4 ਮਾਰਚ ਤੋਂ ਹੋਵੇਗੀ ਦੌਰੇ ਦੀ ਸ਼ੁਰੂਆਤ (Australia tour Pakistan )
- 27 ਫਰਵਰੀ ਨੂੰ ਇਸਲਾਮਾਬਾਦ ਪਹੁੰਚੇਗੀ ਅਸਟਰੇਲੀਆ ਟੀਮ
ਕਰਾਚੀ। ਆਸਟਰੇਲੀਆ ਤੇ ਪਾਕਿਸਤਾਨ ਦਰਮਿਆਨ ਤਿੰਨ ਟੈਸਟ, ਤਿੰਨ ਇੱਕ ਰੋਜ਼ਾ ਤੇ ਇੱਕ ਟੀ-20 ਮੁਕਾਬਲਾ ਖੇਡਿਆ ਜਾਵੇਗਾ। ਆਸਟਰੇਲੀਆ ਟੀਮ 24 ਸਾਲਾਂ ਬਾਅਦ ਪਾਕਿਸਤਾਨ ਦਾ ਦੌਰਾ ਕਰੇਗੀ। 1988 ’ਚ ਅਸਟਰੇਲੀਆ ਟੀਮ ਨੇ ਪਾਕਿ ਦਾ ਦੌਰਾ ਕੀਤੀ ਸੀ, ਜਿਸ ਤੋਂ ਬਾਅਦ ਹੁਣ ਆਸਟਰੇਲੀਆ ਟੀਮ ਪਾਕਿਸਤਾਨ ਦਾ ਦੌਰਾ ਕਰੇਗੀ। 4 ਫਰਵਰੀ ਨੂੰ ਕ੍ਰਿਕਟ ਅਸਟਰੇਲੀਆ ਦੀ ਬੈਠਕ ’ਚ ਪਾਕਿਸਤਾਨ ਦੌਰੇ ਦੇ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਤਹਿਤ ਅਸਟਰੇਲੀਆ ਟੀਮ 4 ਮਾਰਚ ਤੋਂ ਪਹਿਲਾ ਟੈਸਟ ਖੇਡੇਗੀ। ਇਸ ਤੋਂ ਬਾਅਦ ਇੱਕ ਰੋਜ਼ਾ ਲੜੀ ਖੇਡੀ ਜਾਵੇਗੀ। ਦੌਰੇ ਦਾ ਆਖਰੀ ਮੁਕਾਬਲਾ 5 ਅਪਰੈਲ ਨੂੰ ਟੀ-20 ਵਜੋਂ ਖੇਡਿਆ ਜਾਵੇਗਾ। (Australia tour Pakistan )
ਦੌਰੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਆਸਟਰੇਲੀਆ ਬੋਰਡ ਦੇ ਮੁੱਖ ਕਾਰਜਕਾਰੀ ਨਿਕ ਹਾਕਲੇ ਨੇ ਕਿਹਾ, “ਮੈਂ ਪੀਸੀਬੀ ਅਤੇ ਪਾਕਿਸਤਾਨ ਅਤੇ ਆਸਟਰੇਲੀਆ ਦੋਵਾਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਦਾ ਹਾਂ, ਜਿਸ ਲਈ 24 ਸਾਲਾਂ ਵਿੱਚ ਪਹਿਲੀ ਵਾਰ ਟੂਰ ਪ੍ਰੋਗਰਾਮ ਅੱਗੇ ਵਧਿਆ।”
Revised schedule of Australia's tour to Pakistan announced
More details: https://t.co/XsizASAcMK#PAKvAUS pic.twitter.com/nwmTmjeBg3
— PCB Media (@TheRealPCBMedia) February 4, 2022
ਸੀਰੀਜ਼ ਦਾ ਪਹਿਲਾ ਮੈਚ ਰਾਵਲਪਿੰਡੀ ‘ਚ ਖੇਡਿਆ ਜਾਵੇਗਾ। ਆਖਰੀ ਦੋ ਟੈਸਟ ਕਰਾਚੀ ਅਤੇ ਲਾਹੌਰ ਵਿੱਚ ਹੋਣਗੇ। ਰਾਵਲਪਿੰਡੀ ‘ਚ ਤਿੰਨ ਵਨਡੇ ਅਤੇ ਇਕ ਟੀ-20 ਮੈਚ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਸੱਤ ਵਿੱਚੋਂ ਪੰਜ ਮੈਚ ਰਾਵਲਪਿੰਡੀ ਵਿੱਚ ਖੇਡੇ ਜਾਣਗੇ। ਆਸਟ੍ਰੇਲੀਆਈ ਟੀਮ 27 ਫਰਵਰੀ ਨੂੰ ਇਸਲਾਮਾਬਾਦ ਪਹੁੰਚੇਗੀ। ਇੱਥੇ ਸਾਰੇ ਖਿਡਾਰੀ ਇਕ ਦਿਨ ਲਈ ਆਈਸੋਲੇਸ਼ਨ ‘ਚ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