ਨਾਟਿੰਘਮ | ਸਾਬਕਾ ਚੈਂਪੀਅਨ ਅਸਟਰੇਲੀਆ ਅਤੇ ਨਵੇਂ ਮਨੋਬਲ ਨਾਲ ਲਬਰੇਜ਼ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਜਦੋਂ ਇੱਥੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਧਮਾਕੇਦਾਰ ਟੱਕਰ ਹੋਵੇਗੀ ਪੰਜ ਵਾਰ ਦੇ ਚੈਂਪੀਅਨ ਅਸਟਰੇਲੀਆ ਅਤੇ ਦੋ ਵਾਰ ਦੇ ਜੇਤੂ ਵੈਸਟਇੰਡੀਜ਼ ਨੇ ਇਸ ਵਿਸ਼ਵ ਕੱਪ ‘ਚ ਅਭਿਆਨ ਜਿੱਤ ਨਾਲ ਸ਼ੁਰੂ ਕਰ ਚੁੱਕੇ ਹਨ ਇਸ ਮੁਕਾਬਲੇ ‘ਚ ਦੋਵਾਂ ਹੀ ਟੀਮਾਂ ਜਿੱਤ ਦੀ ਦਾਅਵੇਦਾਰ ਹਨ ਅਤੇ ਕਿਸੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਇਸ ਮੁਕਾਬਲੇ ‘ਚ ਚੈਂਪੀਅਨ ਅਸਟਰੇਲੀਆ ਦੀ ਵੀ ਅਸਲੀ ਪ੍ਰੀਖਿਆ ਹੋਵੇਗੀ ਕਿ ਉਸ ਦੇ ਖਿਡਾਰੀ ਆਪਣਾ ਖਿਤਾਬ ਬਚਾਉਣ ਲਈ ਕਿੰਨੇ ਤਿਆਰ ਹਨ ਅਸਟਰੇਲੀਆ ਨੇ ਆਪਣੇ ਪਹਿਲੇ ਮੁਕਾਬਲੇ ‘ਚ ਅਫਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ ਵੈਸਟਇੰਡੀਜ਼ ਨੇ ਇਸ ਮੈਦਾਨ ‘ਚ ਪਾਕਿਸਤਾਨ ਨੂੰ ਢੇਰ ਕਰਨ ਤੋਂ ਬਾਅਦ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਇਸ ਮੁਕਾਬਲੇ ‘ਚ ਦੋਵੇਂ ਟੀਮਾਂ ਉਸੇ ਇਕਾਦਸ਼ ਨੂੰ ਉਤਾਰਨਗੀਆਂ ਜਿਸ ਨੇ ਆਪਣਾ ਪਹਿਲਾ ਮੈਚ ਜਿੱਤਿਆ ਸੀ ਦੋਵਾਂ ਟੀਮਾਂ ਕੋਲ ਸ਼ਾਨਦਾਰ ਬੱਲੇਬਾਜ਼ ਹਨ ਜੋ ਵੱਡਾ ਸਕੋਰ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਕਰ ਸਕਦੇ ਹਨ ਅਜਿਹੇ ‘ਚ ਦੋਵਾਂ ਦੀ ਗੇਂਦਬਾਜ਼ੀ ਦਾ ਇਮਤਿਹਾਨ ਹੋਵੇਗਾ ਕਿ ਉਹ ਵਿਰੋਧੀ ਬੱਲੇਬਾਜ਼ਾਂ ਨੂੰ ਕਿੰਨਾ ਰੋਕ ਸਕਦੀ ਹੈ ਅਸਟਰੇਲੀਆ ਕੋਲ ਜੇਕਰ ਕਪਤਾਨ ਆਰੋਨ ਫਿੰਚ, ਡੇਵਿਡ ਵਾਰਨਰ, ਸਟੀਵਨ ਸਮਿੱਥ, ਉਸਮਾਨ ਖਵਾਜਾ, ਗਲੇਨ ਮੈਕਸਵੇਲ ਅਤੇ ਸ਼ਾਨ ਮਾਰਸ਼ ਜਿਹੇ ਬੱਲੇਬਾਜ਼ ਹਨ ਜਦੋਂਕਿ ਵੈਸਟਇੰਡੀਜ਼ ਕੋਲ ਕ੍ਰਿਸ ਗੇਲ, ਸ਼ਾਈ ਹੋਪ, ਸਿਮਰੋਨ ਹੇਟਮਾਇਰ, ਏਵਿਨ ਲੁਈਸ, ਨਿਕੋਲਸ ਪੂਰਨ ਅਤੇ ਖਤਰਨਾਕ ਆਂਦਰੇ ਰਸੇਲ ਜਿਹੇ ਧਾਕੜ ਬੱਲੇਬਾਜ਼ ਹਨ ਅਜਿਹੇ ਬੱਲੇਬਾਜ਼ਾਂ ਦੀ ਮੌਜ਼ੂਦਗੀ ‘ਚ ਮੁਕਾਬਲਾ ਯਕੀਨੀ ਰੂਪ ਨਾਲ ਧਮਾਕੇਦਾਰ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।