੀ ਹੋ ਗਿਆ ਕੁਦਰਤ ਦੀ ਕਰੋਪੀ ਉਸ ਨੂੰ ਘਾਤਕ ਬਿਮਾਰੀ ਟੀ.ਬੀ ਹੋ ਗਈ ਤੇ ਫੌਜ ‘ਚੋਂ ਬਿਨਾ ਪੈਨਸ਼ਨ ਦਿੱਤਿਆਂ ਕੱਢ ਦਿੱਤਾ ਉਸ ਦੀ ਘਰਵਾਲੀ ਪਿੰਡ ਗੁਰਦਾਸਪੁਰ ਤੋਂ ਸੀ ਜਿਸ ਨੂੰ ਕਈ ਮੁਸੀਬਤਾਂ ਨੇ ਘੇਰ ਲਿਆ ਤੇ ਕੋਈ ਬੱਚਾ ਵੀ  ਨਾ ਹੋਇਆ ਦੱਸਦੇ ਹਨ ਕਿ ਇਹ ਔਰਤ ਬਹੁਤ ਹੀ ਸੁਸ਼ੀਲ ਸੁਭਾਅ ਦੀ ਸੇ ਗਿਆਨ ਸਿੰਘ ਦੀ ਮਨ ਅੰਦਰ  ਪਿੱਪਲ ਦਾ ਰੁੱਖ ਲਾਉਣ ਦਾ ਫੁਰਨਾ ਉਪਜਿਆ ‘ਚਲੋ, ਜੇ ਪਰਮਾਤਮਾ ਨੇ ਸੰਤਾਨ ਨਹੀਂ ਦਿੱਤੀ ਤਾਂ ਪਿੰਡ ਦੀ ਸ਼ਾਮਲਾਟ ਜ਼ਮੀਨ ‘ਤੇ ਇੱਕ ਰੁੱਖ ਪਿੱਪਲ ਹੀ ਆਪਣੀ ਨਿਸ਼ਾਨੀ ਵੱਜੋਂ ਲਾ ਦੇਵਾ

    ਇਸ ਸ਼ਾਮਲਾਟ ਜ਼ਮੀਨ ਨੂੰ ਪਸ਼ੂਆਂ ਦੀ ਚਰਾਂਦ ਵੀ ਕਿਹਾ ਜਾਂਦਾ ਸੀ ਤੇ ਕਿਸਾਨ ਆਪਣੀ ਫ਼ਸਲ ਲਈ ਖਲਵਾੜੇ ਵਜੋਂ ਵਰਤ ਲੈਂਦੇ ਸਨ ਰੱਬ ਦਾ ਭਾਣਾ, ਕੁਝ ਸਾਲਾਂ ਬਾਦ ਗਿਆਨ ਸਿੰਘ ਦਾ ਦੇਹਾਂਤ ਹੋ ਗਿਆ ਪੁੱਤਰ ਦੀ ਨਿਸ਼ਾਨੀ ਨੂੰ ਹਰਾ-ਭਰਾ ਰੱਖਣ ਲਈ ਉਸ ਦੇ ਪਿਤਾ ਨੰਦ ਸਿੰੰਘ ਨੇ ਇਸ ਪਿੱਪਲ ਦੀ ਸਾਂਭ-ਸੰਭਾਲ ਕੀਤੀ ਪਾਣੀ ਪਾਉਂਦਾ ਰਿਹਾ ਤੇ ਪਿੱਪਲ ਵਧਦਾ-ਫੁੱਲਦਾ ਰਿਹਾ

    ਚੰਡੀਗੜ੍ਹ ਦੇ ਪਹਿਲੇ 1952 ਉਠਾਲੇ ਸਮੇਂ ਪਿੰਡ ਰਾਮਨਗਰ ਢਹਿ-ਢੇਰੀ ਕਰ ਦਿੱਤਾ ਗਿਆ ਤੇ ਸੁਖਨਾ ਝੀਲ ਦੀ ਉਸਾਰੀ ਦੀ ਯੋਜਨਾ ਜੰਗੀ ਪੱਧਰ ‘ਤੇ ਆਰੰਭ ਹੋ ਗਈ ਪਿੰਡ ਦੇ ਬਹੁਤ ਸਾਰੇ ਰੁੱਖ ਪੁੱਟੇ ਗਏ ਝੀਲ ਕੰਢੇ ਇਸ ਪਿੱਪਲ ਦੀ ਵਾਰੀ ਵੀ ਆਉਣੀ ਸੀ ਪਰੰਤੂ ਚੰਗੀ ਕਿਸਮਤ ਨੂੰ  ਇਸ ਯੋਜਨਾ ‘ਚ ਕੰਮ ਕਰਦੇ ਸ. ਕੁਲਵੰਤ ਸਿੰਘ ਪਿੰਡ ਅੱਲਾਪੁਰ, ਉਦੋਂ ਜ਼ਿਲ੍ਹਾ ਰੋਪੜ,  ਨੂੰ ਇਸ ਪਿੱਪਲ ਦੀ ਕਹਾਣੀ ਦਾ ਪਤਾ ਸੀ

