ਬਟਾਲਾ ‘ਚ ਕਬੱਡੀ ਖਿਡਾਰੀ ‘ਤੇ ਹਮਲਾ

Kabaddi

ਲੱਤ ‘ਚ ਵੱਜੀਆਂ ਗੋਲੀਆਂ

ਬਟਾਲਾ। ਪੰਜਾਬ ‘ਚ ਹੁਣ ਆਏ ਦਿਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਬਟਾਲਾ ‘ਚ ਇਕ ਕਬੱਡੀ ਖਿਡਾਰੀ ਨੂੰ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਗੁਰਪਾਲ ਸਿੰਘ ਵਾਸੀ ਜੌੜਾ ਸਿੰਘਾ ਆਪਣੇ ਦੋਸਤ ਗੁਰਕਮਲ ਸਿੰਘ ਨਾਲ ਬੀਤੀ ਰਾਤ ਆਪਣੀ ਗੱਡੀ ‘ਚ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਪਿੰਡ ਗਾਦੜੀਆਂ ਨੇੜੇ ਪੁੱਜੇ ਤਾਂ ਇਸ ਸਾਹਮਣੇ ਤੋਂ ਟਰੈਕਟਰ ਆ ਰਿਹਾ ਸੀ। Kabaddi

ਰਸਤਾ ਥੋੜਾ ਹੋਣ ਕਾਰਨ ਕਬੱਡੀ ਖਿਡਾਰੀ ਨੇ ਗੱਡੀ ਇਕ ਪਾਸੇ ਰੋਕ ਕੇ ਲਾਈਟਾਂ ਬੰਦ ਕਰ ਲਈਆਂ ਪਰ ਟਰੈਕਟਰ ਚਾਲਕ ਦਲਬੀਰ ਸਿੰਘ ਅਤੇ ਬਲਜੀਤ ਸਿੰਘ ਉਸ ਨਾਲ ਝਗੜ ਪਏ ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਬੱਡੀ ਖਿਡਾਰੀ ਤੇ ਉਸ ਦਾ ਸਾਥੀ ਗੱਡੀ ਛੱਡ ਕੇ ਭੱਜਣ ਲੱਗੇ ਪਰ ਫਿਰ ਵੀ ਦੋ ਗੋਲੀਆਂ ਕਬੱਡੀ ਖਿਡਾਰੀ ਦੀ ਲੱਤ ‘ਚ ਲੱਗ ਗਈਆਂ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਦੂਜੀ ਧਿਰ ਦਾ ਕਹਿਣਾ ਹੈ ਕਿ ਕਬੱਡੀ ਖਿਡਾਰੀ ਤੇ ਉਸ ਦੇ ਸਾਥੀ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ, ਜਿਸ ਕਾਰਨ ਉਹ ਜ਼ਖਮੀ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Kabaddi

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।