ਬੰਗਾਲ ਇਸ ਵੇਲੇ ਰਾਜਨੀਤਕ ਦੁਸ਼ਮਣੀਆਂ ਪਾਲਣ ਵਾਲਾ ਦੂਜਾ ਸੂਬਾ ਬਣ ਗਿਆ ਹੈ ਇਸ ਤੋਂ ਪਹਿਲਾਂ ਕੇਰਲ ਵੀ ਅਜਿਹੀ ਹੀ ਮਿਸਾਲ ਸੀ ਬੰਗਾਲ ਦੀ ਮਮਤਾ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੱਲ ਰਿਹਾ ਤਕਰਾਰ ਦੇਸ਼ ਲਈ ਖਤਰਨਾਕ ਹੈ ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜ੍ਹਦਾ ਹੈ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਹੋਰ ਸੂਬਿਆਂ ‘ਚ ਵੀ ਖਾਸ ਕਰਕੇ ਖੇਤਰੀ ਪਾਰਟੀਆਂ ਦਾ ਰਵੱਈਆ ਖਤਰਨਾਕ ਹੋ ਸਕਦਾ ਹੈ ਬੰਗਾਲ ‘ਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਆਰ-ਪਾਰ ਦੀ ਲੜਾਈ ਲੜ ਰਹੇ ਹਨ ਇਸ ਗੱਲ ਦਾ ਅੰਦਾਜ਼ਾ ਪਹਿਲਾਂ ਸੀ ਕਿ ਦੋਵੇਂ ਪਾਰਟੀਆਂ ਇਸ ਵਾਰ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਤਿੱਖੇ ਤੇਵਰ ਲਈ ਜਾਣੇ ਜਾਂਦੇ ਹਨ ਉੱਤੋਂ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਦੇ ਬਿਆਨ ਵੀ ਮਾਹੌਲ ਗਰਮਾ ਰਹੇ ਹਨ ਓਧਰ ਮਮਤਾ ਬੈਨਰਜੀ ਵੀ ਸਖਤ ਰਵੱਈਏ ਵਾਲੀ ਆਗੂ ਮੰਨੀ ਜਾਂਦੀ ਹੈ ਮਮਤਾ ਨੇ ਅਮਿਤ ਸ਼ਾਹ, ਅਦਿੱਤਿਆਨਾਥ ਯੋਗੀ ਤੇ ਸਮ੍ਰਿਤੀ ਇਰਾਨੀ ਨੂੰ ਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ ਅਮਿਤ ਸ਼ਾਹ ਵੱਲੋਂ ਮਮਤਾ ਸਰਕਾਰ ਨੂੰ ਲਲਕਾਰਿਆ ਗਿਆ ਤਾਂ ਦੋਵੇਂ ਧਿਰਾਂ ਇੱਕ ਕਿਸਮ ਦੀ ਜੰਗ ਲਈ ਤਿਆਰ ਹੋ ਗਈਆਂ ਸੰਵਿਧਾਨ ਵੱਲੋਂ ਦਿੱਤੀ ਗਈ ਅਜ਼ਾਦੀ ਮੁਤਾਬਕ ਭਾਜਪਾ ਆਗੂਆਂ ਨੂੰ ਬੰਗਾਲ ‘ਚ ਰੈਲੀਆਂ ਕਰਨ ਦਾ ਅਧਿਕਾਰ ਹੈ ਤੇ ਮਮਤਾ ਦਾ ਕਾਨੂੰਨ ਦੇ ਨਾਂਅ ‘ਤੇ ਰੁਕਾਵਟ ਬਣਨਾ ਤਾਨਾਸ਼ਾਹ ਰਵੱਈਆ ਹੈ ਪਰ ਇਸ ਮਾਮਲੇ ‘ਚ ਭਾਜਪਾ ਆਗੂਆਂ ‘ਤੇ ਵੀ ਸਵਾਲ ਉੱਠ ਰਹੇ ਹਨ ਦਰਅਸਲ ਭਾਜਪਾ ਵੱਲੋਂ ਵੀ ਜਾਣ-ਬੁੱਝ ਕੇ ਇਸ ਮਾਮਲੇ ਨੂੰ ਗਰਮਾਇਆ ਗਿਆ ਅਦਾਲਤ ਰਾਹੀਂ ਮਾਮਲੇ ਦਾ ਕੋਈ ਹੱਲ ਕੱਢਣ ਦੀ ਬਜਾਇ ਭਾਜਪਾ ਆਗੂਆਂ ਨੇ ਤਿੱਖੇ ਸ਼ਬਦਾਂ ਨਾਲ ਲਬਰੇਜ਼ ਚਿਤਾਵਨੀ ਵੀ ਦਿੱਤੀ ਭਾਜਪਾ ਆਗੂ ਮੀਡੀਆ ‘ਚ ਆਪ ਨੂੰ?ਹੀਰੋ ਸਾਬਤ ਕਰਨ ‘ਚ ਜੁਟੇ ਰਹੇ ਦਰਅਸਲ ਭਾਜਪਾ ਆਗੂਆਂ ਦਾ ਮਕਸਦ ਬੰਗਾਲ ਦੇ ਨਾਂਅ ‘ਤੇ ਹੋਰਨਾਂ ਸੂਬਿਆਂ ‘ਚ ਆਪਣਾ ਪ੍ਰਭਾਵ ਵਧਾਉਣਾ ਸੀ ਪਰ ਟਕਰਾਓ ਕਿਸੇ ਵੀ ਮਸਲੇ ਦਾ ਹੱਲ ਨਹੀਂ ਸੰਵਿਧਾਨ ‘ਚ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਸੰਵਿਧਾਨ ਦੇ ਢੰਗ-ਤਰੀਕਿਆਂ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਉਂਜ ਵੀ ਬੰਗਾਲ ਕਿਸੇ ਹੋਰ ਮੁਲਕ ਦਾ ਹਿੱਸਾ ਨਹੀਂ ਜਿੱਥੇ ਸੁਪਰੀਮ ਕੋਰਟ ਦੀ ਪਹੁੰਚ ਨਾ ਹੋਵੇ ਇਸ ਮਾਮਲੇ ‘ਚ ਮਮਤਾ ਬੈਨਰਜੀ ਵੀ ਸੂਬੇ ਦੀ ਜਨਤਾ ਦੀਆਂ ਖੇਤਰੀ ਭਾਵਨਾਵਾਂ ਨੂੰ ਭੁਨਾਉਣ ‘ਚ ਕਾਮਯਾਬ ਰਹੀ ਹੈ ਸਿਆਸੀ ਟਕਰਾਓ ਦੇ ਲੁਕੇ ਹੋਏ ਅਰਥ ਬੜੇ ਵੱਡੇ ਹੁੰਦੇ ਹਨ ਤੇ ਪਾਰਟੀਆਂ ਆਪਣੇ-ਆਪਣੇ ਮਕਸਦ ਹੱਲ ਕਰਦੀਆਂ ਹਨ ਪਰ ਅਜਿਹਾ ਰੁਝਾਨ ਏਨੀ ਜਿਆਦਾ ਨਫ਼ਤਰ ਪੈਦਾ ਕਰ ਦਿੰਦਾ ਹੈ, ਜਿਵੇਂ ਉਹ ਦੋ ਵੱਖ-ਵੱਖ ਮੁਲਕਾਂ ਦੇ ਬਾਸ਼ਿੰਦੇ ਹੋਣ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਹੋਕੇ ਦੇਣ ਵਾਲੇ ਆਗੂ ਲੋਕਾਂ ਨੂੰ ਸਿਆਸੀ ਤੌਰ ‘ਤੇ ਨਾ ਵੰਡਣ ਸਿਆਸੀ ਪਾਰਟੀਆਂ ਨੂੰ ਕੁਰਸੀ ਖਾਤਰ ਲੋਕਾਂ ਨੂੰ ਰਾਜਨੀਤਕ ਦੁਸ਼ਮਣੀ ਦੀ ਅੱਗ ‘ਚ ਝੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।