ਅਸਟਰੇਲੀਆ ਨੂੰ ਬੰਗਲਾਦੇਸ਼ ਤੋਂ ਰਹਿਣਾ ਹੋਵੇਗਾ ਚੌਕਸ

Australia, Beware, Bangladesh

ਅਸਟਰੇਲੀਆ ਨੂੰ ਬੰਗਲਾਦੇਸ਼ ਤੋਂ ਰਹਿਣਾ ਹੋਵੇਗਾ ਚੌਕਸ

ਏਜੰਸੀ, ਨਾਟਿੰਘਮ

ਵਿਸ਼ਵ ਚੈਂਪੀਅਨ ਅਸਟਰੇਲੀਆ ਨੂੰ ਉਲਟਫੇਰ ਕਰਨ ‘ਚ ਮਾਹਿਰ ਬੰਗਲਾਦੇਸ਼ ਖਿਲਾਫ ਵੀਰਵਾਰ ਨੂੰ ਨਾਟਿੰਘਮ ‘ਚ ਵਿਸ਼ਵ ਕੱਪ ਮੁਕਾਬਲੇ ‘ਚ ਚੌਕਸ ਰਹਿ ਕੇ ਖੇਡਣਾ ਹੋਵੇਗਾ ਬੰਗਲਾਦੇਸ਼ ਨੇ ਇਸ ਟੂਰਨਾਮੈਂਟ ‘ਚ ਹੁਣ ਤੱਕ ਸੰਤੋਸ਼ਜਨਕ ਪ੍ਰਦਰਸ਼ਨ ਕਰਦਿਆਂ ਪੰਜ ਮੈਚਾਂ ‘ਚ ਦੋ ਜਿੱਤ, ਦੋ ਹਾਰ ਅਤੇ ਇੱਕ ਰੱਦ ਨਤੀਜੇ ਨਾਲ ਸੱਤ ਅੰਕ ਹਾਸਲ ਕਰਕੇ ਅੰਕ ਸੂਚੀ ‘ਚ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ ਜਦੋਂਕਿ 2015 ਵਿਸ਼ਵ ਕੱਪ ਦੀ ਜੇਤੂ ਟੀਮ ਅਸਟਰੇਲੀਆ ਵੀ ਉਮੀਦ ਅਨੁਸਾਰ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਕੇ ਪੰਜ ਮੈਚਾਂ ‘ਚ ਚਾਰ ਜਿੱਤ ਅਤੇ ਇੱਕ ਹਾਰ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਮੌਜ਼ੂਦ ਹੈ ਅਸਟਰੇਲੀਆ ਨੂੰ ਹੁਣ ਤੱਕ ਇਕਮਾਤਰ ਹਾਰ ਭਾਰਤ ਤੋਂ ਮਿਲੀ ਹੈ ਇਸ ਮੁਕਾਬਲੇ ‘ਚ ਅਸਟਰੇਲੀਆ ਦਾਅਵੇਦਾਰ ਹੈ ਪਰ ਇਸ ਵਿਸ਼ਵ ਕੱਪ ‘ਚ ਦੋ ਵਾਰ ਵੱਡੀਆਂ ਟੀਮਾਂ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਨੂੰ ਹਰਾ ਕੇ ਹੈਰਾਨ ਕਰਨ ਵਾਲੀ ਬੰਗਲਾਦੇਸ਼ ਨੂੰ ਹਲਕੇ ‘ਚ ਲੈਣਾ ਸਾਬਕਾ ਚੈਂਪੀਅਨ ਨੂੰ ਭਾਰੀ ਪੈ ਸਕਦਾ ਹੈ

