ਬਿੱਲਾਂ ਨੂੰ ਕਲੀਅਰ ਕਰਨ ਬਦਲੇ ਮੰਗੇ ਸਨ ਪੰਜ ਹਜ਼ਾਰ ਰੁਪਏ | Vigilance
- ਰਿਸ਼ਵਤ ਨੂੰ ਫੀਸ ਕਹਿ ਕੇ ਮੰਗੇ ਜਾ ਰਹੇ ਸਨ ਪੈਸੇ | Vigilance
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਜੂਨੀਅਰ ਆਡੀਟਰ ਦਫ਼ਤਰ ਖੁਰਾਕ ਅਤੇ ਸਿਵਲ ਸਪਲਾਈਜ਼ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਕਤ ਜੂਨੀਅਰ ਆਡੀਟਰ ਵੱਲੋਂ ਬਿੱਲਾਂ ਨੂੰ ਕਲੀਅਰ ਕਰਨ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਹਰਿੰਦਰਪਾਲ ਸ੍ਰੀ ਰਾਮ ਸ਼ਰਨਮ ਰਾਈਸ ਮਿੱਲ, ਦੁਗਾਲ ਕਲਾਂ ਪਾਤੜਾਂ ਦਾ ਮਾਲਕ ਹੈ। ਉਸ ਦਾ ਸਾਲ 2018-19 ਵਿੱਚ ਉਕਤ ਰਾਈਸ ਮਿੱਲ ਵਿੱਚ ਪਨਗ੍ਰੇਨ ਸਰਕਾਰੀ ਏਜੰਸੀ ਨਾਲ ਪੈਡੀ ਸਟੋਰ ਕਰਨ ਸਬੰਧੀ ਐਗਰੀਮੈਂਟ ਹੋਇਆ ਸੀ ਅਤੇ ਉਕਤ ਰਾਈਸ ਮਿੱਲ ਦੇ ਮਾਲਕ ਵੱਲੋਂ ਕਰੀਬ ਤਿੰਨ ਲੱਖ ਰੁਪਏ ਦੀ ਸਕਿਉਰਟੀ ਉਕਤ ਏਜੰਸੀ ਪਾਸ ਜਮ੍ਹਾਂ ਕਰਵਾ ਦਿੱਤੀ ਗਈ ਸੀ।
ਉਸ ਵੱਲੋਂ ਕਸਟਮ ਮਿਲਿੰਗ ਦੇ ਬਣਦੇ ਬਿੱਲ ਪਾਸ ਹੋਣ ਲਈ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਪਟਿਆਲਾ ਪਾਸ ਕਰੀਬ 2 ਮਹੀਨੇ ਪਹਿਲਾ ਦਿੱਤੇ ਗਏ ਸਨ। ਇਨ੍ਹਾਂ ਬਿੱਲਾਂ ਨੂੰ ਕਲੀਅਰ ਕਰਨ ਲਈ ਜਸਪਾਲ ਸਿੰਘ ਸੋਢੀ ਜੂਨੀਅਰ ਆਡੀਟਰ ਖੁਰਾਕ ਤੇ ਸਿਵਲ ਸਪਲਾਈਜ ਵੱਲੋਂ ਡੀਲ ਚੈਕ ਕੀਤੇ ਜਾ ਰਹੇ ਸਨ, ਪਰ ਜਸਪਾਲ ਸਿੰਘ ਸੋਢੀ ਦੇ ਬਿੱਲਾਂ ਨੂੰ ਕਲੀਅਰ ਕਰਨ ਲਈ ਮੁਦੱਈ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਬਿੱਲਾਂ ਨੂੰ ਕਲੀਅਰ ਕਰਲ ਲਈ ਫੀਸ ਦੀ ਮੰਗ ਕੀਤੀ ਜਾ ਰਹੀ ਸੀ ਤੇ ਕਹਿ ਰਿਹਾ ਸੀ।
ਕਿ ਫਿਰ ਹੀ ਤੇਰੇ ਬਿੱਲ ਕਲੀਅਰ ਕਰਾਂਗਾ। ਜਸਪਾਲ ਸਿੰਘ ਸੋਢੀ ਵੱਲੋਂ ਮਿਲ ਮਾਲਕ ਤੋਂ 5 ਹਜਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ। ਪੰਜ ਹਜ਼ਾਰ ਰਿਸ਼ਵਤ ਲੈਂਦਿਆਂ ਜਸਪਾਲ ਸਿੰਘ ਸੋਢੀ ਨੂੰ ਪਟਿਆਲਾ ਦੇ ਮਿੰਨੀ ਸਕੱਤਰੇਤ ਵਿੱਚੋਂ ਸਰਕਾਰੀ ਗਵਾਹਾਂ ਹਾਜਰੀ ‘ਚ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਦੀ ਟੀਮ ਵਿੱਚ ਇੰਸ: ਪ੍ਰਿਤਪਾਲ ਸਿੰਘ, ਏ.ਐਸ.ਆਈ ਰਜਨੀਸ ਕੌਸ਼ਲ, ਸੀ-2 ਸ਼ਾਮ ਸੁੰਦਰ, ਸੀ-2 ਹਰਮੀਤ ਸਿੰਘ, ਸੀਨੀਅਰ ਸਿਪਾਹੀ ਸਤਨਾਮ ਸਿੰਘ, ਸਿਪਾਹੀ ਗੁਰਜਿੰਦਰ ਸਿੰਘ ਸ਼ਾਮਲ ਸਨ।