ਟ੍ਰੈਵਿਸ ਹੈਡ ਨੇ ਖੇਡੀ 109 ਦੌੜਾਂ ਦੀ ਤੂਫਾਨੀ ਪਾਰੀ | AUS Vs NZ
- ਗਲੇਨ ਫਿਲਿਪਸ ਨੇ ਲਈਆਂ 3 ਵਿਕਟਾਂ | AUS Vs NZ
ਧਰਮਸ਼ਾਲਾ (ਏਜੰਸੀ)। ਵਿਸ਼ਵ ਕੱਪ 2023 ’ਚ ਅੱਜ ਦੋ ਮੁਕਾਬਲੇ ਖੇਡੇ ਜਾਣਗੇ। ਪਹਿਲਾ ਮੁਕਾਬਲਾ ਅਸਟਰੇਲੀਆ ਅਤੇ ਨਿਊਜੀਲੈਂਡ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਜਦਕਿ ਦੂਜਾ ਮੁਕਾਬਲਾ ਬੰਗਲਾਦੇਸ਼ ਅਤੇ ਨੀਦਰਲੈਂਡ ਵਿਚਕਾਰ ਖੇਡਿਆ ਜਾਵੇਗਾ। ਇਸ ਮੈਚ ’ਚ ਨਿਊਜੀਲੈਂਡ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਸਟਰੇਲੀਆ ਦੀ ਟੀਮ ਨੇ ਤੂਫਾਨੀ ਸ਼ੁਰੂਆਤ ਕੀਤੀ। ਅਸਟਰੇਲੀਆ ਵੱਲੋਂ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈਡ ਨੇ ਚੰਗੀਆਂ ਪਾਰੀਆਂ ਖੇਡੀਆਂ। ਇਸ ਸਮੇਂ ਅਸਟਰੇਲੀਆ ਦਾ ਸਕੋਰ 5 ਵਿਕਟਾਂ ਗੁਆ ਕੇ 322 ਦੌੜਾਂ ਦਾ ਹੈ ਅਤੇ ਪਾਰੀ ਦਾ 39ਵਾਂ ਓਵਰ ਚੱਲ ਰਿਹਾ ਹੈ। ਅਸਟਰੇਲੀਆ ਵੱਲੋਂ ਓਪਨਰ ਡੇਵਿਡ ਵਾਰਨਰ ਨੇ 81 ਜਦਕਿ ਟ੍ਰੈਵਿਸ ਹੈਡ ਨੇ 109 ਦੌੜਾਂ ਦੀ ਤੂਫਾਨੀ ਪਾਰੀ ਖੇਡੀ।
ਇਹ ਵੀ ਪੜ੍ਹੋ : ਅਮੀਰੀ-ਗਰੀਬੀ ਦਾ ਵਧਦਾ ਫਾਸਲਾ ਚਿੰਤਾਜਨਕ
ਟ੍ਰੈਵਿਸ ਹੈਡ ਦਾ ਅਸਟਰੇਲੀਆ ਵੱਲੋਂ ਤੀਜਾ ਸਭ ਤੋਂ ਤੇਜ਼ ਸੈਂਕੜਾ ਹੈ। ਉਨ੍ਹਾਂ ਨੇ 59 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ। ਪਹਿਲੇ ਨੰਬਰ ’ਤੇ ਗਲੇਨ ਮੈਕਸਵੈੱਲ ਹਨ। ਜਿਨ੍ਹਾਂ ਨੇ ਪਿਛਲੇ ਮੁਕਾਬਲੇ ’ਚ ਹੀ ਨੀਦਰਲੈਂਡ ਖਿਲਾਫ 40 ਗੇਂਦਾਂ ’ਚ ਸੈਂਕੜਾ ਪੂਰਾ ਕੀਤਾ ਸੀ, ਦੂਜੇ ਨੰਬਰ ’ਤੇ ਜੇਮਸ ਫਾਕਨਰ ਹਨ, ਉਨ੍ਹਾਂ ਨੇ 57 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ ਸੀ। ਨਿਊਜੀਲੈਂਡ ਵੱਲੋਂ ਗਲੇਨ ਫਿਲਿਪਸ ਨੇ 3 ਅਤੇ ਮਿਚੇਲ ਸੈਂਟਨਰ ਨੇ 2 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਇਹ ਵਿਕਟਾਂ ਲੈ ਕੇ ਨਿਊਜੀਲੈਂਡ ਨੇ ਮੈਚ ’ਚ ਵਾਪਸੀ ਕਰ ਲਈ ਹੈ। ਇਸ ਸਮੇਂ ਗਲੇਨ ਮੈਕਸਵੈੱਲ 40 ਜਦਕਿ ਜੋਸ਼ ਇੰਗਲਿਸ਼ 14 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। (AUS Vs NZ)