ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦੇ ਦਫਤਰ ਅੱਗੇ ਪੱਕੇ ਮੋਰਚੇ ਤੇ ਡਟੇ ਹੋਏ ਹਨ ਸਹਾਇਕ ਪ੍ਰੋਫੈਸਰ | Punjabi University
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁੱਡ ਕੈੰਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਡੀਨ ਅਕਾਦਮਿਕ ਦਫਤਰ ਦੀ ਬਿਲਡਿੰਗ ਉੱਤੇ ਚੜ ਗਏ। ਇਸ ਦੌਰਾਨ ਇਹਨਾਂ ਸਹਾਇਕ ਪ੍ਰੋਫੈਸਰਾਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। Punjab News
ਇਸ ਮੌਕੇ ਸਹਾਇਕ ਪ੍ਰੋਫੈਸਰਾਂ ਨੇ ਦੱਸਿਆ ਕਿ ਉਨਾਂ ਦੇ ਧਰਨੇ ਨੂੰ 23 ਦਿਨਾਂ ਦਾ ਸਮਾਂ ਹੋ ਚੁੱਕਾ ਹੈ ਪਰ ਯੂਨੀਵਰਸਿਟੀ (Punjabi University) ਪ੍ਰਸ਼ਾਸਨ ਵੱਲੋਂ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਾਰੇ ਪ੍ਰੋਫੈਸਰ ਯੂਜੀਸੀ ,ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ ਜੋ ਪ੍ਰੋਫੈਸਰ ਲੱਗਣ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ। ਅਕਾਦਮਿਕ ਸੈਸ਼ਨ 2024-25 ਦੀ ਪ੍ਰਵਾਨਗੀ ਦੀ ਮੰਗ ਨੂੰ ਲੈਕੇ ਉਹ ਡੀਨ ਦਫਤਰ ਅੱਗੇ ਪੱਕੇ ਮੋਰਚਾ ਲਾ ਕੇ ਡਟੇ ਹੋਏ ਸਨ। Punjab News
Read Also: Punjab News: ਮੌਸਮ ਦੇ ਬਦਲਦੇ ਰੰਗ
ਜਿਕਰਯੋਗ ਹੈ ਕਿ ਪਿਛਲੇ ਸਾਲਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਹਨਾਂ ਪ੍ਰੋਫੈਸਰਾਂ ਨੂੰ 12 ਮਹੀਨੇ ਤਨਖਾਹ ਦੇਣ ਦਾ ਪ੍ਰਸਤਾਵ ਸਿੰਡੀਕੇਟ ਵਿੱਚ ਪਾਸ ਕੀਤਾ ਪਰ ਕੁਝ ਦਿਨ ਪਹਿਲਾ ਯੂਨੀਵਰਸਿਟੀ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿ ਕਾਸਟੀਚੂਐਂਟ ਕਾਲਜ ਅਤੇ ਨੇਬਰਹੁੱਡ ਕੈਂਪਸ ਵਿੱਚ ਪੜਾਉਂਦੇ ਇਹਨਾਂ ਪ੍ਰੋਫੈਸਰਾਂ ਨੂੰ ਮੁੜ ਤੋਂ ਇੰਟਰਵਿਊ ਦੇਣੀ ਪਵੇਗੀ ਜਿਸ ਨਾਲ ਕਾਸਟੀਚੂਐਂਟ ਕਾਲਜ ਅਤੇ ਨੇਬਰਹੁੱਡ ਕੈਂਪਸ ਵਿੱਚ ਕੰਮ ਕਰਦੇ ਪ੍ਰੋਫੈਸਰਾਂ ਨੂੰ ਨੌਕਰੀਆਂ ਖੋ ਜਾਣ ਦਾ ਡਰ ਬਣ ਗਿਆ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਦੇਵ ਕਰਨ, ਮਨਪ੍ਰੀਤ ਸਿੰਘ, ਪ੍ਰਗਟ ਸਿੰਘ, ਡਾ ਹਰਜੀਤ ਕੌਰ, ਗੁਰਪ੍ਰੀਤ ਕੌਰ ਸਮੇਤ ਸਮੂਹ ਪ੍ਰੋਫੈਸਰ ਹਾਜਰ ਸਨ।