ਸਾਡੇ ਨਾਲ ਸ਼ਾਮਲ

Follow us

12.1 C
Chandigarh
Saturday, February 7, 2026
More
    Home Breaking News ਬਟਾਲਾ ‘...

    ਬਟਾਲਾ ‘ਚ ਸ਼ਿਵ ਸੈਨਾ ਆਗੂ ‘ਤੇ ਦਿਨ-ਦਿਹਾੜੇ ਤਿੰਨ ਹਮਲਾਵਰਾਂ ਨੇ ਚਲਾਈਆਂ ਗੋਲੀਆਂ

    Batala News

    (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪੰਜਾਬ ’ਚ ਦਿਨ ਦਿਹਾੜੇ ਵਾਪਰ ਰਹੀਆਂ ਕਤਲ ਤੇ ਲੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਆਏ ਦਿਨ ਕਿਤੋ ਨਾ ਕਿਤੋ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ। ਹੁਣ ਗੁਰਦਾਸਪੁਰ ਦੇ ਬਟਾਲਾ ‘ਚ ਸ਼ਿਵ ਸੈਨਾ ਆਗੂ ‘ਤੇ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। (Batala News) ਘਟਨਾ ‘ਚ ਸ਼ਿਵ ਸੈਨਾ ਨੇਤਾ ਰਾਜੀਵ ਮਹਾਜਨ ਦੇ ਨਾਲ-ਨਾਲ ਦੁਕਾਨ ‘ਤੇ ਮੌਜੂਦ ਉਨ੍ਹਾਂ ਦੇ ਬੇਟੇ ਮਾਨਵ ਅਤੇ ਭਰਾ ਅਨਿਲ ਮਹਾਜਨ ਨੂੰ ਵੀ ਗੋਲੀਆਂ ਲੱਗੀਆਂ। ਜਿਨ੍ਹਾਂ ਨੂੰ ਤੁਰੰਤ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਹੁਣ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

    ਇਹ ਵੀ ਪੜ੍ਹੋ : ਮੌਨਸੂਨ ਨੇ ਦਿੱਤੀ ਦਸਤਕ, 20 ਸੂਬਿਆਂ ‘ਚ ਅਗਲੇ 4 ਦਿਨਾਂ ਤੱਕ ਭਾਰੀ ਮੀਂਹ

    ਜਾਣਕਾਰੀ ਅਨੁਸਾਰ ਰਾਜੀਵ ਮਹਾਜਨ ਆਪਣੇ ਭਰਾ  (Batala News) ਅਤੇ ਪੁੱਤਰ ਸਮੇਤ ਦੁਕਾਨ ‘ਤੇ ਮੌਜੂਦ ਸੀ। ਫਿਰ ਹਮਲਾਵਰ ਦੁਕਾਨ ਦੇ ਅੰਦਰ ਆ ਗਏ ਅਤੇ ਐਲਈਡੀ ਦਿਖਾਉਣ ਦੀ ਗੱਲ ਕਰਨ ਲੱਗੇ। ਕੁਝ ਸਮੇਂ ਬਾਅਦ ਹਮਲਾਵਰ ਬਾਹਰ ਚਲਾ ਗਿਆ। ਇਸ ਤੋਂ ਬਾਅਦ ਉਹ ਅਤੇ ਗਲੀ ‘ਚ ਘੁੰਮ ਰਹੇ ਦੋ ਹਮਲਾਵਰ ਵੀ ਦੁਕਾਨ ‘ਤੇ ਆ ਗਏ। ਤਿੰਨਾਂ ਨੇ ਮਿਲ ਕੇ ਲਗਾਤਾਰ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।

    ਇਹ ਸਾਰੀ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਜਦੋਂ ਹਮਲਾਵਰਾਂ ਵਿੱਚੋਂ ਇੱਕ ਐਲਈਡੀ ਦਾ ਪਤਾ ਲਗਾਉਣ ਲਈ ਦੁਕਾਨ ‘ਤੇ ਗਿਆ, ਤਾਂ ਦੋਵਾਂ ਨੂੰ ਨੇੜਲੀ ਗਲੀ ਵਿੱਚ ਘੁੰਮਦੇ ਦੇਖਿਆ ਗਿਆ। ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।

    LEAVE A REPLY

    Please enter your comment!
    Please enter your name here