ਬਜ਼ੁਰਗ ਮਾਤਾ ਦੇ ਇਲਾਜ ਲਈ ਪਰਿਵਾਰ ਦੀ ਆਰਥਿਕ ਮੱਦਦ ਕੀਤੀ

help old woman

ਬਜ਼ੁਰਗ ਮਾਤਾ ਦੇ ਇਲਾਜ ਲਈ ਪਰਿਵਾਰ ਦੀ ਆਰਥਿਕ ਮੱਦਦ ਕੀਤੀ

(ਰਾਜ ਕੁਮਾਰ ਚੁੱਘ) ਸ੍ਰੀ ਮੁਕਤਸਰ ਸਾਹਿਬ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਇੱਕ ਬਜ਼ੁਰਗ ਮਾਤਾ ਦੇ ਇਲਾਜ ’ਚ ਆਰਥਿਕ ਮੱਦਦ ਕੀਤੀ ਹੈ।

ਜ਼ੋਨ ਨੰਬਰ 6 ਦੇ ਭੰਗੀਦਾਸ ਰਣਜੀਤ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਸ਼ਕੁੰਤਲਾ ਦੇਵੀ ਦਾ ਪਹਿਲਾਂ ਪੱਟ ਦਾ ਆਪਰੇਸ਼ਨ ਹੋਇਆ ਸੀ ਜਿਸ ’ਚ ਕਿ ਪਲੇਟਾਂ ਪਾਈਆਂ ਗਈਆਂ ਸਨ। ਦੁਬਾਰਾ ਪਲੇਟ ਟੁੱਟ ਜਾਣ ਕਾਰਨ ਡਾਕਟਰਾਂ ਨੇ ਅਪਰੇਸ਼ਨ ਵਾਸਤੇ ਵੀਹ ਹਜ਼ਾਰ ਦਾ ਖਰਚਾ ਦੱਸਿਆ ਪਰ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਪਰਿਵਾਰ ਆਪ੍ਰੇਸ਼ਨ ਕਰਾਉਣ ਤੋਂ ਅਸਮਰੱਥ ਸੀ, ਜਿਸ ਦਾ ਪਤਾ ਲੱਗਣ ’ਤੇ ਜ਼ੋਨ ਨੰਬਰ 6 ਦੀ ਸਾਧ-ਸੰਗਤ ਨੇ ਪਰਿਵਾਰ ਦੀ ਆਪ੍ਰੇਸ਼ਨ ਕਰਵਾਉਣ ’ਚ ਆਰਥਿਕ ਮੱਦਦ ਕੀਤੀ। ਇਸ ਮੌਕੇ ਰਣਜੀਤ ਸਿੰਘ ਇੰਸਾਂ ਜੋਨ ਭੰਗੀਦਾਸ, ਮੰਗਤ ਰਾਮ ਇੰਸਾਂ ਪੰਦਰਾਂ ਮੈਂਬਰ, ਡਾ. ਕੁਲਦੀਪ ਸਿੰਘ, ਸਚਦੇਵਾ ਇੰਸਾਂ ਪੰਦਰਾਂ ਮੈਂਬਰ, ਗੁਰਜੰਟ ਸਿੰਘ ਇੰਸਾਂ ਤੇ ਸਤਪਾਲ ਸਿੰਘ ਇੰਸਾਂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here