ਸਰਹੱਦੀ ਪੱਟੀ ਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਔਜਲਾ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ

ਸਰਹੱਦੀ ਪੱਟੀ ਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਔਜਲਾ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ

ਅੰਮ੍ਰਿਤਸਰ, (ਰਾਜਨ ਮਾਨ) ਸਰਹੱਦੀ ਪੱਟੀ  ਅਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ, ਜੋ ਕਿ ਫੌਜ ਵੱਲੋਂ ਲਗਾਈਆਂ ਗਈਆਂ ਰੋਕਾਂ ਕਾਰਨ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਲੱਖਾਂ ਲੋਕਾਂ ਦੇ ਰੋਜ਼ਮਰਾ ਜੀਵਨ ਵਿੱਚ ਮੁਸ਼ਿਕਲਾਂ ਖੜੀਆਂ ਕਰ ਰਹੀਆਂ ਹਨ, ਦੇ ਹੱਲ ਲਈ ਅੱਜ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਮਿਲੇ ਉਨ੍ਹਾਂ ਦੱਸਿਆ ਕਿ ਵੱਲਾ ਸਬਜੀ ਮੰਡੀ ਜੋ ਕਿ ਸਰਹੱਦੀ ਪੱਟੀ ਦੀ ਸਭ ਤੋਂ ਵੱਡੀ ਸਬਜੀ ਮੰਡੀ ਹੈ, ਵਿੱਚ ਸੈੱਡ ਦਾ ਕੰਮ ਕਰਵਾਇਆ ਜਾਣਾ ਹੈ, ਪਰ ਫੌਜ ਵੱਲੋਂ ਇਹ ਉਸਾਰੀ ਕਰਨ ਨਹੀਂ ਦਿੱਤੀ ਜਾ ਰਹੀ

ਇਸੇ ਤਰ੍ਹਾਂ ਵੱਲਾ ਫਾਟਕ ‘ਤੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਤਜਵੀਜ਼ ਹੈ, ਪਰ ਫੌਜ ਆਪਣਾ ਖੇਤਰ ਨੇੜੇ ਪੈਂਦਾ ਹੋਣ ਕਾਰਨ ਇਹ ਉਸਾਰੀ ਵੀ ਨਹੀਂ ਕਰਨ ਦੇ ਰਹੀ ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਵੱਲਾ ਵਿੱਚ ਰਾਜ ਸਰਕਾਰ ਵੱਲੋਂ ਹੋਰ ਕਮਰਿਆਂ ਦੀ ਉਸਾਰੀ ਲਈ ਗਰਾਂਟ ਭੇਜੀ ਗਈ ਹੈ, ਪਰ ਇਹ ਕੰਮ ਵੀ ਫੌਜ ਕਰਨ ਨਹੀਂ ਦੇ ਰਹੀ ਇਸ ਲਈ ਵਿਭਾਗ ਵੱਲੋਂ ਇਤਰਾਜ਼ ਨਹੀਂ ਦੇ ਸਰਟੀਫਿਕੇਟ ਦੀ ਲੋੜ ਹੈ ਉਨ੍ਹਾਂ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਜੋ ਕਿ ਇੰਨ੍ਹਾਂ ਕੰਮਾਂ ਨੂੰ ਲੈ ਕੇ ਬੜੇ ਉਤਸ਼ਾਹਿਤ ਹਨ, ਨੇ ਇਹ ਸਾਰੇ ਕੰਮ ਉਹਨਾਂ ਦੇ ਧਿਆਨ ਵਿਚ ਲਿਆਂਦੇ ਹਨ, ਪਰ ਇਹ ਕੰਮ ਪੂਰੇ ਕਰਵਾਉਣ ਲਈ ਰੱਖਿਆ ਮੰਤਰਾਲੇ ਵੱਲੋਂ ਪ੍ਰਵਾਨਗੀ ਦੀ ਲੋੜ ਹੈ

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰਣਜੀਤ ਐਵੀਨਿਊ ਵਿੱਚ 97 ਏਕੜ ਸਕੀਮ ਵਿੱਚ ਏਅਰ ਫੋਰਸ ਦੇ ਕੁਆਰਟਰ ਨੇੜੇ 100 ਮੀਟਰ ਤੱਕ ਉਸਾਰੀ ਨਹੀਂ ਕਰਨ ਦਿੱਤੀ ਜਾ ਰਹੀ, ਜਦਕਿ ਕਾਨੂੰਨ ਅਨੁਸਾਰ 10 ਮੀਟਰ ਦੀ ਦੂਰੀ ਦੀ ਲੋੜ ਹੈ ਉਨ੍ਹਾਂ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਰੱਖਿਆ ਮੰਤਰਾਲੇ ਕੋਲੋਂ ਸਹਿਯੋਗ ਦੀ ਮੰਗ ਕੀਤੀ ਇਸ ਦੇ ਨਾਲ ਹੀ ਸ. ਔਜਲਾ ਨੇ ਸਰਹੱਦ ਉਤੇ ਕਈ ਥਾਵਾਂ ‘ਤੇ ਗਲਤ ਢੰਗ ਨਾਲ ਲਗਾਈ ਗਈ ਕੰਡਿਆਲੀ ਤਾਰ ਜੋ ਕਿ ਕਈ ਕਿਸਾਨਾਂ ਨੂੰ ਜ਼ਮੀਨ ‘ਤੇ ਖੇਤੀ ਕਰਨ ਵਿਚ ਅੜਚਣਾ ਪੈਦਾ ਕਰ ਰਹੀ ਹੈ, ਨੂੰ ਠੀਕ ਕਰਨ ਦੀ ਮੰਗ ਵੀ ਕੀਤੀ

ਉਨ੍ਹਾਂ ਕਿਹਾ ਕਿ ਇਸ ਗਲਤੀ ਦਾ ਖਮਿਆਜ਼ਾ ਸਾਡੇ ਕਈ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਉਹ ਇਨ੍ਹਾਂ ਜ਼ਮੀਨਾਂ ਉਤੇ ਖੇਤੀ ਵੀ ਨਹੀਂ ਕਰ ਸਕਦੇ ਅਤੇ ਸਰਕਾਰ ਵੱਲੋਂ ਇਸ ਲਈ ਕੋਈ ਮੁਆਵਜ਼ਾ ਵੀ ਕਿਸਾਨ ਨੂੰ ਨਹੀਂ ਮਿਲ ਰਿਹਾ  ਸ. ਔਜਲਾ ਨੇ ਮੰਗ ਕੀਤੀ ਕਿ ਜੇਕਰ ਫੌਜ ਵੱਲੋਂ ਸਹਿਯੋਗ ਮਿਲੇ ਤਾਂ ਸਰਹੱਦੀ ਖੇਤਰ ਦੇ ਪੁੱਲ ਆਦਿ ਚੌੜੇ ਕੀਤੇ ਜਾ ਸਕਦੇ ਹਨ ਉਕਤ ਮੁਲਾਕਾਤ ਮਗਰੋਂ ਸ. ਔਜਲਾ ਨੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਨੇ ਸਾਰੇ ਮਸਲੇ ਬੜੇ ਧਿਆਨ ਨਾਲ ਸੁਣੇ ਅਤੇ ਇਨ੍ਹਾਂ ਦੇ ਛੇਤੀ ਹੱਲ ਦਾ ਭਰੋਸਾ ਵੀ ਦਿੱਤਾ ਹੈ ਆਸ ਹੈ ਕਿ ਇਹ ਕੰਮ ਨਿਕਟ ਭਵਿੱਖ ਵਿੱਚ ਸ਼ੁਰੂ ਹੋ ਜਾਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.