ਅਮਰਾਵਤੀ। ਆਂਧਾਰਾ ਪ੍ਰਦੇਸ਼ ਦੀ ਰਾਜਨੀਤੀ ’ਚ ਭੂਚਾਲ ਆ ਗਿਆ ਜਦੋਂ ਮੁੱਖ ਮੰਤਰੀ ਵਾਈ ਐੱਸ ਜਗਨ ’ਤੇ ਇੱਕ ਬਦਮਾਸ਼ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਉਨ੍ਹਾਂ ਦੇ ਭਰ੍ਹਵੱਟੇ ’ਤੇ ਸੱਟ ਲੱਗ ਗਈ। ਇਸ ਮਾਮਲੇ ’ਤੇ ਜਗਨ ਦੀ ਭੈਣ ਵਾਈ ਐੱਸ ਸ਼ਰਮੀਲਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ, ਇਸ ਤੋਂ ਇਲਾਵਾ ਸ਼ਰਮਿਲਾ ਨੇ ਵਾਜ਼ਬ ਸ਼ੱਕ ਵੀ ਪ੍ਰਗਟ ਕੀਤਾ ਹੈ। (Chief Minister)
ਇਸ ਹਮਲੇ ਦੇ ਵਿਰੋਧ ’ਚ ਸ਼ਰਮਿਲਾ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਦੁੱਖ ਦੀ ਤੇ ਮੰਦਭਾਗੀ ਗੱਲ ਹੈ ਕਿ ਸੀਐੱਮ ਜਗਨ ਮੋਹਨ ਰੇਡੀ ’ਤੇ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਅੱਖ ’ਤੇ ਸੱਟ ਲੱਗ ਗਈ ਹੈ। ਸਾਨੂੰ ਲੱਗਦਾ ਹੈ ਕਿ ਇਹ ਇੱਕ ਦੁਰਘਟਨਾ ਸੀ, ਪਰ ਜੇਕਰ ਇਹ ਕੋਈ ਹਾਦਸਾ ਨਹੀਂ, ਸਗੋਂ ਇੱਕ ਫਰਜ਼ੀ ਹਮਲਾ ਸੀ, ਅਤੇ ਜੇਕਰ ਇਹ ਜਾਣ ਬੁੱਝ ਕੇ ਕੀਤਾ ਗਿਆ ਸੀ ਤਾਂ ਹਰ ਕਿਸੇ ਨੂੰ ਯਕੀਨੀ ਤੌਰ ’ਤੇ ਇਸ ਦੀ ਨਿੰਦਿਆ ਕਰਨੀ ਚਾਹੀਦੀ ਹੈ। ਲੋਕਤੰਤਰ ’ਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ, ਮੈਂ ਭਗਵਾਨ ਅੱਗੇ ਜਗਨ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰ ਰਹੀ ਹਾਂ। (Chief Minister)
Also Read : ਹੁਣ 5 ਸਾਲ ਤੱਕ ਮਿਲੇਗਾ ਮੁਫਤ ਰਾਸ਼ਨ! ਮੋਦੀ ਦੀ ਗਰੰਟੀ