    ਉਹ ਪਿੰਡ ਰਾਮਨਗਰ ਭੰਗੀਮਾਜਰਾ ਦੇ ਬਜ਼ੁਰਗ ਦਲੇਲ ਸਿੰਘ ਦਾ ਦੋਹਤਰਾ ਸੀ ਉਸ ਨੇ ਝੀਲ ਦੇ ਨਕਸ਼ੇ ਦੀ ਵਿਉਂਤ ਨੂੰ ਇੰਜ ਮੋੜਾ ਦਿੱਤਾ ਕਿ ਇਹ ਪਿੱਧਲ ਕਿਵੇਂ ਨਾ ਕਿਵੇਂ ਬਚਾਇਆ ਜਾ ਸਕੇ ਆਖ਼ਰ ਪਿੱਪਲ ਨੂੰ ਪੁੱਟਣ ਤੋਂ ਬਚਾ ਲਿਆ ਗਿਆ ਤੇ ਝੀਲ ਦੇ ਪਾਣੀ ਨਾਲ ਇਸ ਦਾ ਵੱਡ-ਅਕਾਰੀ ਸਰੂਪ ਸੋਹੰਦਾ ਬਣ ਗਿਆ

    ਇਸ ਤੋਂ ਹੋਰ ਅੱਗੇ ਇਸ ਪਿੱਪਲ ਨੂੰ ਵਿਰਸੇ,ਵਿਰਾਸਤ ਤੇ ਇਤਿਹਾਸਕ- ਨਿਸ਼ਾਨੀ ਵੱਜੋਂ ਮਹੱਤਤਾ ਦੇਣ ਲਈ ਸ੍ਰੀ ਸਰਵਨ ਸਿੰਘ ਪੁੱਤਰ ਸ. ਲਛਮਣÎ ਸਿੰਘ ਸੂਬੇਦਾਰ ਨੰਬਦਾਰ ਰਾਮਨਗਰ ਭੰਗੀਮਾਜਰਾ ਨੇ ਨਿੱਜੀ ਉੱਦਮ ਕਰਕੇ ਤੱਤਕਾਲੀ ਏ.ਡੀ.ਸੀ ਗਵਰਨਰ ਪੰਜਾਬ ਚੰਡੀਗੜ੍ਹ ਨੂੰ ਮਿਤੀ 16.4.1983 ਨੂੰ ‘ਜੌਰਹੱਟ ਅਸਾਮ’ ਪੱਤਰ ਲਿੱਖ ਕੇ, ਇਸ ਪਿੱਪਲ ਦੀ ਆਤਮ-ਕਥਾ ਪੇਸ਼ ਕੀਤੀ ਤਾਂ ਜੋ ਯਾਦਗਾਰ ਵੱਜੋਂ ਇਸ ਪਿੱਪਲ ਦੀ ਪੂਰੀ ਦੇਖ-ਰੇਖ ਕੀਤੀ ਜਾਵੇ, ਉਦੋਂ ਇਸ ਪਿੱਪਲ ਦੀ ਉਚਾਈ ਲਗਭਗ 15-16 ਫੁੱਟ ਤੇ ਇਸ ਤਣੇ ਦਾ ਘੇਰਾ 6 ਫੁੱਟ ਦੇ ਕਰੀਬ ਸੀ

    ਇਸ ਸਾਰੀ ਗਾਥਾ ਦਾ ਸਬੂਤ ਲਿਖਤੀ-ਪੱਤਰ ਦੀ ਕਾਪੀ ਵੱਜੋਂ ਮੈਨੂੰ ਸਰਦਾਰ ਸਰਵਣ ਸਿੰਘ ਜੋ ਇਸ ਬਿਰਧ ਅਵਸਥਾ ‘ਚ ਮਾਡਲ-ਟਾਉੂਨ ਸੰਨੀ ਐਨਕਲੇਵ ਦੇਸੂਮਾਜਰਾ-ਛੱਜੂਮਾਜਰਾ ‘ਚ ਰਹਿੰਦੇ ਹਨ, ਨੇ ਮਿਤੀ 3 ਫਰਵਰੀ, 2016 ਨੂੰ ਦਿੱਤਾ ਕਿੰਨਾ ਚੰਗਾ ਹੋਵੇ ਜੇ ਕੇਂਦਰੀ-ਪ੍ਰਸ਼ਾਸਨ ਚੰਡੀਗੜ੍ਹ ਯੂ.ਟੀ.ਚੰਡੀਗੜ੍ਹ ਇਸ ਪਿੱਪਲ ਦੀ ਆਤਮ ਕਥਾ ਬੋਰਡ ‘ਤੇ ਲਿਖਵਾ ਕੇ ਦਰਸ਼ਕਾਂ ਨੂੰ ਰੁੱਖਾਂ ਦੀ ਸੰਭਾਲ ਦਾ ਅਸਲੀ ਨਮੂਨਾ ਪੇਸ਼ ਕਰਨ ਦੀ ਮਿਸਾਲ ਪੈਦਾ ਕਰੇ ਧੰਨ ਸੀ ਉਹ ਪੁਰਖ ਜੋ ਰੁੱਖਾਂ ਨੂੰ ਪੁੱਤਾਂ ਵਾਂਗ ਪਾਲ਼ਦੇ ਸਨ

    ਮਨਮੋਹਨ ਸਿੰਘ ਦਾਊਂ
    ਮੋ: 98151-23900

    LEAVE A REPLY

    Please enter your comment!
    Please enter your name here