ਬੰਗਲਾਦੇਸ਼ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ‘ਚ ਮਜ਼ਬੂਤ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼ ਕੀਤਾ ਸੀ ਹਾਲਾਂਕਿ ਦੂਜੇ ਮੁਕਾਬਲੇ ‘ਚ ਉਸ ਨੂੰ ਨਿਊਜ਼ੀਲੈਂਡ ਤੋਂ ਦੋ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਮੈਚ ‘ਚ ਵੀ ਉਹ ਮੁਕਾਬਲੇ ‘ਚ ਬਣੀ ਰਹੀ ਸੀ ਅਤੇ ਮੁਕਾਬਲੇ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਤੀਜੇ ਮੈਚ ‘ਚ ਬੰਗਲਾਦੇਸ਼ ਨੂੰ ਵਿਸ਼ਵ ਦੀ ਨੰਬਰ ਵੰਨ ਟੀਮ ਅਤੇ ਮੇਜ਼ਬਾਨ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਆਪਣੇ ਪੰਜਵੇਂ ਮੁਕਾਬਲੇ ‘ਚ ਬੰਗਲਾਦੇਸ਼ ਨੇ ਆਲਰਾਊਂਡਰ ਪ੍ਰਦਰਸ਼ਨ ਕਰਦਿਆਂ ਵੈਸਟਇੰਡੀਜ਼ ‘ਤੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰਕੇ ਹੋਰ ਟੀਮਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਅਸਟਰੇਲੀਆ ਜਿਹੀ ਵੱਡੀ ਟੀਮ ਖਿਲਾਫ ਬੰਗਲਾਦੇਸ਼ ਨੂੰ ਆਪਣੀ ਗੇਂਦਬਾਜ਼ੀ ‘ਚ ਸੁਧਾਰ ਕਰਨ ਦੀ ਜ਼ਰੂਰਤ ਹੈ ਅਸਟਰੇਲੀਆ ਦੀ ਸਲਾਮੀ ਜੋੜੀ ਲਗਾਤਾਰ ਟੀਮ ਨੂੰ ਚੰਗੀ ਸ਼ੁਰੂਆਤ ਦਿਵਾ ਰਹੀ ਹੈ

ਕਪਤਾਨ ਅਰੋਨ ਫਿੰਚ ਅਤੇ ਡੇਵਿਡ ਵਾਰਨਰ ਲਗਭਗ ਹਰ ਮੈਚ ‘ਚ ਵੱਡੀਆਂ ਪਾਰੀਆਂ ਖੇਡ ਰਹੇ ਹਨ ਅਜਿਹੇ ‘ਚ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੂੰ ਇਸ ਖਤਰਨਾਕ ਜੋੜੀ ਨੂੰ ਜਲਦ ਆਊਟ ਕਰਕੇ ਪਵੇਲੀਅਨ ਭੇਜਣਾ ਪਵੇਗਾ ਮੱਧ ਕ੍ਰਮ ‘ਚ ਸਟੀਵਨ ਸਮਿੱਥ, ਉਸਮਾਨ ਖਵਾਜਾ ਅਤੇ ਗਲੇਨ ਮੈਕਸਵੇਲ ਵੀ ਤਾਬੜਤੋੜ ਪ੍ਰਦਰਸ਼ਨ ਕਰਕੇ ਵੱਡਾ ਸਕੋਰ ਖੜ੍ਹਾ ਕਰ ਸਕਣ ‘ਚ ਸਮਰੱਥ ਹਨ ਵਿਸ਼ਵ ਕੱਪ ਦੀ ਮਜ਼ਬੂਤ ਦਾਅਵਾਰਾਂ ‘ਚੋਂ ਇੱਕ ਵਿਸ਼ਵ ਚੈਂਪੀਅਨ ਅਸਟਰੇਲੀਆ ਟੂਰਨਾਮੈਂਟ ‘ਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ ਅਤੇ ਸ਼ੁਰੂਆਤ ਤੋਂ ਹੀ ਅੰਕ ਸੂਚੀ ‘ਚ ਟਾਪ-4 ‘ਚ ਬਣੀ ਹੋਈ ਹੈ ਦੋਵਾਂ ਟੀਮਾਂ ਦਰਮਿਆਨ ਹੁਣ ਤੱਕ ਕੁੱਲ 20 ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡੇ ਗਏ ਹਨ ਜਿਸ ‘ਚੋਂ 18 ਵਾਰ ਅਸਟਰੇਲੀਆ ਨੂੰ ਜਿੱਤ ਮਿਲੀ ਹੈ ਅਤੇ ਬੰਗਲਾਦੇਸ਼ ਦੇ ਖਾਤੇ ‘ਚ ਸਿਰਫ ਇੱਕ ਜਿੱਤ ਗਈ ਹੈ ਦੋਵਾਂ ਦਰਮਿਆਨ ਇੱਕ ਮੁਕਾਬਲਾ ਬੇਨਤੀਜਾ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।