ਸਮੁੰਦਰੀ ਜਲ ਖੇਤਰ ਮਲਾਹ ਅਤੇ ਮਛੇਰਿਆਂ ਲਈ ਹਾਲੇ ਵੀ ਸੁਰੱਖਿਆ ਨਹੀਂ ਹੈ ਖਤਰਾ ਹੀ ਖਤਰਾ ਹੈ ਵਿਚਕਾਰ ਸਮੁੰਦਰ ’ਚ ਲਹਿਰਾਂ ਵਿਚਕਾਰ ਡੋਲੇ ਖਾਂਦੇ ਜਹਾਜ਼ਾਂ ਦੇ ਸਾਹਮਣੇ ਹੁਣ ਖਤਰੇ ਹੋਰ ਜਿਆਦਾ ਮੰਡਰਾਉਣ ਲੱਗੇ ਹਨ ਆਧੁਨਿਕ ਤਕਨੀਕਾਂ ਅਤੇ ਸਖਤ ਪਹਿਰੇਦਾਰੀ ਅਤੇ ਚੌਕਸੀ ਦੇ ਬਾਵਜੂਦ ਇਹ ਹਾਲ ਹੈ ਸਮੁੰਦਰੀ ਹੱਦ ’ਚ ਖਤਰੇ ਕਿਉਂ ਵਧੇ ਹਨ ਅਤੇ ਉਨ੍ਹਾਂ ’ਚ ਲਗਾਤਾਰ ਇਜਾਫ਼ਾ ਕਿਉਂ ਹੋਇਆ , ਇਸ ਸਬੰਧੀ ਸ਼ਿਪੋਂ, ਜਹਾਜਾਂ, ਮਛੇਰਿਆਂ ਮਲਾਹਾਂ ਨੂੰ ਖਤਰੇ ਸਮੁੰਦਰੀ ਤੂਫਾਨਾਂ ਤੋਂ ਨਹੀਂ, ਸਗੋਂ ਸਮੰੁਦਰੀ ਲੁਟੇਰਿਆਂ ਤੋਂ ਜਿਆਦਾ ਹਨ ਕਰੀਬ ਅੱਠ ਹਜ਼ਾਰ ਕਿਲੋਮੀਟਰ ਦੂਰ ਗਿਨੀ ਦੀ ਸਮੁੰਦਰੀ ਸੀਮਾ ’ਚ ਸਾਡਾ ਇੱਕ ਜਹਾਜ ਪਿਛਲੇ ਦਿਨੀਂ ਚਿੱਟੇ ਦਿਨ ਖੁੱਲ੍ਹੇਆਮ ਲੁੱਟਿਆ ਗਿਆ ਸੀl
ਜਿਸ ’ਤੇ ਨਾ ਜਿਆਦਾ ਚਰਚਾ ਹੈ ਅਤੇ ਨਾ ਹੀ ਬੰਦਿਆਂ ਦੀ ਰਿਹਾਈ ’ਤੇ ਅਧਿਕਾਰੀ ਪੱਧਰ ’ਤੇ ਮੁਕੰਮਲ ਯਤਨ ਹੋ ਰਹੇ ਹਨ ਬੰਦੀਆਂ ਦੇ ਪਰਿਵਾਰ ਦਰ-ਦਰ ਭਟਕ ਰਹੇ ਹਨ ਅਗਸਤ ਦੇ ਦੂਜੇ ਹਫ਼ਤੇ ਦੀ ਗੱਲ ਹੈ, ਜਦੋਂ ਦਬੰਗਈ ਨਾਲ ਹਥਿਆਰਾਂ ਦੇ ਜੋਰ ’ਤੇ ਅਫ਼ਰੀਕੀ ਮੁਲਕ ਇਕਵੇਟੋਰੀਅਲ ਗਿਨੀ ਦੇ ਲੋਕਾਂ ਨੇ ਸਾਡੇ ਇੱਕ ਜਹਾਜ ਜਿਸ ’ਚ 16 ਭਾਰਤੀ ਮਲਾਹ ਸਵਾਰ ਹਨ, ਨੂੰ ਅਗਵਾ ਕਰ ਲਿਆ ਗੁਨਾਹ ਵੀ ਉਨ੍ਹਾਂ ਨੇ ਕੋਈ ਅਜਿਹਾ ਨਹੀਂ ਕੀਤਾ, ਜੋ ਅਗਵਾ ਹੋਣ ਦਾ ਕਾਰਨ ਬਣੇ ਭਾਰਤੀ ਮਲਾਹ ਕਿਸ ਦੀ ਗਿ੍ਰਫ਼ਤ ’ਚ ਹਨ, ਇਹ ਪਤਾ ਕਰਨ ’ਚ ਹੀ ਮਹੀਨਾ ਬੀਤ ਗਿਆ ਸੱਚਾਈ ਸਾਹਮਣੇ ਆਈ ਤਾਂ ਅਧਿਕਾਰੀਆਂ ’ਚ ਹਲਚਲ ਹੋਈ ਸਾਡੇ ਜਹਾਜ਼ ਨੂੰ ਉਥੋਂ ਦੀ ਮਨਜ਼ੂਰਸੁਦਾ ਨੇਵੀ ਨੇ ਨਹੀਂ, ਸਗੋਂ ਲੁਟੇਰਿਆਂ ਨੇ ਬੰਦੀ ਬਣਾਇਆ ਹਿਮਾਕਤ ਅਜਿਹੀ ਕਿ ਬੰਦੀ ਭਾਰਤੀਆਂ ਨਾਲ ਗੱਲਬਾਤ ਵੀ ਨਹੀਂ ਕਰਵਾਉਂਦੇ, ਸਿਰਫ਼ ਉਥੇ ਸਥਿਤ ਭਾਰਤੀ ਦੂਤਾਵਾਸ ਨਾਲ ਹੀ ਸੰਪਰਕ ਕਰਨ ਦਿੰਦੇ ਹਨ ਮਲਾਹਾਂ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ, ਆਪਣਿਆਂ ਦੇ ਘਰ ਪਹੁੰਚਣ ਦਾ ਤਿੰਨ ਮਹੀਨਿਆਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨl
ਪਰਿਵਾਰ ਦਿੱਲੀ ’ਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਫ਼ਿਰ ਰਹੇ ਹਨ ਪਰ, ਹਾਲੇ ਤੱਕ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਰਾਜ ਸਭਾ ਸਾਂਸਦ ਏਏ ਰਹੀਮ ਨੇ ਆਪਣੇ ਪੱਧਰ ’ਤੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਖੱਤ ਲਿਖਿਆ ਹੈ ਜਿਸ ’ਚ ਉਨ੍ਹਾਂ ਨੇ ਉਨ੍ਹਾਂ ਤੋਂ ਜਹਾਜ ‘ਐਮਵੀ ਹੀਰੋਇਕ ਇਦੁਨ’ ਦੇ ਸਾਰੇ ਮਲਾਹਾਂ ਨੂੰ ਗਿਨੀ ’ਚ ਬੰਦੀਆਂ ਤੋਂ ਅਜ਼ਾਦ ਕਰਵਾਉਣ ਲਈ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ ਉਨ੍ਹਾਂ ਨੂੰ ਅਪੀਲ ਤੋਂ ਬਾਅਦ ਵਿਦੇਸ਼ ਮੰਤਰਾਲੇ ’ਚ ਹਲਚਲ ਹੋਈ ਹੈ, ਦਿੱਲੀ ਤੋਂ ਗਿਨੀ ’ਚ ਆਪਣੇ ਦੂਤਾਵਾਸ ਨੂੰ ਫੋਨ ਕੀਤੇ ਗਏ ਹਨ, ਮੌਜੂਦਾ ਸਥਿਤੀ ਜਾਂਚੀ ਗਈ ਹੈ ਉਥੋਂ ਜਵਾਬ ਆਇਆ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਅਤੇ ‘ਪਪੂਆ ਨਿਊ ਗਿਨੀ’ ਪ੍ਰਸ਼ਾਸਨ ਵਿਚਕਾਰ ਸਕਾਰਾਤਮਕ ਗੱਲਬਾਤ ਜਾਰੀ ਹੈ ਬੰਧਕ ਮਲਾਹਾਂ ਦੇ ਕਪਤਾਨ ਨਾਲ ਵੀ ਗੱਲ ਹੋਈ ਹੈ ਜਹਾਜ਼ ਹੁਣ ਉਥੋਂ ਦੇ ਅਧਿਕਾਰਕ ਅਧਿਕਾਰੀਆਂ ਦੀ ਨਿਗਰਾਨੀ ’ਚ ਹੈ ਪਰ ਰਿਹਾਈ ਕਦੋਂ ਹੋਵੇਗੀl
