Adelaide Test: ਸਪੋਰਟਸ ਡੈਸਕ। ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੇ ਐਡੀਲੇਡ ਟੈਸਟ ਤੋਂ 2 ਦਿਨ ਪਹਿਲਾਂ ਕਿਹਾ ਹੈ ਕਿ ਉਹ ਕਿਸੇ ਵੀ ਸਥਿਤੀ ’ਤੇ ਬੱਲੇਬਾਜ਼ੀ ਕਰ ਸਕਦੇ ਹਨ। ਬੁੱਧਵਾਰ ਨੂੰ ਰਾਹੁਲ ਤੋਂ ਉਨ੍ਹਾਂ ਦੀ ਪਸੰਦੀਦਾ ਬੱਲੇਬਾਜ਼ੀ ਸਥਿਤੀ ਬਾਰੇ ਪੁੱਛਿਆ ਗਿਆ। ਉਨ੍ਹਾਂ ਨੇ ਓਵਲ ਮੈਦਾਨ ’ਚ ਅਭਿਆਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਜਦੋਂ 32 ਸਾਲਾ ਕੇਐੱਲ ਰਾਹੁਲ ਤੋਂ ਪੁੱਛਿਆ ਗਿਆ ਕਿ ਉਹ ਕਿਹੜੀ ਬੱਲੇਬਾਜ਼ੀ ਸਥਿਤੀ ’ਚ ਆਰਾਮਦਾਇਕ ਹੈ ਤਾਂ ਉਸ ਨੇ ਕਿਹਾ- ‘ਕਿਸੇ ਵੀ ਥਾਂ… ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਂ ਸਿਰਫ ਪਲੇਇੰਗ-11 ’ਚ ਰਹਿਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਟੀਮ ’ਚ ਕਿਤੇ ਵੀ ਫਿੱਟ ਕਰ ਸਕਦੇ ਹੋ। ਮੈਂ ਸਿਰਫ ਟੀਮ ਲਈ ਖੇਡਣਾ ਚਾਹੁੰਦਾ ਹਾਂ। ਕੀ ਤੁਹਾਨੂੰ ਆਪਣੀ ਬੱਲੇਬਾਜ਼ੀ ਸਥਿਤੀ ਬਾਰੇ ਸੂਚਿਤ ਕੀਤਾ ਗਿਆ ਹੈ…? ਇਸ ਸਵਾਲ ਦੇ ਜਵਾਬ ’ਚ ਰਾਹੁਲ ਨੇ ਮੁਸਕਰਾਉਂਦੇ ਹੋਏ ਕਿਹਾ- ਹਾਂ, ਪਰ ਇਹ ਵੀ ਕਿਹਾ ਗਿਆ ਹੈ ਕਿ ਮੈਨੂੰ ਇਸ ਨੂੰ ਤੁਹਾਡੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। KL Rahul
ਇਹ ਖਬਰ ਵੀ ਪੜ੍ਹੋ : ਇਸ ਦਿਨ ਹੋਵੇਗਾ ਸਟਾਰ ਬੈਡਮਿੰਟਰ ਖਿਡਾਰਨ ਦਾ ਵਿਆਹ, ਜਾਣੋ ਕੌਣ ਹਨ ਉਨ੍ਹਾਂ ਦੇ ਹੋਣ ਵਾਲੇ ਪਤੀ
ਅੱਗੇ ਬੋਲਦਿਆਂ ਕੇਐਲ ਰਾਹੁਲ ਨੇ ਕਿਹਾ- | Adelaide Test
ਮੈਂ ਬੱਲੇਬਾਜ਼ੀ ਲੜੀ ਨੂੰ ਬਦਲਣ ਦੀ ਮਾਨਸਿਕ ਚੁਣੌਤੀ ਨੂੰ ਪਾਰ ਕਰ ਲਿਆ ਹੈ। ਮੈਂ ਕਈ ਸਥਾਨਾਂ ’ਤੇ ਬੱਲੇਬਾਜ਼ੀ ਕੀਤੀ ਹੈ। ਪਹਿਲਾਂ ਇਹ ਥੋੜਾ ਚੁਣੌਤੀਪੂਰਨ ਸੀ, ਨਾ ਸਿਰਫ ਤਕਨੀਕੀ ਤੌਰ ’ਤੇ, ਬਲਕਿ ਮਾਨਸਿਕ ਤੌਰ’ ਤੇ ਵੀ। ਬੱਲੇਬਾਜ਼ੀ ਲੜੀ ਨੂੰ ਬਦਲਣ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਪਹਿਲੀਆਂ 20-25 ਗੇਂਦਾਂ ਕਿਵੇਂ ਖੇਡੀਆਂ ਜਾਣੀਆਂ ਹਨ। ਮੈਂ ਕਿੰਨੀ ਜਲਦੀ ਹਮਲਾਵਰ ਬਣ ਸਕਦਾ ਹਾਂ? ਮੈਨੂੰ ਕਿੰਨਾ ਸਾਵਧਾਨ ਰਹਿਣ ਦੀ ਲੋੜ ਹੈ? ਇਹ ਉਹ ਚੀਜ਼ਾਂ ਸਨ ਜੋ ਸ਼ੁਰੂ ’ਚ ਮੁਸ਼ਕਲ ਸਨ।
ਸਵਾਲ-ਜਵਾਬ ’ਚ ਪੂਰੇ ਮਾਮਲੇ ਨੂੰ ਸਮਝੋ… | Adelaide Test
ਰਾਹੁਲ ਦੀ ਬੱਲੇਬਾਜ਼ੀ ਸਥਿਤੀ ’ਤੇ ਸਵਾਲ ਕਿਉਂ?
