ਕਰਜ਼ੇ ‘ਚ ਫਸੇ ਪਰਿਵਾਰ ‘ਚ ਪਹਿਲਾਂ ਵੀ ਹੋ ਚੁੱਕੀਆਂ ਨੇ 4 ਖੁਦਕੁਸ਼ੀਆਂ
ਬਰਨਾਲਾ (ਜਸਵੀਰ ਸਿੰਘ)। ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਇੱਕੋ ਪਰਿਵਾਰ ‘ਚ ਕਰਜ਼ੇ ਕਾਰਨ ਪੰਜਵੀਂ ਖ਼ੁਦਕੁਸ਼ੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪਤਾ ਲੱਗਾ ਹੈ ਕਿ ਪਰਿਵਾਰ ਦੇ ਇਕਲੌਤੇ ਪੁੱਤਰ ਨੇ ਵੀ ਆਪਣੇ ਸਿਰ ਚੜ੍ਹੇ ਕਰਜ਼ੇ ਦਾ ਭਾਰ ਨਾ ਸਹਾਰਦਿਆਂ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਖ਼ੇਤੀਬਾੜੀ ਕਰਕੇ ਆਪਣੇ ਪਰਿਵਾਰ ਨੂੰ ਚਲਾ ਰਿਹਾ ਸੀ ਤੇ ਪਰਿਵਾਰ ‘ਚ ਤਿੰਨ ਪੀੜ੍ਹੀਆਂ ਦੀਆਂ ਕਰਜ਼ੇ ਕਾਰਨ ਹੋਈਆਂ ਮੌਤਾਂ ਕਰਕੇ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਬੀਤੇ ਕੱਲ੍ਹ ਲਵਪ੍ਰੀਤ ਨੇ ਆਪਣੇ ਖ਼ੇਤ ਜਾ ਕੇ ਸਪਰੇਅ ਪੀ ਲਈ। (Sucide)
ਪਰਿਵਾਰ ਨੇ ਤੁਰੰਤ ਉਸਨੂੰ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ, ਜਿੱਥੇ ਅੱਜ ਲਵਪ੍ਰੀਤ ਸਿੰਘ (22) ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਮਾਂ, ਛੋਟੀ ਭੈਣ ਅਤੇ ਦਾਦੀ ਨੂੰ ਛੱਡ ਗਿਆ ਸਰਪੰਚ ਬੁੱਧ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਸਿਰ ਅਜੇ ਵੀ 10 ਲੱਖ ਦੇ ਕਰੀਬ ਬੈਂਕਾਂ ਅਤੇ ਸ਼ਾਹੂਕਾਰਾਂ ਦਾ ਕਰਜ਼ਾ ਹੈ ਇਸ ਤੋਂ ਪਹਿਲਾਂ ਲਵਪ੍ਰੀਤ ਦਾ ਪਿਤਾ ਕੁਲਵੰਤ ਸਿੰਘ, ਦਾਦਾ ਤਾਇਆ ਭਗਵਾਨ ਸਿੰਘ, ਦਾਦਾ ਨਾਹਰ ਸਿੰਘ ਅਤੇ ਪੜਦਾਦਾ ਜੋਗਿੰਦਰ ਸਿੰਘ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਸੀ ਖੇਤੀ ਵਿੱਚ ਪਏ ਘਾਟਿਆਂ ਕਾਰਨ ਪਰਿਵਾਰ ‘ਚ ਮੌਤਾਂ ਹੁੰਦੀਆਂ ਗਈਆਂ ਪਰ ਕਿਸੇ ਵੀ ਸਮੇਂ ਦੀ ਸਰਕਾਰ ਨੇ ਇਸ ਪਰਿਵਾਰ ਦੀ ਬਾਂਹ ਨਹੀਂ ਫ਼ੜੀ, ਜਿਸ ਕਰਕੇ ਅੱਜ ਪਰਿਵਾਰ ਦਾ ਆਖ਼ਰੀ ਚਿਰਾਗ਼ ਵੀ ਬੁੱਝ ਗਿਆ। (Sucide)