ਗਾਜ਼ੀਆਬਾਦ ’ਚ ਦਰਿੰਦਗੀ : ਬਰਥ ਡੇ ਪਾਰਟੀ ਤੋਂ ਪਰਤ ਰਹੀ ਨਰਸ ਨਾਲ ਜ਼ਬਰ-ਜਨਾਹ

(ਸੱਚ ਕਹੂੰ ਨਿਊਜ਼)
ਗਾਜ਼ੀਆਬਾਦ । ਗਾਜ਼ੀਆਬਾਦ ’ਚ ਦਿੱਲੀ ਦੀ ਇੱਕ ਮਹਿਲਾ ਨਾਲ ਨਿਰਭੇ ਵਰਗੀ ਹੈਵਾਨਿਅਤ ਹੋਈ। 5 ਲੋਕਾਂ ਨੇ ਉਸ ਨੂੰ ਚੁੱਕ ਕੇ 2 ਦਿਨ ਤੱਕ ਜਬਰ-ਜਨਾਹ ਕੀਤਾ। ਉਸ ਤੋਂ ਬਾਅਦ ਉਸ ਨੂੰ ਸੜਕ ਕਿਨਾਰੇ ਸੁੱਟ ਗਏ। ਮਹਿਲਾ ਸੜਕ ਕਿਨਾਰੇ ਬੋਰੀ ’ਚ ਮਿਲੀ, ਉਸ ਸਮੇਂ ਉਸ ਦੇ ਸਰੀਰ ’ਚੋਂ ਰਾੜ ਵੀ ਮਿਲੀ। ਮਹਿਲਾ ਦਾ ਇਲਾਜ ਦਿੱਲੀ ਦੇ ਇੱਕ ਹਸਪਤਾਲ ਵਿਖੇ ਚੱਲ ਰਿਹਾ ਹੈ। ਮਹਿਲਾ ਖੁਦ ਵੀ ਦਿੱਲੀ ਦੇ ਇੱਕ ਹਸਪਤਾਲ ’ਚ ਨਰਸ ਹੈ। ਪੁਲਿਸ ਨੇ ਇਸ ਸਿਲਸਿਲੇ ’ਚ ਦੀਨੂ, ਸ਼ਾਹਰੂਖ, ਜਾਵੇਦ, ਧੋਲਾ, ਔਂਰਗਜੇਬ ਉਰਫ ਜਹੀਰ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਇਨ੍ਹਾਂ ਚਾਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਭਰਾ ਨੇ ਦੱਸੀ ਉਸ ਰਾਤ ਦੀ ਪੂਰੀ ਕਹਾਣੀ

ਔਰਤ ਦਾ ਭਰਾ ਪੇਸ਼ੇ ਤੋਂ ਆਟੋ ਚਾਲਕ ਹੈ। ਉਨ੍ਹਾਂ ਦੱਸਿਆ ਕਿ ਘਟਨਾ 16 ਅਕਤੂਬਰ ਦੀ ਹੈ। ਭੈਣ ਮੇਰੇ ਜਨਮ ਦਿਨ ਦੀ ਪਾਰਟੀ ਵਿੱਚ ਆਈ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਮੈਂ ਰਾਤ 9.30 ਵਜੇ ਦਿੱਲੀ ਆਸ਼ਰਮ ਰੋਡ ਤੋਂ ਨੰਦਗ੍ਰਾਮ ਹਾਈਵੇ ‘ਤੇ ਰਵਾਨਾ ਹੋਇਆ, ਜਿੱਥੇ ਮੇਰੀ ਭੈਣ ਆਟੋ ਦੀ ਉਡੀਕ ਕਰ ਰਹੀ ਸੀ। ਰਾਤ 11.30 ਵਜੇ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਮਾਂ ਘਰ ਨਹੀਂ ਪਹੁੰਚੀ। ਉਸ ਤੋਂ ਬਾਅਦ ਕਾਫੀ ਭਾਲ ਕੀਤੀ ਪਰ ਕੁਝ ਨਹੀਂ ਮਿਲਿਆ।

ਮਹਿਲਾ ਦਾ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ

ਭਰਾ ਨੇ ਕਿਹਾ, ‘‘ਪੁਲਿਸ ਜਾਇਦਾਦ ਦੇ ਝਗੜੇ ਦਾ ਜਿਕਰ ਕਰ ਰਹੀ ਹੈ, ਉਹ ਜਾਇਦਾਦ ਦਿੱਲੀ ਦੇ ਦੁਰਗਾਪੁਰੀ ਸ਼ਾਹਦਰਾ ’ਚ ਹੈ ਅਤੇ ਮੁਲਜ਼ਮ ਪੱਖ ਉਸ ਨੂੰ ਉਸ ’ਤੇ ਕਬਜਾ ਨਹੀਂ ਕਰਨ ਦੇ ਰਿਹਾ ਹੈ। ਭੈਣ ਨੇ ਕੋਰਟ ’ਚ ਕੇਸ ਵੀ ਕਰ ਰੱਖਿਆ ਹੈ ਤੇ ਇਸ ਵਜ੍ਹਾ ਨਾਲ ਮੁਲਜ਼ਮ ਪੱਖ ਦੇ ਲੋਕ ਊਸ ਨੂੰ ਜਾਣ ਤੋਂ ਮਾਰਨ ਦੀ ਧਮਕੀ ਵੀ ਦੇ ਰਹੇ ਹਨ। ਪੁਲਿਸ ਐਫਆਈਆਰ ਦੇ ਮੁਤਾਬਿਕ, ਪੀੜਤਾ ਨੂੰ ਕੁੱਝ ਸਕਾਰਪੀਓ ਸਵਾਰ ਨੌਜਵਾਨਾਂ ਨੇ ਬੰਦੂਕ ਦਿਖਾ ਕੇ ਸੜਕ ਤੋਂ ਚੁੱਕ ਲਿਆ। ਸਕਾਰਪਿਓ ’ਚ ਚਾਰ ਲੋਕ ਸਨ। ਉਹ ਉਸ ਨੂੰ ਇੱਕ ਸੰੁਨਸਾਨ ਜਗ੍ਹਾ ’ਤੇ ਲੈ ਗਏ। ਉਥੇ ਪਹਿਲਾਂ ਹੀ ਇੱਕ ਨੌਜਵਾਨ ਮੌਜ਼ੂਦ ਸੀ। ਪੰਜਾਂ ਨੇ ਦੋ ਦਿਨਾਂ ਤੱਕ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਹੱਥ-ਪੈਰ ਬਨ੍ਹ ਕੇ ਬੋਰੀ ’ਚ ਪਾ ਕੇ ਸੜਕ ’ਤੇ ਸੁੱਟ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here