Asian Games 2023: ਪਾਰੁਲ ਚੌਧਰੀ ਨੇ ਭਾਰਤ ਦੀ ਝੋਲੀ ’ਚ ਪਾਇਆ ਇੱਕ ਹੋਰ ਸੋਨ ਤਮਗਾ

Asian Games 2023

ਪਾਰੁਲ ਚੌਧਰੀ ਨੇ 5000 ਮੀਟਰ ਦੌੜ ‘ਚ ਜਿੱਤਿਆ ਸੋਨ ਤਮਗਾ

Asian Games 2023 :ਭਾਰਤੀ ਦਲ ਨੇ ਏਸ਼ੀਆਈ ਖੇਡਾਂ ਦੇ 10ਵੇਂ ਦਿਨ ਭਾਰਤ ਨੇ 14ਵਾਂ ਗੋਲਡ ਮੈਡਲ ਜਿੱਤ ਲਿਆ ਹੈ ਇਸ ਦੇ ਨਾਲ ਹੀ ਭਾਰਤ ਨੇ ਆਪਣੇ ਤਗਮਿਆਂ ਦੀ ਗਿਣਤੀ 64 ਤੱਕ ਪਹੁੰਚਾ ਦਿੱਤੀ ਹੈ। ਭਾਰਤ ਇਸ ਸਮੇਂ ਏਸ਼ੀਆਈ ਖੇਡਾਂ 2023 ਦੀ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ 10ਵੇਂ ਦਿਨ ਭਾਰਤ ਨੇ ਕੁੱਲ 7 ਤਗ਼ਮੇ ਜਿੱਤੇ।

Parul chaudhary ਪਾਰੁਲ ਚੌਧਰੀ ਨੇ ਆਪਣੇ ਦਮਦਾਰ ਪ੍ਰਦਰਸ਼ਨ ਸਦਕਾ ਭਾਰਤੀ ਦੀ ਝੋਲੀ ’ਚ ਇੱਕ ਹੋਰ ਸੋਨ ਤਮਗਾ ਪਾ ਦਿੱਤਾ ਹੈ। ਪਾਰੁਲ ਚੌਧਰੀ ਨੇ ਐਥਲੈਟਿਕਸ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ। ਪਾਰੁਲ ਚੌਧਰੀ ਨੇ ਮਹਿਲਾਵਾਂ ਦੀ 5000 ਮੀਟਰ ਫਾਈਨਲ ਦੌੜ ਵਿੱਚ ਸੋਨ ਤਮਗਾ ਜਿੱਤਿਆ ਹੈ। ਪਾਰੁਲ ਦੌੜ ਦੇ ਆਖਰੀ 50 ਮੀਟਰ ਤੱਕ ਦੂਜੇ ਸਥਾਨ ‘ਤੇ ਤੱਲ ਰਹੀ ਸੀ ਇਸ ਤੋਂ ਬਾਅਦ ਉਸ ਨੇ ਜਾਪਾਨ ਦੀ ਰਿਰੀਕਾ ਹਿਰੋਨਾਕਾ ਨੂੰ ਪਿੱਛੇ ਛੱਡਦਿਆਂ ਸੋਨ ਤਮਗਾ ਆਪਣੇ ਨਾਂਅ ਕੀਤਾ। 3000 ਮੀਟਰ ਸਟੀਪਲਚੇਜ਼ ‘ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਪਾਰੁਲ ਦਾ ਏਸ਼ੀਆਈ ਖੇਡਾਂ ‘ਚ ਇਹ ਦੂਜਾ ਤਮਗਾ ਹੈ।

Asian Games 2023 ’ਚ ਭਾਰਤ ਦੇ ਨਾਂਅ ਹੁਣ ਤੱਕ ਇੰਨੇ ਤਮਗੇ

ਸੋਨ : 14

ਚਾਂਦੀ : 24

ਕਾਂਸੀ : 16

ਕੁੱਲ : 64