ਵਿਧਾਨ ਸਭਾ ਸੈਸ਼ਨ ਹੋਇਆ ਸ਼ੁਰੂ, ਦੇਖੋ LIVE Updates
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਵਿਧਾਨ ਸਭਾ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਸੈਸ਼ਨ ’ਚ ਹੰਗਾਮਾ ਹੋਣ ਦੀ ਉਮੀਦ ਹੈ। ਰਾਜਪਾਲ ਦੇ ਜਵਾਬ ’ਚ ‘ਆਪ’ ਨੇ ਸੈਸ਼ਨ ਦੇ ਏਜੰਡੇ ’ਚ ਜੀ.ਐੱਸ.ਟੀ., ਬਿਜਲੀ ਅਤੇ ਪਰਾਲੀ ਦੇ ਮੁੱਦੇ ਦੱਸੇ ਪਰ ਖਦਸ਼ਾ ਹੈ ਕਿ ‘ਆਪ’ ਇਸ ਦੀ ਆੜ ’ਚ ਵਿਸ਼ਵਾਸ ਮਤ ਲਿਆ ਸਕਦੀ ਹੈ। ਇਸ ਕਾਰਨ ਸੈਸ਼ਨ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ।
‘ਆਪ’ ਨੇ 22 ਸਤੰਬਰ ਨੂੰ ਵਿਸ਼ੇਸ਼ ਇਜਲਾਸ ਬੁਲਾ ਕੇ ਵਿਸ਼ਵਾਸ ਮਤ ਸਾਬਤ ਕਰਨ ਦੀਆਂ ਤਿਆਰੀਆਂ ਕੀਤੀਆਂ ਸਨ, ਪਰ 92 ਵਿਧਾਇਕ ਹੋਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰਾਹਿਤ ਨੇ ਇਸ ਨੂੰ ਗੈਰ-ਸੰਵਿਧਾਨਕ ਦੱਸਦਿਆਂ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ ‘ਆਪ’ ਨੇ ਆਪਣੀ ਯੋਜਨਾ ’ਚ ਫੇਰਬਦਲ ਕਰਦੇ ਹੋਏ ਜੀਐੱਸਟੀ, ਬਿਜਲੀ ਅਤੇ ਪਰਾਲੀ ਦੇ ਮੁੱਦੇ ’ਤੇ 27 ਸਤੰਬਰ ਨੂੰ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਲਈ ਸੀ।
ਅੱਜ ਦੇ ਸੈਸ਼ਨ ’ਚ ਹੁਣ ਤੱਕ ਕੀ ਹੋਇਆ
ਸੈਸ਼ਨ ਦੀ ਸ਼ੁਰੂਵਾਤ ’ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਨ ਸਭਾ ’ਚ ਨਿਰਮਲ ਸਿੰਘ ਕਾਹਲੋਂ, ਸਾਬਕਾ ਸਪੀਕਰ ਤੇ ਸਾਬਕਾ ਮੰਤਰੀ, ਡਾ. ਧਰਮਬੀਰ ਅਗਨੀਹੋਤਰੀ ਸਾਬਕਾ ਐਮਐਲਏ, ਪਦਮਸ਼੍ਰੀ ਜਗਜੀਤ ਸਿੰਘ ਹਾਰਾ ਪ੍ਰਗਤੀਸ਼ੀਲ ਕਿਸਾਨ ਤੇ ਕਿਸ਼ਨ ਦੇਵ ਖੋਸਲ ਪ੍ਰਸਿੱਧ ਸਮਾਜ ਸੇਵਕ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ।
- ਕਾਂਗਰਸ ਜ਼ੀਰੋ ਕਾਲ ਨੂੰ ਲੈ ਹੰਗਾਮਾ ਕਰ ਰਹੀ ਹੈ
- ਮੈਨੂੰ ਕਾਰਵਾਈ ਲਈ ਮਜਬੂਰ ਨਾ ਕਰੋ : ਸਪੀਕਰ
- ਅਕਾਲੀ ਦਲ ਚੁਪ ਕਰਕੇ ਬੈਠੇ ਹਨ
- ਭਰੋਸਗੀ ਦਾ ਮਤਾ ਕਿਉਂ ਲੈ ਕੇ ਆਇਆ ਜਾ ਰਿਹਾ ਹੈ : ਪ੍ਰਤਾਪ ਬਾਜਵਾ
- ਰਾਜਪਾਲ ਵਲੋਂ ਜਦੋ ਮਤੇ ਨੂੰ ਗਲਤ ਕਰਾਰ ਦਿੱਤਾ ਗਿਆ ਸੀ ਤਾਂ ਅੱਜ ਭਰੋਸਗੀ ਮਤਾ ਕਿਵੇਂ ਆਏਗਾ
- ਰਾਜਪਾਲ ਦੀ ਗਰਿਮਾ ਨੂੰ ਚੈਲੇਂਜ ਕਰਨ ਦੀ ਕੋਸ਼ਿਸ਼
- ਕਿਹੜੀ ਪਾਕਿਸਤਾਨ ਨਾਲ ਜੰਗ ਸ਼ੁਰੂ ਹੋ ਗਈ ਸੀ ਕਿ ਤੁਸੀਂ ਇਹਨਾਂ ਜਲਦੀ ਸੈਸ਼ਨ ਕਰ ਰਹੇ ਹੋ
- ਭਰੋਸਗੀ ਮਤਾ ਪੇਸ਼ ਕਰਨਾ ਗਲਤ ਹੈ, ਇਹ ਨਿਯਮਾਂ ਅਨੁਸਾਰ ਨਹੀਂ ਹੈ।
- ਹਾਊਸ 15 ਮਿੰਟ ਲਈ ਸਥਗਿਤ
- ਸਦਨ ਵਿੱਚ ਹੰਗਾਮੇ ਦੌਰਾਨ ਵੈਲ ਚ ਗਏ ਕਾਂਗਰਸ ਦੇ ਵਿਧਾਇਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