ਮੈਕਸੀਕੋ ਬਾਰ ‘ਚ ਗੋਲੀਬਾਰੀ, 11 ਵਿਅਕਤੀਆਂ ਦੀ ਮੌਤ

Mexican Bar

ਹਮਲੇ ‘ਚ ਸੱਤ ਪੁਰਸ਼ਾਂ ਤੇ ਚਾਰ ਔਰਤਾਂ ਦੀ ਮੌਤ

ਮੈਕਸਿਕੋ ਸਿਟੀ। ਮੈਕਸਿਕੋ ਦੇ ਗੁਆਨਾਜੁਆਤੋ ਪ੍ਰਾਂਤ ‘ਚ ਐਤਵਾਰ ਸਵੇਰੇ ਇੱਕ ਬਾਰ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਚ ਚਾਰ ਔਰਤਾਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ।

Mexican Bar

ਸਥਾਨਕ ਪ੍ਰਸ਼ਾਸਨ ਅਨੁਸਾਰ ਗੁਆਨਾਜੁਆਤੋ ਪ੍ਰਾਂਤ ਦੇ ਜਰਾਲ ਡੇਲ ਪ੍ਰੋਗ੍ਰੇਸੋ ਸ਼ਹਿਰ ‘ਚ ਕੁਝ ਹਮਲਾਵਰ ਅਚਾਨਕ ਬਾਰ ‘ਚ ਪਹੁੰਚੇ ਤੇ ਗਾਹਕਾਂ ਤੇ ਉਸਦੇ ਕਰਮਚਾਰੀਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਸੱਤ ਪੁਰਸ਼ਾਂ ਤੇ ਚਾਰ ਔਰਤਾਂ ਦੀ ਮੌਤ ਹੋ ਗਈ। ਇੱਕ ਹੋਰ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲਾਵਰ ਕਈ ਵੱਡੀਆਂ ‘ਚ ਬਾਰ ‘ਚ ਪਹੁੰਚ ਸਨ।

ਗੁਆਨਾਜੁਆਤੋ ਪ੍ਰਾਂਤ ਖੇਤੀ ਪ੍ਰਧਾਨ ਤੇ ਉਦਯੋਗਿਕ ਇਕਾਈਆਂ ਦਾ ਵੀ ਗੜ੍ਹ ਮੰਨਿਆ ਜਾਂਦਾ ਹੈ। ਇਹ ਪ੍ਰਾਂਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਇਸ ਨਾਲ ਸਬੰਧਿਤ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਰਕਾਰੀ ਅੰਕੜਿਆਂ ਅਨੁਸਾਰ ਗੁਆਨਾਜੁਆਤੋ ਪ੍ਰਾਂਤ ‘ਚ ਇਸ ਸਾਲ ਜਨਵਰੀ ਤੋਂ ਮਈ ਦਰਮਿਆਨ 1900 ਤੋਂ ਵੱਧ ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ। ਗੁਆਨਾਜੁਆਤੋ ਪ੍ਰਾਂਤ ਦੀ ਪੁਲਿਸ ਨੇ ਇਸ ਹਿੰਸਾ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.