ਰਾਹੁਲ ਨੇ ਪਰਥ ਟੈਸਟ ’ਚ ਰੋਹਿਤ ਦੀ ਗੈਰ-ਮੌਜੂਦਗੀ ’ਚ ਓਪਨਿੰਗ ਕੀਤੀ ਸੀ। ਉਸ ਨੇ ਪਹਿਲੀ ਪਾਰੀ ’ਚ 74 ਗੇਂਦਾਂ ’ਚ 26 ਤੇ ਦੂਜੀ ਪਾਰੀ ’ਚ 176 ਗੇਂਦਾਂ ’ਚ 77 ਦੌੜਾਂ ਬਣਾਈਆਂ। ਉਸ ਨੇ ਦੂਜੀ ਪਾਰੀ ’ਚ ਯਸ਼ਸਵੀ ਜਾਇਸਵਾਲ ਨਾਲ 201 ਦੌੜਾਂ ਦੀ ਰਿਕਾਰਡ ਓਪਨਿੰਗ ਸਾਂਝੇਦਾਰੀ ਕੀਤੀ। ਹੁਣ ਕਪਤਾਨ ਰੋਹਿਤ ਸ਼ਰਮਾ ਟੀਮ ’ਚ ਸ਼ਾਮਲ ਹੋ ਗਏ ਹਨ। ਉਸ ਦੇ ਆਉਣ ਨਾਲ ਸਵਾਲ ਉੱਠ ਰਹੇ ਹਨ ਕਿ ਯਸ਼ਸਵੀ ਜਾਇਸਵਾਲ ਨਾਲ ਓਪਨਿੰਗ ਕੌਣ ਕਰੇਗਾ? ਕੇਐਲ ਰਾਹੁਲ ਜਾਂ ਨਿਯਮਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ। ਇਹ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਰੋਹਿਤ ਸ਼ਰਮਾ ਪਿਛਲੀਆਂ 5 ਪਾਰੀਆਂ ’ਚ ਅਰਧ ਸੈਂਕੜੇ ਨਹੀਂ ਬਣਾ ਸਕੇ ਹਨ। ਉਨਾਂ ਨੇ ਪਿਛਲੀਆਂ 5 ਪਾਰੀਆਂ ’ਚ ਸਿਰਫ 39 ਦੌੜਾਂ ਹੀ ਬਣਾਈਆਂ ਹਨ।
ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ 6 ਨਵੰਬਰ ਤੋਂ
ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ 6 ਨਵੰਬਰ ਤੋਂ ਐਡੀਲੇਡ ’ਚ ਖੇਡਿਆ ਜਾਣਾ ਹੈ। ਇਸ ਸੀਰੀਜ਼ ਦਾ ਇਹ ਇੱਕੋ-ਇੱਕ ਡੇ-ਨਾਈਟ ਟੈਸਟ ਹੈ। ਪਿਛਲੇ ਦੌਰੇ ’ਤੇ ਭਾਰਤੀ ਟੀਮ ਡੇ-ਨਾਈਟ ਟੈਸਟ ’ਚ 36 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਅਜਿਹੇ ’ਚ ਇਸ ਵਾਰ ਐਡੀਲੇਟ ਟੈਸਟ ਟਰੈਂਡਿੰਗ ’ਚ ਹੈ।