ਕਰਨਾਟਕ ਦੇ ਲੋਕਪਾਲ ‘ਤੇ ਹਮਲਾ

Attack, Karnataka, Lokpal

ਹਮਲਾਵਰ ਨੇ ਦਫ਼ਤਰ ‘ਚ ਵੜ ਕੇ ਚਾਕੂ ਮਾਰਿਆ, ਸਖ਼ਸ ਗ੍ਰਿਫ਼ਤਾਰ

ਬੰਗਲੌਰ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੰਗਲੌਰ ‘ਚ ਬੁੱਧਵਾਰ ਨੂੰ ਸਨਸਨੀਖੇਜ ਘਟਨਾ ‘ਚ ਇੱਕ ਸ਼ਖ਼ਸ ਨੇ ਸੂਬੇ ਦੇ ਲੋਕਪਾਲ ਪੀ. ਵਿਸ਼ਵਨਾਥ ਸ਼ੈਟੀ ‘ਤੇ ਦਫ਼ਤਰ ‘ਚ ਵੜ ਕੇ ਚਾਕੂ ਨਾਲ ਹਮਲਾ ਕਰ ੂਦਿੱਤਾ ਹਮਲਾਵਰ ਨੇ ਜਸਟਿਸ ਸ਼ੈਟੀ ‘ਤੇ ਚਾਕੂ ਨਾਲ ਕਈ ਵਾਰ ਕੀਤੇ ਉਨ੍ਹਾਂ ਨੂੰ ਤੁਰੰਤ ਮਾਲਿਆ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਹੁਣ ਖਤਰੇ ‘ਚੋਂ ਬਾਹਰ ਦੱਸੀ ਜਾ ਰਹੀ ਹੈ ਪੁਲਿਸ ਨੇ ਮੁਲਜ਼ਮ ਵਿਅਕਤੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਲੋਕਪਾਲ ‘ਤੇ ਹਮਲਾ ਬੁੱਧਵਾਰ ਨੂੰ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਦਫ਼ਤਰ ‘ਚ ਇੱਕ ਕੇਸ ਦੀ ਸੁਣਵਾਈ ਕਰ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਪੀ. ਵਿਸ਼ਵਨਾਥ ‘ਤੇ ਕਈ ਵਾਰ ਹਮਲਾ ਕੀਤਾ ਇਸ ਘਟਨਾ ਕਾਰਨ ਭਾਜੜ ਪੈ ਗਈ ਖੂਨ ਨਾਲ ਲਹੂ-ਲੂਹਾਨ ਸ਼ੈਟੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਇਸ ਦੌਰਾਨ ਹਰਕਤ ‘ਚ ਆਈ ਪੁਲਿਸ ਨੇ ਹਮਲਾਵਰ ਸ਼ਖ਼ਸ ਨੂੰ ਫੜ ਲਿਆ ਉਸ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ, ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ।

ਪੀ. ਵਿਸ਼ਵਨਾਥ ਸ਼ੇਟੀ ਦਾ ਐਮਰਜੈਂਸੀ ਸੈਕਸ਼ਨ ‘ਚ ਇਲਾਜ ਚੱਲ ਰਿਹਾ ਹੈ ਕਰਨਾਟਕ ਦੇ ਗ੍ਰਹਿ ਮੰਤਰੀ ਰਾਮਲਿੰਗਾ ਰੇੱਡੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੈਟੀ ਹੁਣ ਖਤਰੇ ‘ਚੋਂ ਬਾਹਰ ਹਨ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਮਾਮਲੇ ‘ਚ ਸੁਰੱਖਿਆ ‘ਚ ਹੋਈ ਭੁੱਲ ਸਾਹਮਣੇ ਆ ਰਹੀ ਹੈ, ਨਾਲ ਹੀ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਮੁਲਾਜ਼ਮ ਹਥਿਆਰ ਲੈ ਕੇ ਦਫ਼ਤਰ ‘ਚ ਵੜਨ ‘ਚ ਸਫਲ ਕਿਵੇਂ ਹੋਇਆ।

LEAVE A REPLY

Please enter your comment!
Please enter your name here