Dera Sacha Sauda: ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜਿੰਨੇ ਗੁਣ ਗਾਈਏ, ਓਨੇ ਹੀ ਘੱਟ : ਪੂਜਨੀਕ ਗੁਰੂ ਜੀ

Dera Sacha Sauda: (ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਪੂਰੀ ਸਾਧ-ਸੰਗਤ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਹਨ ਅਤੇ ਇਸ ਸਭ ਪਿੱਛੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਦਾ ਰਹਿਮੋ-ਕਰਮ ਹੈ ਅਤੇ ਮਾਲਕ ਅੱਗੇ ਇਹੀ ਦੁਆ ਹੈ ਕਿ ਪਰਮ ਪਿਤਾ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਨਾਲ ਨਿਵਾਜ਼ੇ, ਜੋ ਬਚਨਾਂ ਦਾ ਪੱਕਾ ਰਹੇ, ਦ੍ਰਿੜ ਯਕੀਨ ਰੱਖੇ, ਉਨ੍ਹਾਂ ਨੂੰ ਕੋਈ ਕਮੀ ਤਾਂ ਕੀ ਮੰਗਣ ਲਈ ਸੋਚਣ ਤੱਕ ਦੀ ਵੀ ਨੌਬਤ ਨਾ ਆਵੇ। ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜਿੰਨੇ ਗੁਣ ਗਾਈਏ, ਓਨੇ ਹੀ ਘੱਟ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਮਾਤਾ ਆਸ ਕੌਰ ਜੀ ਅਤੇ ਪੂਜਨੀਕ ਪਿਤਾ ਵਰਿਆਮ ਸਿੰਘ ਜੀ ਦੇ ਘਰ ਸ੍ਰੀ ਜਲਾਲਆਣਾ ਸਾਹਿਬ ਵਿਖੇ ਅਵਤਾਰ ਲਿਆ ਉਹ ਧਰਤੀ, ਉਹ ਜਗ੍ਹਾ ਧੰਨ-ਧੰਨ ਕਹਿਣ ਦੇ ਕਾਬਿਲ ਹੈ।

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਅਸੀਂ ਅਤੇ ਸਾਡੀ ਸਾਧ-ਸੰਗਤ ਧੰਨ ਹੈ, ਜਿਸ ਦਾਤਾ ਨੇ ਸਾਨੂੰ ਚਰਨੀਂ ਲਾਇਆ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧੰਨ ਕਰਨ ਵਾਲੇ ਇੱਕ ਕਣ ਨੂੰ, ਇੱਕ ਕਤਰੇ ਨੂੰ ਸਮੁੰਦਰ ਹੀ ਨਹੀਂ ਮਹਾਂਸਾਗਰ ਬਣਾ ਦਿੰਦੇ ਹਨ ਇੱਕ ਨੂਰ ਦੇ ਜ਼ਰੇ ਨੂੰ ਸੂਰਜ ਹੀ ਨਹੀਂ ਕਰੋੜਾਂ ਸੂਰਜਾਂ ਦੀ ਤਰ੍ਹਾਂ ਚਮਕਾ ਦਿੰਦੇ ਹਨ, ਤਾਂ ਅਜਿਹੇ ਮੁਰਸ਼ਿਦ-ਏ-ਕਾਮਿਲ ਦਾਤਾ ਰਹਿਬਰ ਦਾ ਅਰਬਾਂ-ਖਰਬਾਂ ਵਾਰ ਗੁਣਗਾਨ ਗਾਈਏ, ਸਿਜਦਾ ਕਰੀਏ, ਨਮਨ ਕਰੀਏ ਓਨਾ ਘੱਟ ਹੈ ਗੁਣ ਗਾਉਣੇ ਜ਼ਰੂਰੀ ਹਨ,

‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’

