Attack on a Bus: ਖਰੜ। ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ HRTC ਬੱਸ ‘ਤੇ ਖਰੜ ‘ਚ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿਤੇ ਹਨ , ਇਸ ਬੱਸ ਵਿੱਚ 24 ਸਵਾਰੀਆਂ ਸਨ। ਡੀਡੀਐਮ ਐਚਆਰਟੀਸੀ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਐਸਐਸਪੀ ਮੁਹਾਲੀ ਕੋਲ ਐਫਆਈਆਰ ਦਰਜ ਕਰਵਾਈ ਗਈ ਹੈ।
HRTC ਦੀ ਹਮੀਰਪੁਰ ਡਿਪੂ ਦੀ ਬੱਸ 6:15 ‘ਤੇ ਚੰਡੀਗੜ੍ਹ ਤੋਂ ਹਮੀਰਪੁਰ ਲਈ ਰਵਾਨਾ ਹੋਈ ਅਤੇ ਬੱਸ ‘ਤੇ ਖਰੜ ਨੇੜੇ ਹਮਲਾ ਕੀਤਾ ਗਿਆ। ਡੀਡੀਐਮ ਐਚਆਰਟੀਸੀ ਹਮੀਰਪੁਰ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਕੁਝ ਲੋਕਾਂ ਨੇ ਬੱਸ ’ਤੇ ਹਮਲਾ ਕਰਕੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਹਨ ਅਤੇ ਬੱਸ ਵਿੱਚ 24 ਦੇ ਕਰੀਬ ਸਵਾਰੀਆਂ ਸਵਾਰ ਸਨ ਅਤੇ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਮੁਹਾਲੀ ਕੋਲ ਐਫਆਈਆਰ ਦਰਜ ਕਰਵਾਈ ਗਈ ਹੈ ਅਤੇ ਪੁਲੀਸ ਹੁਣ ਕਾਰਵਾਈ ਕਰ ਰਹੀ ਹੈ। Attack on a Bus
Read Also : Motivational Story: ਹੌਸਲਾ ਹੋਵੇ ਤਾਂ ਕੋਈ ਪ੍ਰੇਸ਼ਾਨੀ ਵੱਡੀ ਨਹੀਂ, ਅਪੰਗਤਾ ਨੂੰ ਨਕਾਰ ਕਿਰਤ ਨੂੰ ਬਣਾਇਆ ਜਿਉਣ…
ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪੰਜਾਬ ਨੰਬਰ ਇੱਕ ਸਿਲਵਰ ਰੰਗ ਦੀ ਆਲਟੋ ਕਾਰ ਵਿੱਚ ਆਏ ਸਨ। ਆ ਕੇ ਉਨ੍ਹਾਂ ਨੇ ਪਹਿਲਾਂ ਬੱਸ ਰੋਕੀ ਅਤੇ ਬੱਸ ਰੁਕਦਿਆਂ ਹੀ ਡੰਡਿਆਂ ਨਾਲ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।