ਸਾਡੇ ਨਾਲ ਸ਼ਾਮਲ

Follow us

23.2 C
Chandigarh
Wednesday, February 11, 2026
More
    Home Breaking News Punjab Roadwa...

    Punjab Roadways News: ਸਰਕਾਰੀ ਬੱਸਾਂ ’ਤੇ ਸਫ਼ਰ ਕਰਨ ਵਾਲੇ ਧਿਆਨ ਦੇਣ, ਹੋ ਗਿਆ ਚੱਕਾ ਜਾਮ, ਅੱਗੇ ਦੀ ਕਾਰਵਾਈ ਦਾ ਵੀ ਹੋਇਆ ਐਲਾਨ

    Punjab Roadways News
    Punjab Roadways News: ਸਰਕਾਰੀ ਬੱਸਾਂ ’ਤੇ ਸਫ਼ਰ ਕਰਨ ਵਾਲੇ ਧਿਆਨ ਦੇਣ, ਹੋ ਗਿਆ ਚੱਕਾ ਜਾਮ, ਅੱਗੇ ਦੀ ਕਾਰਵਾਈ ਦਾ ਵੀ ਹੋਇਆ ਐਲਾਨ

    Punjab Roadways News: ਹੜਤਾਲ ਦੌਰਾਨ ਅੱਡਿਆਂ ’ਚ ਖੜ੍ਹੀਆਂ ਸਰਕਾਰੀ ਬੱਸਾਂ, ਯਾਤਰੂ ਪ੍ਰੇਸ਼ਾਨ

    Punjab Roadways News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਰੋਡਵੇਜ, ਪੀਆਰਟੀਸੀ ਤੇ ਪਨਬੱਸ ਦੇ ਕੱਚੇ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਹੜਤਾਲ ਦੌਰਾਨ ਬੱਸਾਂ ਰੋਕ ਦਿੱਤੀਆਂ ਹਨ। ਇਸ ਹੜਤਾਲ ਦੌਰਾਨ ਮੁਸਾਫਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਭਰ ਦੇ ਬੱਸ ਅੱਡਿਆਂ ਵਿੱਚ ਇਹ ਬੱਸਾਂ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਕੱਚੇ ਕਾਮਿਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਗਈ ਹੈ। ਜਾਣਕਾਰੀ ਪਿਛਲੇ ਦਿਨੀਂ ਲਾਏ ਗਏ ਧਰਨੇ ਦੌਰਾਨ ਹੋਈਆਂ ਝੜਪਾਂ ਕਾਰਨ ਬਹੁਤ ਸਾਰੇ ਮੁਲਾਜ਼ਮ ਗ੍ਰਿਫ਼ਤਾਰ ਕਰ ਲਏ ਗਏ ਸਨ ਤੇ ਉਹ ਜੇਲ੍ਹਾਂ ’ਚ ਡੱਕੇ ਹੋਏ ਹਨ।

    ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਅੱਜ ਦੁਪਹਿਰ ਤੋਂ ਬਾਅਦ ਇਹ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਇਹ ਹੜਤਾਲ ਭਲਕੇ ਵੀ ਜਾਰੀ ਰਹੇਗੀ ਤੇ ਸੰਗਰੂਰ ਵਿਖੇ ਮੌਜ਼ੂਦ ਮੁੱਖ ਮੰਤਰੀ ਦੀ ਰਿਹਾਇਸ਼ ਦਾ ਵੀ ਘਿਰਾਓ ਕੀਤਾ ਜਾਵੇਗਾ। ਜੀੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆ ਦੀ ਸਰਕਾਰ ਹੈ ਜੋ ਕਿ ਆਮ ਆਦਮੀ ਦਾ ਚਿਹਰਾ ਦਿਖਾਕੇ ਪੰਜਾਬ ਦੇ ਵਿੱਚ ਆਪਣੀ ਸੱਤਾ ਕਾਇਮ ਕਰਕੇ ਪੰਜਾਬ ਦੇ ਲੋਕਾ ਦੇ ਨਾਲ ਵੱਡਾ ਧੋਖਾ ਕੀਤਾ ਹੈ ।

    Read Also : ਸੰਗੀਤਕ ਹਿੱਸੇਦਾਰਾਂ ਨਾਲ ਝਗੜੇ ਤੋਂ ਅੱਕੇ ਸਿੱਧੂ ਮੂਸੇ ਵਾਲਾ ਦੇ ਮਾਪੇ ਬੈਠੇ ਧਰਨੇ ’ਤੇ

