(Madhya Pradesh Assembly Polls) : MP 144, ਛੱਤੀਸਗੜ੍ਹ 30 ਅਤੇ ਤੇਲੰਗਾਨਾ ਦੇ 55 ਉਮੀਦਵਾਰ ਐਲਾਨੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜ ਸੂਬਿਆਂ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਾਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 229 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿੱਚ ਮੱਧ ਪ੍ਰਦੇਸ਼ ਤੋਂ 144, ਛੱਤੀਸਗੜ੍ਹ ਤੋਂ 30 ਅਤੇ ਤੇਲੰਗਾਨਾ ਤੋਂ 55 ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। (Madhya Pradesh Assembly Polls)
ਇਹ ਵੀ ਪੜ੍ਹੋ : ਇਸਰੋ ਮੁਖੀ ਨੇ ਆਦਿਤਿਆ ਐੱਲ-1 ਸਬੰਧੀ ਦਿੱਤੀ ਵੱਡੀ ਖਬਰ
ਕਾਂਗਰਸ ਨੇ ਇਸ ਵਾਰ ਕਈ ਦਿੱਗਜ਼ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਹਨ। ਪਾਰਟੀ ਨੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਛਿੰਦਵਾੜਾ ਤੋਂ ਟਿਕਟ ਦਿੱਤੀ ਹੈ। ਸੀਐਮ ਸ਼ਿਵਰਾਜ ਸਿੰਘ ਦੇ ਖਿਲਾਫ ਬੱਧਨੀ ਤੋਂ ਵਿਕਰਮ ਮਸਤਲ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਉਨ੍ਹਾਂ ਦੀ ਰਵਾਇਤੀ ਸੀਟ ਪਾਟਨ ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਡਿਪਟੀ ਸੀਐਮ ਟੀਐਸ ਸਿੰਘਦੇਵ ਨੂੰ ਅੰਬਿਕਾਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦੱਸ ਦੇਈਏ ਕਿ ਚੋਣ ਕਮਿਸ਼ਨ ਨੇ 9 ਅਕਤੂਬਰ ਨੂੰ 5 ਸੂਬਿਆਂ ਵਿੱਚ ਵੋਟਾਂ ਦੀ ਤਰੀਕ ਦਾ ਐਲਾਨ ਕੀਤਾ ਸੀ। ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਅਤੇ ਛੱਤੀਸਗੜ੍ਹ ਵਿੱਚ 7 ਅਤੇ 17 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਰਾਜਸਥਾਨ ਵਿੱਚ 25 ਨਵੰਬਰ, ਮਿਜ਼ੋਰਮ ਵਿੱਚ 7 ਨਵੰਬਰ ਅਤੇ ਤੇਲੰਗਾਨਾ ਵਿੱਚ 30 ਨਵੰਬਰ ਨੂੰ ਚੋਣਾਂ ਹੋਣਗੀਆਂ। ਪੰਜ ਸੂਬਿਆਂ ਵਿੱਚ 3 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।