ਸਾਡੇ ਨਾਲ ਸ਼ਾਮਲ

Follow us

20.6 C
Chandigarh
Wednesday, January 21, 2026
More
    Home Breaking News Austria Schoo...

    Austria School Shooting: ਆਸਟਰੀਆ ਦੇ ਸਕੂਲ ’ਚ ਗੋਲੀਬਾਰੀ, ਹੁਣ ਤੱਕ 11 ਵਿਦਿਆਰਥੀਆਂ ਦੀ ਮੌਤ, 28 ਜ਼ਖਮੀ

    Austria School Shooting
    Austria School Shooting: ਆਸਟਰੀਆ ਦੇ ਸਕੂਲ ’ਚ ਗੋਲੀਬਾਰੀ, ਹੁਣ ਤੱਕ 11 ਵਿਦਿਆਰਥੀਆਂ ਦੀ ਮੌਤ, 28 ਜ਼ਖਮੀ

    ਸ਼ੱਕੀ ਹਮਲਾਵਰ ਸਕੂਲ ਦਾ ਵਿਦਿਆਰਥੀ

    ਵਿਯਨਾ (ਏਜੰਸੀ)। Austria School Shooting: ਮੰਗਲਵਾਰ ਸਵੇਰੇ ਆਸਟਰੀਆ ਦੇ ਗ੍ਰੇਜ਼ ਸ਼ਹਿਰ ਦੇ ਇੱਕ ਹਾਈ ਸਕੂਲ ’ਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ’ਚ 11 ਲੋਕਾਂ ਦੀ ਮੌਤ ਹੋ ਗਈ ਤੇ 28 ਜ਼ਖਮੀ ਹੋ ਗਏ। ਇਨ੍ਹਾਂ ’ਚੋਂ 4 ਦੀ ਹਾਲਤ ਬਹੁਤ ਗੰਭੀਰ ਹੈ। ਕੁਝ ਲੋਕਾਂ ਦੇ ਸਿਰ ’ਚ ਵੀ ਗੋਲੀ ਲੱਗੀ ਹੈ। ਪੁਲਿਸ ਨੇ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਨੂੰ ਉੱਥੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਆਸਟਰੀਆ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਸਵੇਰੇ 10 ਵਜੇ ਦੇ ਕਰੀਬ ਬੋਰਗ ਡਰੇਅਰਸਚੁਟਜ਼ੇਂਗਸ ਹਾਈ ਸਕੂਲ ਦੇ ਅੰਦਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਸ ਤੋਂ ਤੁਰੰਤ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ। ਰਿਪੋਰਟ ਅਨੁਸਾਰ, ਸ਼ੱਕੀ ਹਮਲਾਵਰ ਸ਼ਾਇਦ ਉਸੇ ਸਕੂਲ ਦਾ ਵਿਦਿਆਰਥੀ ਸੀ ਤੇ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸਕੂਲ ਦੇ ਬਾਥਰੂਮ ’ਚ ਉਸਦੀ ਲਾਸ਼ ਮਿਲਣ ਦੀ ਵੀ ਜਾਣਕਾਰੀ ਹੈ। Austria School Shooting

    ਇਹ ਖਬਰ ਵੀ ਪੜ੍ਹੋ : Nicholas Pooran: ਨਿਕੋਲਸ ਪੂਰਨ ਦੇ ਇਸ ਫੈਸਲੇ ਤੋਂ ਕ੍ਰਿਕੇਟ ਜਗਤ ਹੈਰਾਨੀ ਵਿੱਚ, ਵੇਖੋ

    ਹਮਲਾਵਰ ਦੇ ਵੀ ਮਾਰੇ ਜਾਣ ਦੀ ਖ਼ਬਰ | Austria School Shooting

    ਆਸਟ੍ਰੀਆ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਅਜੇ ਨਹੀਂ ਦੱਸੀ ਜਾ ਸਕਦੀ, ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਦੀ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਪੁਲਿਸ ਬੁਲਾਰੇ ਸਾਬਰੀ ਯੋਰਗੁਨ ਨੇ ਕਿਹਾ ਕਿ ਪੁਲਿਸ ਅਜੇ ਵੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉੱਥੇ ਕੀ ਹੋਇਆ। ਫਿਲਹਾਲ, ਸਪੈਸ਼ਲ ਫੋਰਸ ਕੋਬਰਾ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ ਹੈ। ਆਸਟ੍ਰੀਆ ਦੇ ਚਾਂਸਲਰ ਕ੍ਰਿਸ਼ਚੀਅਨ ਸਟਾਕਰ ਵੀ ਗ੍ਰੈਜ਼ ਲਈ ਰਵਾਨਾ ਹੋ ਗਏ ਹਨ, ਜਿੱਥੇ ਉਨ੍ਹਾਂ ਦੀ ਇੱਕ ਪ੍ਰੈਸ ਕਾਨਫਰੰਸ ਕਰਨ ਦੀ ਯੋਜਨਾ ਹੈ। Austria School Shooting