    ਜੋ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦਾ ਸੀ ਕਿ ਕਾਰਪੋਰੇਟ ਘਰਾਣਿਆਂ ਨੂੰ ਖਤਮ ਕਰ ਦੇਵਾਂਗੇ ਸਾਰੇ ਰੂਟਾ ‘ਤੇ ਸਰਕਾਰੀ ਬੱਸ ਚੱਲੇਗੀ ਲੋਕ ਬੱਸਾਂ ਦੇ ਹਾਰਨ ਨੂੰ ਸੁਣ ਕੇ ਚਾਹ ਧਰਿਆ ਕਰਨਗੇ ਉਹ ਗੱਲ ਬਿਲਕੁੱਲ ਝੂਠੀਆਂ ਸਾਬਤ ਹੋਈਆਂ ਹਨ ਕਿਉਂਕਿ ਪਿੱਛਲੇ ਦਿਨੀਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਭਾਗਾਂ ਦਾ ਨਿੱਜੀ ਕਾਰਨ ਦੀ ਨੀਤੀ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਦੇ ਟੈਡਰ ਲੈ ਕੇ ਆਈ ਸੀ ।

    Punjab Roadways News

    ਜੱਥੇਬੰਦੀ ਵੱਲੋਂ ਸੰਘਰਸ਼ ਦੇ ਐਲਾਨ ਕੀਤਾ ਗਿਆ ਸਰਕਾਰ ਨੇ ਆਗੂਆਂ ਨੂੰ ਘਰਾਂ ਤੋਂ ਜਬਰੀ ਚੁੱਕ ਕੇ ਪਰਚੇ ਦਰਜ ਕੀਤੇ ਗਏ ਹਨ ਤੇ ਨਾਲ ਹੀ ਸੰਘਰਸ਼ ਕਰਦੇ ਮੁਲਾਜ਼ਮਾਂ ’ਤੇ 307 ਵਰਗੀਆਂ ਧਾਰਾਵਾਂ ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਸਰਕਾਰ ਵਾਰ-ਵਾਰ ਮੀਟਿੰਗ ਦੇ ਵਿੱਚ ਭਰੋਸਾ ਦੇ ਰਹੀ ਹੈ ਕਿ 2 ਜਾਂ 4 ਦਿਨਾਂ ਵਿੱਚ ਤੁਹਾਡੇ ਸਾਥੀਆਂ ਨੂੰ ਰਿਹਾਈ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਸਰਕਾਰ ਦੇ ਖਿਲਾਫ ਨਹੀਂ ਬੋਲਦੇ ਸਰਕਾਰ ਦੇ ਕੰਮ ਵਿੱਚ ਦਖਲ ਅੰਦਾਜੀ ਨਹੀਂ ਕਰੋਗੇ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਆਮ ਆਦਮੀ ਦੀ ਸਰਕਾਰ ਲੋਕ ਪੱਖੀ ਸਰਕਾਰ ਨਹੀਂ ਹੈ।

    ਸਰਕਾਰ ਲੰਮੇ ਸਮੇਂ ਤੋਂ ਮੰਗਾਂ ਦਾ ਹੱਲ ਕਰਨ ਦੇ ਲਈ ਕਮੇਟੀਆਂ ਦਾ ਗਠਿਤ ਕਰਕੇ ਇੱਕ ਸਮਾਂ ਟਪਾਉਣ ਦੀ ਨੀਤੀ ਅਪਣਾ ਰਹੀ ਸੀ।
    4 ਸਾਲ ਬੀਤ ਚੁੱਕੇ ਹਨ ਇੱਕ ਵੀ ਨਵੀਂ ਸਰਕਾਰੀ ਬੱਸ ਨਹੀਂ ਪਈ ਗਈ ਉਲਟਾ ਕਰਾਪੋਰੇਟ ਘਾਰਣਿਆ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਜਥੇਬੰਦੀਆਂ ਦੇ ਆਗੂਆਂ ਦੀ ਰਿਹਾਈ ਨਾ ਹੋਣ ਕਰਕੇ ਅੱਜ 11 ਫਰਵਰੀ ਨੂੰ ਦੁਪਹਿਰ ਤੋਂ ਬੱਸਾਂ ਬੰਦ ਕਰਕੇ 12 ਫਰਵਰੀ ਨੂੰ ਮੁੱਖ ਮੰਤਰੀ ਦੀ ਰਹਾਇਸ ਤੇ ਧਰਨਾ ਦਿੱਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਫਿਰ ਵੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਹੋਰ ਵੀ ਸੰਘਰਸਾਂ ਦਾ ਐਲਾਨ ਕੀਤਾ ਜਾਵੇਗਾ।