ਹਰਿਆਣਾ ’ਚ ਅੱਜ ਵਿਧਾਨ ਸਭਾ ਚੋਣ ਮੁਹਿੰਮ ਦਾ ਆਗਾਜ਼ ਕਰੇਗੀ ਆਪ, ਭਗਵੰਤ ਮਾਨ ਕਰਨਗੇ ਸ਼ੁਰੂਆਤ

Assembly Election in Haryana

ਚੰਡੀਗੜ੍ਹ ਵਿਖੇ ਸੰਜੈ ਸਿੰਘ ਤੇ ਸੰਦੀਪ ਪਾਠਕ ਵੀ ਰਹਿਣਗੇ ਮੌਜ਼ੂਦ, ਭਗਵੰਤ ਮਾਨ ਕਰਨਗੇ ਲੀਡ

ਚੰਡੀਗੜ੍ਹ (ਅਸ਼ਵਨੀ ਚਾਵਲਾ)। (Assembly Election in Haryana) ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਿਆਰੀ ਦਾ ਆਗਾਜ਼ ਆਮ ਆਦਮੀ ਪਾਰਟੀ ਹਰਿਆਣਾ ਵੱਲੋਂ ਅੱਜ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ ਤੇ ਚੋਣਾਂ ਦਾ ਆਗਾਜ਼ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਾਨ ਵੀ ਸੌਂਪੀ ਗਈ ਹੈ।

ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਅਧਿਕਾਰਤ ਰੂਪ ’ਚ ਹਰਿਆਣਾ ਚੋਣ ਦੰਗਲ ਦਾ ਐਲਾਨ ਕਰ ਦਿੱਤਾ ਜਾਏਗਾ। ਹਰਿਆਣਾ ਚੋਣ ਦੰਗਲ ਦੇ ਇਸ ਆਗਾਜ਼ ਲਈ ਦਿੱਲੀ ਤੋਂ ਪਾਰਟੀ ਦੇ ਸੰਗਠਨ ਮਹਾਂਮੰਤਰੀ ਸੰਦੀਪ ਪਾਠਕ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਚੰਡੀਗੜ੍ਹ ਵਿਖੇ ਆ ਰਹੇ ਹਨ।

Assembly Election in Haryana

ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ’ਚ ਸੰਦੀਪ ਪਾਠਕ ਦੀ ਅਗਵਾਈ ’ਚ ਹੀ ਇਸ ਚੋਣ ਨੂੰ ਲੜਨ ਦੀ ਤਿਆਰੀ ਕੀਤੀ ਗਈ ਹੈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਨੂੰ ਲੀਡ ਕੀਤਾ ਜਾਏਗਾ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ 4 ਵਿਧਾਨ ਸਭਾ ਜਿਮਨੀ ਚੋਣ ਆਉਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿਆਦਾ ਸਮਾਂ ਹਰਿਆਣਾ ’ਚ ਨਹੀਂ ਦੇ ਸਕਣਗੇ ਪਰ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਦੀ ਰਣਨੀਤੀ ਦਾ ਫਾਇਦਾ ਹਰਿਆਣਾ ’ਚ ਲੈਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ। ਇਸ ਕਾਰਨ ਹੀ ਅੱਜ ਭਗਵੰਤ ਮਾਨ ਵੱਲੋਂ ਹੀ ਪ੍ਰੈਸ ਕਾਨਫਰੰਸ ਕਰਦੇ ਹੋਏ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ।

Also Read : Road Accidents: ਰਫ਼ਤਾਰ ਦੇ ਨਾਲ ਵਧਦੇ ਹਾਦਸੇ

ਇੱਥੇ ਜਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ’ਚ ਆਪਣੇ ਉਮੀਦਵਾਰਾਂ ਨੂੰ ਚੋਣ ਦੰਗਲ ’ਚ 90 ਸੀਟਾਂ ’ਚੋਂ 46 ਸੀਟਾਂ ’ਤੇ ਉਤਾਰਿਆਂ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਤੇ ਆਮ ਆਦਮੀ ਪਾਰਟੀ ਨੂੰ ਹਰਿਆਣਾ ’ਚ ਸਿਰਫ਼ 0.48 ਫੀਸਦੀ ਵੋਟ ਹੀ ਮਿਲੀ ਸੀ। ਹੁਣ ਇੱਕ ਵਾਰ ਫਿਰ ਤੋਂ ਹਰਿਆਣਾ ’ਚ ਆਮ ਆਦਮੀ ਪਾਰਟੀ ਵੱਡੇ ਪੱਧਰ ’ਤੇ ਚੋਣ ਮੈਦਾਨ ’ਚ ਉਤਰਨ ਦੀ ਤਿਆਰੀ ਕਰ ਰਹੀ ਹੈ।