ਕਿਸੇ ਨੂੰ ਨਹੀਂ ਪਤਾ? ਜਿਕਰਯੋਗ ਹੈ, ਜਲ ਹੱਦਾਂ ’ਚ ਸੁਰੱਖਿਆ ਦਾ ਮੁੱਦਾ ਹਮੇਸ਼ਾ ਤੋਂ ਚੁਣੌਤੀ ਰਿਹਾ ਹੈ, ਹੁਣ ਜਿਆਦਾ ਹੋ ਗਿਆ ਹੈ ਕੇਂਦਰੀ ਪੱਧਰ ’ਤੇ ਯਤਨ ਬੇਸ਼ੱਕ ਜਾਰੀ ਹਨ ਅਤੇ ਯਤਨਾਂ ’ਚ ਮਾਮੂਲੀ ਸੁਧਾਰ ਹੋਇਆ ਵੀ ਹੈ, ਪਰ, ਓਨਾ ਨਹੀਂ ਹੋਇਆ, ਜਿੰਨੇ ਦੀ ਜ਼ਰੂਰਤ ਹੈ ਸਮੁੰਦਰੀ ਸੀਮਾਵਾਂ ’ਚ ਰੋਜ਼ਾਨਾ ਮਛੇਰੇ ਬਿਨਾਂ ਵਜ੍ਹਾ ਸ੍ਰੀਲੰਕਾਈ, ਪਾਕਿਸਤਾਨੀ, ਚੀਨ, ਬੰਗਲਾਦੇਸ਼ੀ ਅਤੇ ਹੋਰ ਜਲ ਸੀਮਾ ਖੇਤਰਾਂ ਦੇ ਦੇਸ਼ ਲੁਟੇਰਿਆਂ ਤੋਂ ਲੁੱਟੀਂਦੇ ਰਹਿੰਦੇ ਹਨ ਬੰਦੀ ਬਣਾਏ ਜਾਂਦੇ ਹਨ ਪਰ ਭਰਪੂਰ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ’ਤੇ ਰੋਕ ਨਹੀਂ ਲੱਗ ਪਾਉਂਦੀ ਦੁੱਖ ਦੀ ਗੱਲ ਇਹ ਹੈ, ਘਟਨਾ ਹੋਣ ’ਤੇ ਜਦੋਂ ਸਾਡੇ ਵਿਦੇਸ਼ ਮੰਤਰਾਲੇ ਵੱਲੋਂ ਉਨ੍ਹਾਂ ਦੇਸ਼ਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਆਪਣਾ ਪੱਲਾ ਝਾੜ ਲੈਂਦੇ ਹਨ ਆਪਣੀ ਸਫਾਈ ’ਚ ਘਟਨਾ ਦੀ ਜਿੰਮੇਵਾਰੀ ਸਮੁੰਦਰੀ ਲੁਟੇਰਿਆਂ ’ਤੇ ਮੜ੍ਹ ਦਿੰਦੇ ਹਨ ਜਦੋਂ ਕਿ , ਇਨ੍ਹਾਂ ਘਟਨਾਵਾਂ ’ਚ ਪ੍ਰਤੱਖ ਤੌਰ ’ਤੇ ਉਨ੍ਹਾਂ ਦੀ ਨੈਵੀ ਦੀ ਭਾਗੀਦਾਰੀ ਹੁੰਦੀ ਹੈ ਗਿਨੀ ’ਚ ਬੰਦ ਸਾਡੇ ਮਲਾਹਾਂ ਨਾਲ ਵੀ ਇਹੀ ਹੋਇਆ ਹੈl
ਪਰਿਵਾਰ ਦੇ ਲੋਕਾਂ ਨੂੰ ਸ਼ੱਕ ਹੈ ਕਿ ਕਿਤੇ ਉਨ੍ਹਾਂ ਨੂੰ ਨਾਈਜੀਰੀਆ ਨੂੰ ਨਾ ਸੌਂਪ ਦੇਣ, ਅਜਿਹਾ ਹੁੰਦਾ ਹੈ ਤਾਂ ਮਾਮਲਾ ਹੋਰ ਉਲਝ ਜਾਵੇਗਾ ਹਲਾਂਕਿ, ਗਿਨੀ ਸਥਿਤ ਭਾਰਤੀ ਦੂਤਾਵਾਸ ਬੰਦੀ ਮਲਾਹਾਂ ਦੀ ਰਿਹਾਈ ਲਈ ਯਤਨਸ਼ੀਲ ਹਨ ਪਰ ਜਲਦ ਰਿਹਾਈ ਦੀ ਆਸ ਫਿਲਹਾਲ ਨਹੀਂ ਦਿਖਦੀੇ ‘ਐਮਵੀ ਹੀਰੋਇਕ ਇਦੁਨ’ ’ਤੇ ਨਾਈਜੀਰੀਅਨ ਕੱਚਾ ਤੇਲ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਹੈ ਜਿਸ ਨੂੰ ਭਾਰਤ ਨੇ ਨਕਾਰ ਦਿੱਤਾ ਹੈ ਸਰਕਾਰ ਵੱਲੋਂ ਨਕਾਰਨ ਦੇ ਬਾਵਜੂਦ ਬੰਦੀ ਮਲਾਹਾਂ ਨੇ ਆਪਣੇ ਕੋਲ ਤੋ ਜੁਰਮਾਨਾ ਵੀ ਭਰ ਦਿੱਤਾ, ਫ਼ਿਰ ਵੀ ਛੱਡਣ ਨੂੰ ਰਾਜੀ ਨਹੀਂ ਹਨ ਗਿਨੀ ਦੀ ਨੈਵੀ ਉਹ ਹੁਣ ਨਾਈਜੀਰੀਆ ਨੇਵੀ ਨੂੰ ਸੌਂਪਣ ਦੀ ਤਿਆਰੀ ’ਚ ਹਨ ਚਾਲਕ ਦਲ ਦੇ ਕਪਤਾਨ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦਫ਼ਰਤ ਤੋਂ ਮੱਦਦ ਦੀ ਅਪੀਲ ਕੀਤੀ ਹੈl
ਉਨ੍ਹਾਂ ਕਿਹਾ ਕਿ ਇਹ ਥਾਂ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਨਾਈਜੀਰੀਆ ਨੂੰ ਸੌਂਪੇ ਜਾਣ ਤੋਂ ਬਾਅਦ ਉਥੋਂ ਦੀ ਸਰਕਾਰ ਭਾਰਤੀਆਂ ਨਾਲ ਕਿਹੋ ਜਿਹਾ ਵਿਹਾਰ ਕਰੇਗੀ ਅਜਿਹੇ ’ਚ ਜਲਦੀ ਕਦਮ ਚੁੁੱਕਿਆ ਜਾਣਾ ਚਾਹੀਦਾ ਹੈ ਹਿੰਦੁਸਤਾਨ ’ਚ ਇਸ ਵਕਤ ਚੁਣਾਵੀਂ ਮੌਸਮ ਹੈ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਐੱਮਸੀਡੀ ਚੋਣਾਂ ਹੋ ਰਹੀਆਂ ਹਨ, ਜਿਸ ’ਚ ਸਰਕਾਰ , ਆਗੂ ਅਤੇ ਸ਼ਾਸਨ-ਸਿਸਟਮ ਉਸ ਦੇ ’ਚ ਰੁਝਿਆ ਹੈ ਪਰ, ਅਸੀਂ ਆਪਣੇ ਲੋਕਾਂ ਨੂੰ ਮਰਨ ਲਈ ਵੀ ਨਹੀਂ ਛੱਡ ਸਕਦੇ? ਉਨ੍ਹਾਂ ਨੂੰ ਕਿਸੇ ਵੀ ਹਾਲਤ ’ਚ ਛੁਡਾਉਣਾ ਹੋਵੇਗਾ ਕੇਂਦਰ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਗਿਨੀ ਅਤੇ ਨਾਈਜੀਰੀਆ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਸਾਰੇ ਬੰਦੀ ਭਾਰਤੀ ਮਲਾਹਾਂ ਦੀ ਰਿਹਾਈ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਹਕੂਮਤ ਦੀ ਇਹ ਪਹਿਲੀ ਜਿੰਮੇਵਾਰੀ ਵੀ ਹੈ ਗਿਨੀ ਸਥਿਤ ਭਾਰਤੀ ਦੂਤਾਵਾਸ ਪੱਧਰ ’ਤੇ ਯਤਨ ਜਾਰੀ ਹਨ, ਪਰ ਅਜਿਹਾ ਲੱਗਦਾ ਹੈl
