ਰਾਜਸਥਾਨ ਸਰਕਾਰ ਨੇ ਐਸਆਈਟੀ ਜਾਂਚ ਬਿਠਾਈ | Aspects Matter
ਜੈਪੁਰ (ਏਜੰਸੀ)। ਰਾਜਸਥਾਨ ‘ਚ ਅਲਵਰ ਜ਼ਿਲ੍ਹੇ ‘ਚ ਬਹੁਚਰਚਿਤ ਪਹਿਲੂ ਖਾਂ ਮਾਬ ਲਿਚਿੰਗ ਮਾਮਲੇ ‘ਚ ਅਦਾਲਤ ਦੇ ਫੈਸਲੇ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ ਹੈ ਅਲਵਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵੱਲੋਂ ਕੱਲ੍ਹ ਪਹਿਲੂ ਖਾਂ ਦੇ ਕਤਲ ਮਾਮਲੇ ‘ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਤੋਂ ਬਾਅਦ ਸੂਬਾ ਸਰਕਾਰ ਹਰਕਤ ‘ਚ ਆ ਗਈ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ 15 ਦਿਨਾਂ ‘ਚ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ ਇਹ ਜਾਂਚ ਟੀਮ ਪਹਿਲੂ ਮਾਮਲੇ ‘ਚ ਫਿਰ ਤੋਂ ਜਾਂਚ ਕਰੇਗੀ, ਜਿਸ ‘ਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਬਾਰੇ ਵੀ ਜਾਂਚ ਸ਼ਾਮਲ ਹੈ। (Aspects Matter)
ਇਸ ਮਾਮਲੇ ਸਬੰਧੀ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਆਗੂ ਮਾਇਆਵਤੀ ਨੇ ਸੂਬਾ ਸਰਕਾਰ ‘ਤੇ ਨਾਕਾਮੀ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਦੀ ਲਾਪਰਵਾਹੀ ਕਾਰਨ ਪਹਿਲੂ ਖਾਂ ਮਾਬ ਲਿਚਿੰਗ ਮਾਮਲੇ ‘ਚ ਸਾਰੇ ਮੁਲਜ਼ਮ ਹੇਠਲੀ ਅਦਾਲਤ ਤੋਂ ਬਰੀ ਹੋ ਗਏ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਰਾਜਿੰਦਰ ਸਿੰਘ ਗੁਢਾ ਨੇ ਉਨ੍ਹਾਂ ਦੇ ਕਥਨ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਮਾਇਆਵਤੀ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਅੱਧੀ-ਅਧੂਰੀ ਜਾਣਕਾਰੀ ਨਾਲ ਹੀ ਉਹ ਟਵੀਟ ਕਰ ਰਹੇ ਹਨ।
ਭਾਜਪਾ ਨੇ ਕਾਂਗਰਸ ‘ਤੇ ਧਰੁਵੀਕਰਨ ਦਾ ਦੋਸ਼ ਲਾਇਆ | Aspects Matter
ਉੱਧਰ ਭਾਰਤੀ ਜਨਤਾ ਪਾਰਟੀ ਨੇ ਪਹਿਲੂ ਖਾਂ ਮਾਮਲੇ ‘ਚ ਸਰਕਾਰ ਦੀ ਸਰਗਰਮੀ ਸਬੰਧੀ ਕਾਂਗਰਸ ‘ਤੇ ਧਰੁਵੀਕਰਨ ਦੀ ਸਿਆਸਤ ਕਰਨ ਦਾ ਦੋਸ਼ ਲਾਇਆ ਹੈ ਭਾਜਪਾ ਨੇ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੈ ਭਾਜਪਾ ਨੇ ਤਿਜਾਰਾ ਤਹਿਸੀਲ ਦੇ ਝੀਵਾਣਾ ਪਿੰਡ ਦੇ ਦਲਿਤ ਨੌਜਵਾਨ ਹਰੀਸ਼ ਜਾਟਵ ਦੀ ਮੌਤ ਦੇ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸੋਨੀਆ ਗਾਂਧੀ ਨੇ ਅਦਾਲਤ ਦਾ ਫੈਸਲਾ ਹੈਰਾਨ ਕਰਨ ਵਾਲਾ ਦੱਸਿਆ | Aspects Matter
ਬਸਪਾ ਵਿਧਾਇਕਾਂ ਨੇ ਕੱਲ੍ਹ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲ ਕੇ ਅਲਵਰ ਜ਼ਿਲ੍ਹੇ ਦੇ ਤਿਜਾਰਾ ਉਪਖੰਡ ‘ਚ ਦਲਿਤ ਨੌਜਵਾਨ ਦੀ ਮਾਬ ਲਿਚਿੰਗ ‘ਚ ਹੋਈ ਮੌਤ ਤੋਂ ਬਾਅਦ ਉਸ ਦੇ ਪਿਤਾ ਦੇ ਖੁਦਕੁਸ਼ੀ ਮਾਮਲੇ ਸਬੰਧੀ ਵੀ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ ਉੱਧਰ ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਵੀ ਪਹਿਲੂ ਖਾਂ ਦੇ ਮਾਮਲੇ ‘ਚ ਅਦਾਲਤ ਦੇ ਫੈਸਲੇ ਨੂੰ ਹੈਰਾਨ ਕਰਨ ਵਾਲਾ ਦੱਸਦਿਆਂ ਕਿਹਾ ਹੈ ਕਿ ਭੀੜ ਵੱਲੋਂ ਕਤਲ ਇੱਕ ਅਪਰਾਧ ਹੈ ਉਨ੍ਹਾਂ ਨੇ ਰਾਜਸਥਾਨ ਸਰਕਾਰ ਦੀ ਮਾਬ ਲਿਚਿੰਗ ਖਿਲਾਫ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਕਿ ਪਹਿਲੂ ਮਾਮਲੇ ‘ਚ ਨਿਆਂ ਦਿਵਾ ਕੇ ਚੰਗਾ ਉਦਾਹਰਨ ਪੇਸ਼ ਕੀਤਾ ਜਾਵੇਗਾ।