ਨਾਕੇ ਦੌਰਾਨ ਪੁਲਿਸ ਕਰਮੀ ’ਤੇ ਹਮਲਾ

Attack Police Personnel
ਸੁਨਾਮ: ਪੁਲਿਸ ਕਰਮੀ ਰਮਨਦੀਪ ਸਿੰਘ ਹਸਪਤਾਲ ਵਿੱਚ ਜੇਰੇ ਇਲਾਜ।

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਨਾਕੇ ਦੌਰਾਨ ਪੁਲਿਸ ਕਰਮੀ ’ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਥਾਨਕ ਅੰਡਰਬ੍ਰਿਜ ਕੋਲ ਰਮਨਦੀਪ ਸਿੰਘ ਪੁਲਿਸ ਕਰਮੀ ਵੱਲੋਂ ਆਪਣੇ ਸਾਥੀਆਂ ਨਾਲ ਨਾਕਾ ਲਾਇਆ ਹੋਇਆ ਸੀ। (Attack Police Personnel)

ਇਹ ਵੀ ਪੜ੍ਹੋ: ‘ਆਪ’ ਵੱਲੋਂ ਮੋਹਾਲੀ ’ਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਉੱਥੇ ਬਿਨਾਂ ਨੰਬਰ ਹੀ ਸਕੂਟਰੀ ਨੂੰ ਰੋਕਣ ਤੇ ਸਕੂਟਰੀ ਚਾਲਕ ਵੱਲੋਂ ਹੋਈ ਬਹਿਸ ਦੌਰਾਨ ਉਸ ’ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਕਰਮੀ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਇਸ ਸਬੰਧੀ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। Attack Police Personnel

LEAVE A REPLY

Please enter your comment!
Please enter your name here