ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home Breaking News ਆਸਟਰੇਲੀਆ ’ਚ ਮ...

    ਆਸਟਰੇਲੀਆ ’ਚ ਮਹਾਰਾਣੀ ਐਲਿਜਾਬੇਥ-2 ਦੀਆਂ ਫੋਟੋਆਂ ਵਾਲੇ ਨੋਟ ਬੈਨ

    Australia Currency

    ਨਵੀਂ ਦਿੱਲੀ (ਕੈਨਬਰਾ)। ਹੁਣ ਆਸਟ੍ਰੇਲੀਆ ਦੇ ਨੋਟ (Australia Currency) ’ਤੇ ਮਹਾਰਾਣੀ ਐਲਿਜਾਬੇਥ-2 ਦੀ ਤਸਵੀਰ ਨਹੀਂ ਦਿਖਾਈ ਦੇਵੇਗੀ। ਵੀਰਵਾਰ ਨੂੰ, ਕੇਂਦਰੀ ਬੈਂਕ ਨੇ ਐਲਾਨ ਕੀਤਾ ਕਿ ਉਹ ਆਪਣੇ 5 ਡਾਲਰ ਦੇ ਨੋਟ ’ਤੇ ਮਹਾਰਾਣੀ ਐਲਿਜਾਬੈਥ ਦੀ ਤਸਵੀਰ ਨੂੰ ਬਦਲ ਦੇਵੇਗਾ। ਆਸਟ੍ਰੇਲੀਆ ਦੇ ਰਿਜਰਵ ਬੈਂਕ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਫੈਸਲਾ ਫੈਡਰਲ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ, ਜਿਸ ਨੇ ਹੁਣ ਨਵੇਂ ਡਿਜਾਈਨ ਵਾਲੇ ਨੋਟ ਨੂੰ ਪੇਸ਼ ਕੀਤਾ ਹੈ।

    ਆਸਟ੍ਰੇਲੀਆ ਦੀ ਨਵੀਂ ਕਰੰਸੀ ’ਚ ਆਪਣੇ ਸੱਭਿਆਚਾਰ ਦੇ ਇਤਿਹਾਸ ਦਾ ਸਨਮਾਨ ਕਰਨ ਲਈ ਨਵਾਂ ਡਿਜਾਈਨ ਪੇਸ਼ ਕੀਤਾ ਗਿਆ ਹੈ। ਨੋਟ ਦਾ ਦੂਜਾ ਪਾਸਾ ਪਹਿਲਾਂ ਵਾਂਗ ਆਸਟ੍ਰੇਲੀਆਈ ਸੰਸਦ ਨੂੰ ਦਿਖਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸਤੰਬਰ 2022 ਵਿੱਚ ਆਸਟਰੇਲੀਆ ਨੇ ਕਿਹਾ ਸੀ ਕਿ ਮਹਾਰਾਣੀ ਐਲਿਜਾਬੇਥ ਦੀ ਮੌਤ ਤੋਂ ਬਾਅਦ ਹੋਰ ਦੇਸਾਂ ਦੀ ਤਰ੍ਹਾਂ 5 ਡਾਲਰ ਦੇ ਨੋਟਾਂ ਉੱਤੇ ਕਿੰਗ ਚਾਰਲਸ ਦੀ ਤਸਵੀਰ ਨਹੀਂ ਲਗਾਈ ਜਾਵੇਗੀ।

    ਨਵੇਂ ਨੋਟ ਦੇ ਡਿਜਾਈਨ ਲਈ ਸਵਦੇਸ਼ੀ ਸਮੂਹਾਂ ਨਾਲ ਸਲਾਹ ਕੀਤੀ ਜਾਵੇਗੀ ਅਤੇ ਫਿਰ ਛਪਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਦੋਂ ਤੱਕ ਪੁਰਾਣੇ ਨੋਟਾਂ ਨਾਲ ਹੀ ਲੈਣ-ਦੇਣ ਕੀਤਾ ਜਾਵੇਗਾ। 5 ਡਾਲਰ ਦੇ ਨੋਟ ’ਤੇ ਮਹਾਰਾਣੀ ਦੀ ਤਸਵੀਰ ਨੂੰ ਸਾਮਲ ਕਰਨ ਦਾ ਫੈਸਲਾ ਉਸਦੀ ਸਖਸੀਅਤ ਨੂੰ ਦਰਸਾਉਣ ਦੇ ਵਿਚਾਰ ਨਾਲ ਲਿਆ ਗਿਆ ਸੀ। ਪਰ ਹੁਣ ਆਸਟ੍ਰੇਲੀਆ ਦੀ ਕੇਂਦਰ-ਖੱਬੇ ਪੱਖੀ ਲੇਬਰ ਸਰਕਾਰ ਸੰਵਿਧਾਨ ਨੂੰ ਬਦਲਣ ਅਤੇ ਦਸਤਾਵੇਜ ਵਿੱਚ ਸਵਦੇਸ਼ੀ ਲੋਕਾਂ ਨੂੰ ਮਾਨਤਾ ਦੇਣ ਲਈ ਉੱਥੇ ਰਾਏਸੁਮਾਰੀ ਕਰਵਾਉਣ ਬਾਰੇ ਸੋਚ ਰਹੀ ਹੈ।

    ਇਸ ਦੇ ਪਹਿਲੇ ਪੜਾਅ ’ਚ ਨੋਟਾਂ ’ਚ ਬਦਲਾਅ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2021 ਵਿੱਚ, ਆਸਟ੍ਰੇਲੀਆ ਨੇ ਵੀ ਆਪਣੇ ਸਵਦੇਸੀ ਲੋਕਾਂ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਸੱਭਿਅਤਾ ਬਾਰੇ ਹੋਰ ਜਾਣਨ ਲਈ ਉਤਸਾਹਿਤ ਕਰਨ ਲਈ ਅਧਿਕਾਰਤ ਤੌਰ ’ਤੇ ਦੇਸ਼ ਦੇ ਰਾਸ਼ਟਰੀ ਗੀਤ ਵਿੱਚ ਸੋਧ ਕੀਤੀ ਸੀ। ਇਸ ਦੇ ਨਾਲ ਹੀ ਨੌਜਵਾਨਾਂ ਅਤੇ ਹੋਰਨਾਂ ਵਿੱਚ ਆਜਾਦੀ ਦੀ ਭਾਵਨਾ ਨੂੰ ਵੀ ਵਧਾਇਆ ਜਾ ਸਕਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here