ਪਾਰੀ ਤੇ ਪੰਜ ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ‘ਚ ਬਣਾਇਆ 1-0 ਦਾ ਵਾਧਾ
ਬ੍ਰਿਸਬੇਨ/ ਏਜੰਸੀ ਆਸਟਰੇਲੀਆ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਪਾਕਿਸਤਾਨ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਪਾਰੀ ਤੇ ਪੰਜ ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ 1-0 ਨਾਲ ਆਪਣੇ ਨਾਂਅ ਕਰਕੇ ਵਾਧਾ ਬਣਾ ਲਿਆ ਪਾਕਿਸਤਾਨ ਨੇ ਪਹਿਲੀ ਪਾਰੀ ‘ਚ 240 ਦੌੜਾਂ ਬਣਾਈਆਂ ਸਨ ਜਦੋਂ ਆਸਟਰੇਲੀਆ ਨੇ ਪਹਿਲੀ ਪਾਰੀ ‘ਚ 5580 ਦੌੜਾਂ ਬਣਾ ਕੇ 340 ਦੌੜਾਂ ਦਾ ਵਿਸ਼ਾਲ ਵਾਧਾ ਹਾਸਲ ਕੀਤਾ ਸੀ ਪਾਕਿਸਤਾਨ ਦੀ ਟੀਮ ਕੱਲ੍ਹ ਤੋਂ ਤਿੰਨ ਵਿਕਟਾਂਦੇ ਨੁਕਸਾਨ ‘ਤੇ 64 ਦੌੜਾਂ ਤੋਂ ਅੱਗੇ ਖੇਡਦੇ ਹੋਏ 335 ਦੌੜਾ ‘ਤੇ ਆਲ ਆਊਟ ਹੋ ਗਈ ।
ਆਸਟਰੇਲੀਆ ਦੀ ਪਾਰੀ ‘ਚ 185 ਦੌੜਾਂ ਬਣਾਉਣ ਵਾਲੇ ਮਾਨਰਸ ਲਾਬੂਚਾਂਗੇ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਆਸਟਰੇਲੀਆ ਨੂੰ ਇਸ ਜਿੱਤ ਨਾਲ 60 ਅੰਕਾਂ ਮਿਲੇ ਜਿਸ ਨਾਲ ਉਸਦੇ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ 116 ਅੰਕ ਹੋ ਗਏ ਹਨ ਤੇ ਉਹ ਚੈਂਪੀਅਨਸ਼ਿਪ ਸੂਚੀ ‘ਚ ਭਾਰਤ ਤੋਂ ਬਾਅਦ ਦੂਜੇ ਸਥਾਨ ‘ਤੇ ਆ ਗਿਆ ਹੈ ਪਾਕਿਸਤਾਨ ਦਾ ਚੈਂਪੀਅਨਸ਼ਿਪ ‘ਚ ਇਹ ਪਹਿਲਾ ਟੈਸਟ ਹੈ ਤੇ ਉਸਦਾ ਖਾਤਾ ਨਹੀਂ ਖੁੱਲਿਆ ਹੈ।
ਪਾਕਿਸਤਾਨ ਨੇ ਦੂਜੀ ਪਾਰੀ ‘ਚ ਕਾਫੀ ਸੰਘਰਸ਼ ਦਿਖਾਇਆ ਪਰ ਬਾਬਰ ਆਜ਼ਮ 104 ਦੇ ਸੈਂਕੜੇ ਦੇ ਬਾਵਜੂਦ ਉਸ ਪਾਰੀ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਾਕਿਸਤਾਨ ਦੀ ਵਿਦੇਸ਼ੀ ਜਮੀਨ ‘ਤੇ ਪਿਛਲੇ ਪੰਜ ਮੈਚਾ ‘ਚ ਇਹ ਲਗਾਤਾਰ ਪੰਜਵੀਂ ਹਾਰ ਹੈ ਪਾਕਿਸਤਾਨ ਨੂੰ ਇਸ ਮੈਦਾਨ ‘ਤੇ ਪਾਰੀ ਦੀ ਇਹ ਦੂਜੀ ਹਾਰ ਹੈ ਦੂਜੇ ਪਾਸੇ ਆਸਟਰੇਲੀਆ ਨੇ ਇਹ ਮੈਦਾਨ ‘ਤੇ 1988 ਤੋਂ ਅਜਿੱਤ ਰਹਿਣ ਦਾ ਆਪਣਾ ਰਿਕਾਰਡ ਬਰਕਰਾਰ ਰੱਖਿਆ ਹੈ ਆਸਟਰੇਲੀਆ ਨੇ ਬ੍ਰਿਸਬੇਨ ਨੇ ਗਾਬਾ ਮੈਦਾਨ ‘ਤੇ ਪਿਛਲੇ 31 ਟੈਸਟਾਂ ‘ਚ 24 ਜਿੱਤੇ ਹਨ।
ਜਦੋਂ ਕਿ ਸੱਤ ਡ੍ਰਾਅ ਖੇਡੇ ਹਨ ਸਵੇਰੇ ਜਦੋਂ ਪਾਕਿਸਤਾਨ ਨੇ ਆਪਣੀ ਦੂਜੀ ਪਾਰੀ ਅੱਗੇ ਵਧਾਈ ਤਾਂ ਸਾਰੇ ਇਹ ਸੋਚ ਰਹੇ ਸਨ ਕਿ ਪਾਕਿਸਤਾਨ ਪਾਰੀ ਦੀ ਹਾਰ ਟਾਲ ਸਕਦਾ ਹੈ ਜਾਂ ਨਹੀਂ ਬਾਬਰ ਆਜਮ ਨੇ 173 ਗੇਂਦਾ ‘ਤੇ 13 ਚੌਂਕਿਆਂ ਦੀ ਮੱਦਦ ਨਾਲ 104 ਦੌੜਾਂ ਬਣਾਈਆਂ ਜਦੋਂ ਕਿ ਵਿਕਟ ਕੀਪਰ ਮੁਹੰਮਦ ਰਿਜਵਾਨ ਨੇ 145 ਗੇਂਦਾ ‘ਚ 10 ਚੌਂਕਿਆਂ ਦੀ ਮੱਦਦ ਨਾਲ 95 ਦੌੜਾਂ ਬਣਾਈਆਂ ਦੋਵਾਂ ਨੇ 6ਵੀਂ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ ਆਸਟਰੇਲੀਆ ਵੱਲੋਂ ਜੋਸ਼ ਹੇਜਲਵੁਡ ਨੇ 63 ਦੌੜਾਂ ‘ਤੇ 4 ਵਿਕਟਾਂ, ਮਿਸ਼ੇਲ ਸਟਾਰਕ ਨੇ 73 ਦੌੜਾਂ ‘ਤੇ 3 ਵਿਕਟਾਂ ਤੇ ਪੈਟ ਕਮਿੰਸ ਨੇ 69 ਦੌੜਾਂ ‘ਤੇ ਦੋ ਵਿਕਟਾਂ ਹਾਸਲ ਕੀਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।