ਪਰ ਜੇਕਰ ਸਾਰੀ ਉਮਰ ਗੁਣ ਗਾਉਂਦੇ ਰਹੀਏ ਤਾਂ ਵੀ ਮੁਰਸ਼ਿਦ ਦਾ ਕਰਜ਼ ਉਤਾਰਿਆਂ ਨਹੀਂ ਜਾ ਸਕਦਾ ਅਸੀਂ ਸਾਰੇ ਧੰਨ ਹੋਏ ਕਿਉਂਕਿ ਦਾਤਾ ਰਹਿਬਰ ਦੇ ਦਰਸ਼ਨ ਕੀਤੇ ਉਸ ਪਰਮ ਪਿਤਾ ਪਰਮਾਤਮਾ ਨੇ ਧੰਨ ਬਣਾਏ ਤਾਂ ਹੀ ਧੰਨ ਹੋਏ ਨਹੀਂ ਤਾਂ ਪਤਾ ਨਹੀਂ ਕਿਹੜਾ ਜੀਵ ਕਿੱਥੇ ਭਟਕ ਰਿਹਾ ਸੀ ਪਤਾ ਨਹੀਂ ਕਿੰਨੇ ਯੁੱਗਾਂ ਤੋਂ ਆਤਮਾ ਭਟਕ ਰਹੀ ਸੀ ਅਤੇ ਜੇਕਰ ਉਹ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨਾ ਆਉਂਦੇ ਤਾਂ ਆਤਮਾ ਭਟਕਦੀ ਹੀ ਰਹਿ ਜਾਂਦੀ ਸ਼ਾਹ ਸਤਿਨਾਮ ਜੀ ਦਾਤਾ ਦਾ ਜਿੰਨਾ ਗੁਣਗਾਨ ਗਾਈਏ, ਉਨ੍ਹਾਂ ਘੱਟ ਹੈ ਪਰਮ ਪਿਤਾ ਜੀ ਨੇ ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਦੇ ਬਚਨ ਕਰਕੇ ਰੂਹਾਨੀਅਤ ਦਾ ਇਤਿਹਾਸ ਹੀ ਬਦਲ ਦਿੱਤਾ।

ਇਹ ਵੀ ਪੜ੍ਹੋ: New Year ’ਤੇ Saint Dr. MSG ਦੇ ਪਵਿੱਤਰ ਬਚਨ

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਸਤਿਗੁਰੂ ਮੌਲਾ ਨੇ ਹਰ ਤਰ੍ਹਾਂ ਨਾਲ ਆਪਣੇ ਬੱਚਿਆਂ ਦੀ ਸੰਭਾਲ ਕੀਤੀ, ਕਰ ਰਹੇ ਹਨ ਅਤੇ ਅਰਬਾਂ-ਖਰਬਾਂ ਗੁਣਾ ਜ਼ਿਆਦਾ ਕਰਨਗੇ ਜੋ ਬਚਨਾਂ ’ਤੇ ਅਮਲ ਕਰਨਗੇ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਬਚਨਾਂ ’ਤੇ ਪੱਕੇ ਰਹਿਣ ਅਤੇ ਦ੍ਰਿੜ ਯਕੀਨ ਰੱਖਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਕਲਿਯੁੱਗ ਦਾ ਸਮਾਂ ਹੈ ਜਿਸ ਵਿੱਚ ਮਨ, ਮਾਇਆ, ਕਾਮ ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੋਲ-ਬਾਲਾ ਹੈ ਅਤੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਉਹ ਬੱਚੇ ਕਿਸਮਤ ਵਾਲੇ ਹਨ, ਜੋ ਗੁਰਮੰਤਰ ਲੈ ਕੇ ਰਾਮ-ਨਾਮ ਦਾ ਜਾਪ ਕਰ ਰਹੇ ਹਨ ਅਤੇ ਉਹ ਬੱਚੇ ਬਹੁਤ ਹੀ ਕਿਸਮਤ ਵਾਲੇ ਹਨ, ਜਿਨ੍ਹਾਂ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਗੁਰਮੰਤਰ ਦਵਾ ਦਿੱਤਾ ਖਾਨਦਾਨੀ ਸੇਵਾਦਾਰ, ਖਾਨਦਾਨੀ ਸਤਿਸੰਗੀ ਨੂੰ ਅਸੀਂ ਸੈਲੂਟ ਕਰਦੇ ਹਾਂ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਡਰਨਾ ਨਹੀਂ ਸਿਖਾਇਆ, ਝੁਕਣਾ ਸਿਖਾਇਆ ਹੈ, ਲੜਨਾ ਨਹੀਂ ਸਿਖਾਇਆ, ਪ੍ਰੇਮ ਕਰਨਾ ਸਿਖਾਇਆ ਹੈ, ਅਹਿੰਸਾ ’ਚ ਰਹਿਣਾ ਸਿਖਾਇਆ ਹੈ, ਹਿੰਸਾ ਕਰਨਾ ਨਹੀਂ ਸਿਖਾਇਆ ਇਸ ਤੋਂ ਇਲਾਵਾ ਸਾਧ-ਸੰਗਤ ਨੂੰ ਬੇਗਰਜ਼ ਪ੍ਰੇਮ ਕਰਨਾ ਸਿਖਾਇਆ ਹੈ ਆਤਮਾ ਦਾ ਪਰਮਾਤਮਾ ਨਾਲ ਇਸ਼ਕ ਕਰਨਾ ਸਿਖਾਇਆ ਹੈ ਆਤਮਿਕ ਇਸ਼ਕ ’ਚ ਜੋ ਨਸ਼ਾ ਹੁੰਦਾ ਹੈ ਉਹ ਬਾ-ਕਮਾਲ, ਗਜ਼ਬ, ਜ਼ਬਰਦਸਤ ਹੁੰਦਾ ਹੈ। Dera Sacha Sauda