ਕਿ ਉਹ ਨਾਕਾਫ਼ੀ ਹਨ ਫ਼ਿਲਹਾਲ, ਇੱਕ ਮਲਾਹ ਉੱਤਰ ਪ੍ਰਦੇਸ਼ ਦੇ ਜਿਲ੍ਹੇ ਕਾਨਪੁਰ ਦੇ ਦਾਦਾ ਨਗਰ ਲੇਬਰ ਕਾਲੋਨੀ ਤੋਂ ਹੈ, ਉਨ੍ਹਾਂ ਦੇ ਪਿਤਾ ਮਨੋਜ ਸਾਂਸਦ-ਵਿਧਾਇਕ ਨੂੰ ਅਪੀਲ ਕਰ ਰਹੇ ਹਨ, ਉਹ ਉਨ੍ਹਾਂ ਨੂੰ ਭਰੋਸਾ ਦੇ ਰਹੇ ਹਨ, ਪ੍ਰਧਾਨ ਮੰਤਰੀ ਤੱਕ ਉਨ੍ਹਾਂ ਦੀ ਗੱਲ ਪਹੰੁਚਾਉਣ ਦਾ ਭਰੋਸਾ ਦੇ ਰਹੇ ਹਨ ਪਰ, ਆਪਣਿਆਂ ਦੇ ਦਰਦ ਆਪਣਿਆਂ ਲਈ ਦਹਿਲ ਰਹੇ ਹਨ, ਮਾਂ-ਬਾਪ ਦੇ ਕਲੇਜੇ ਕੰਬ ਰਹੇ ਹਨ ਹਨ ਸਾਰੇ 16 ਭਾਰਤੀ ਬੰਦੀ ਹੁਣ ਗਿਨੀ ਨੈਵੀ ਦੀ ਗਿ੍ਰਫ਼ਤ ’ਚ ਜਿੱਥੇ , ਜਿਨ੍ਹਾਂ ਨਾਲ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਗੱਲ ਹੋਈ ਹੈ, ਜਿਆਦਾਤਰ ਇਸ ਸਮੇਂ ਬਿਮਾਰ ਹਨ ਵਾਇਰਲ, ਟਾਈਫਾਇਡ ਅਤੇ ਬੁਖਾਰ ਦੇ ਸ਼ਿਕਾਰ ਹੋ ਚੁੱਕੇ ਹਨl
ਉਨ੍ਹਾਂ ਦਾ ਇਲਾਜ ਵੀ ਚੰਗੀ ਤਰ੍ਹਾਂ ਨਹੀਂ ਕਰਾਇਆ ਜਾ ਰਿਹਾ ਇਸ ’ਚ ਜਦੋਂ ਤੱਕ ਕੇਂਦਰ ਸਰਕਾਰ ਦੇਸ਼ ਪੱਧਰ ’ਤੇ ਦਖਲਅੰਦਾਜੀ ਨਹੀਂ ਹੋਵੇਗੀ, ਰਿਹਾਈ ਯਕੀਨੀ ਨਹੀਂ ਹੋਵੇਗੀ ਫ਼ਿਲਹਾਲ, ਜਦੋਂ ਤੋਂ ਮੀਡੀਆ ’ਚ ਇਹ ਖਬਰ ਚਰਚਾ ’ਚ ਆਈ ਹੈ, ਕੇਂਦਰ ਸਰਕਾਰ ਨੇ ਸਾਰੇ ਤਰ੍ਹਾਂ ਦੇ ਯਤਨ ਤੇਜ਼ ਕਰ ਦਿੱਤੇ ਹਨ ਪ੍ਰਧਾਨ ਮੰਤਰੀ ਖੁਦ ਵੀ ਪੂਰੀ ਘਟਨਾ ’ਤੇ ਨਜ਼ਰ ਰੱਖ ਰਹੇ ਹਨ ਤਾਂ ਪੂਰੇ ਦੇਸ਼ਵਾਸੀਆਂ ਨੂੰ ਬੰਦੀਆਂ ਦੀ ਰਿਹਾਈ ਦਾ ਇੰਤਜ਼ਾਰ ਹੈ ਪੀੜਤ ਪਰਿਵਾਰ ਅਪਣਿਆਂ ਦੇ ਆਉਣ ਦਾ ਰਾਹ ਦੇਖ ਰਹੇ ਹਨ ਉਨ੍ਹਾਂ ’ਤੇ ਕੀ ਗੁਜਰ ਰਹੀ ਹੈ, ਸ਼ਾਇਦ ਇਸ ਗੱਲ ਦਾ ਅਸੀਂ-ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਾਰੇ ਭਾਰਤੀਆਂ ਦੇ ਰਾਜ਼ੀ-ਰਵੰਨੀ ਵਾਸਪੀ ਲਈ ਸਮੁੱਚਾ ਹਿੰਦੁਸਤਾਨ ਭਗਵਾਨ ਅੱਗੇ ਅਰਦਾਸ ਕਰ ਰਿਹਾ ਹੈ ਯਤਨ ਅਤੇ ਦੁਆਵਾਂ ਦੋਵੇਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਹੁਣ ਬੱਸ ਇੰਤਜ਼ਾਰ ਉਨ੍ਹਾਂ ਦੇ ਆਉਣ ਦਾ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