PM Awas Yojana: ਗਰੀਬ ਪਰਿਵਾਰ ਜਿਨਾਂ ਦੇ ਘਰ ਕੱਚੇ ਹਨ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ : ਮੈਡਮ ਬਾਜਵਾ
- ਲਾਭਪਾਤਰੀਆਂ ਨੂੰ 30 ਅਪ੍ਰੈਲ ਤੱਕ ਓਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਜਰੂਰੀ | PM Awas Yojana
PM Awas Yojana: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ ਤੋਂ ਪੰਜਾਬ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਪਿੰਡਾਂ ਵਿੱਚ ਰਹਿ ਰਹੇ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਪੱਕੇ ਨਹੀਂ ਹਨ ਜਾਂ ਘਰ ਤੇ ਪੱਕੀ ਛੱਤ ਨਹੀਂ ਉਨ੍ਹਾਂ ਨੂੰ ਪੱਕਾ ਕਰਨ ਲਈ ਪਿਛਲੇ ਮਹੀਨੇ ਤੋਂ ਪ੍ਰਧਾਨ ਮੰਤਰੀ ਗ੍ਰਾਮੀਣ ਅਵਾਸ ਯੋਜਨਾ ਦਾ ਓਨਲਾਈਨ ਪੋਰਟਲ ਖੋਲਿਆ ਗਿਆ ਸੀ ਜਿਸ ਦੀ ਆਖਰੀ ਤਰੀਕ 31 ਮਾਰਚ 2025 ਸੀ, ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਦੀ ਤਰੀਕ ਨੂੰ ਵਧਾ ਕੇ 30 ਅਪੈ੍ਰਲ 2025 ਤੱਕ ਕਰ ਦਿੱਤਾ ਗਿਆ ਹੈ, ਇਸ ਸਬੰਧੀ ਮੈਡਮ ਦਾਮਨ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਤੇ ਕੇਂਦਰ ਦੀ ਸਰਕਾਰ ਦਾ ਧੰਨਵਾਦ ਕੀਤਾ।
Read Also : Finance Minister: ਹੈਲਥ ਵਰਕਰਾਂ ਨੇ ਖਜ਼ਾਨਾ ਮੰਤਰੀ ਦੇ ਨਾਂਅ ‘ਤੇ ਸੌਂਪਿਆ ਮੰਗ ਪੱਤਰ
ਮੈਡਮ ਦਾਮਨ ਬਾਜਵਾ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਕੱਚੇ ਹਨ ਜਾਂ ਘਰ ਤੇ ਪੱਕੀ ਛੱਤ ਨਹੀਂ ਜੇਕਰ ਉਨ੍ਹਾਂ ਨੇ ਹਜੇ ਤੱਕ ਆਪਣੇ ਆਪ ਨੂੰ ਓਨਲਾਈਨ ਰਜਿਸਟ੍ਰੇਸ਼ਨ ਨਹੀ ਕਰਵਾਇਆ ਕਿਰਪਾ ਕਰਕੇ ਹੁਣ 30 ਅਪ੍ਰੈਲ ਤੱਕ ਆਪਣਾ ਓਨਲਾਈਨ ਰਜਿਸਟ੍ਰੇਸ਼ਨ ਕਰ ਲੈਣ ਜਾਂ ਕਰਵਾ ਲੈਣ। ਮੈਡਮ ਬਾਜਵਾ ਨੇ ਕਿਹਾ ਕਿ ਜੇਕਰ ਸਾਡੇ ਕਿਸੇ ਭੈਣ ਭਰਾ ਨੂੰ ਇਸ ਸਕੀਮ ਸਬੰਧੀ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਸਬੰਧਿਤ ਅਧਿਕਾਰੀ ਨਹੀਂ ਗੱਲ ਸੁਣ ਰਿਹਾ ਤਾਂ ਉਹ ਸਾਡੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। PM Awas Yojana