ਏਸ਼ੀਆਡ ਪੰਜਵਾਂ ਦਿਨ : ਭਾਰਤ 10ਵੇਂ ਸਥਾਨ ‘ਤੇ

Palembang: Indian tennis player Ankita Raina plays against Pakistan's Sarah M Khan and Mehaq Khokhar in the women's doubles match at the 18th Asian Games at Palembang in Indonesia on Monday, Aug 20, 2018. (PTI Photo/Vijay Verma) (PTI8_20_2018_000185A)

ਜਕਾਰਤਾ (ਏਜੰਸੀ)। ਇੰਡੋਨੇਸ਼ੀਆ ‘ਚ ਚੱਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ਦੇ ਪੰਜਵੇਂ ਦਿਨ ਪਹਿਲਾ ਤਗਮਾ ਟੈਨਿਸ ‘ਚ ਅੰਕਿਤਾ ਰੈਨਾ ਨੇ ਦਿਵਾਉਣ ਤੋਂ ਬਾਅਦ 15 ਸਾਲ ਦੇ ਸ਼ੂਟਰ ਸ਼ਾਰਦੁਲ ਵਿਹਾਨ ਨੇ ਡਬਲ ਟਰੈਪ ਈਵੇਂਟ ‘ਚ ਚਾਂਦੀ ਤਗਮਾ ਜਿੱਤ ਕੇ ਭਾਰਤ ਦੇ ਤਗਮਿਆਂ ਦੀ ਗਿਣਤੀ ਨੂੰ 17 ‘ਤੇ ਪਹੁੰਚ ਦਿੱਤਾ ਟੈਨਿਸ ‘ਚ ਰੋਹਨ ਬੋਪੰਨਾਂ ਅਤੇ ਦਿਵਿਜ ਸ਼ਰਣ ਦੀ ਜੋੜੀ ਨੇ ਫ਼ਾਈਨਲ ‘ਚ ਪਹੁੰਚ ਕੇ ਚਾਂਦੀ ਤਗਮਾ ਪੱਕਾ ਕਰ ਲਿਆ ਤੈਰਾਕ ਸ਼੍ਰੀਹਰਿ ਨਟਰਾਜ ਨੇ ਪੁਰਸ਼ਾਂ ਦੀ 200 ਮੀਟਰ ਬੈਕਸਟਰੋਕ ਈਵੇਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ।

ਤੈਰਾਕੀ ‘ਚ ਹੀ ਵੀਰਧਵਲ ਖੜੇ 50 ਮੀਟਰ ਬਟਰਫਲਾਈ ਦੇ ਹੀਟ ਵਰਗ ‘ਚ ਟਾੱਪ ‘ਤੇ ਰਹਿ ਕੇ ਫਾਈਨਲ ‘ਚ ਪਹੁੰਚ ਗਏ ਦੀਪਿਕਾ ਕੁਮਾਰੀ ਅਤੇ ਵਿਸ਼ਵਾਸ ਤੀਰੰਦਾਜ਼ੀ ਦੀ ਰਿਕਰਵ ਕੈਟੇਗਿਰੀ ਦੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਪ੍ਰੀ ਕੁਆਰਟਰ ਫਾਈਨਲ ‘ਚ ਹਾਰ ਗਏ ਸਿਰਫ਼ ਪੁਰਸ਼ ਵਰਗ ‘ਚ ਅਤਾਨੁ ਦਾਸ ਹੀ ਆਖ਼ਰੀ ਅੱਠਵਾਂ ‘ਚ ਜਗ੍ਹਾ ਬਣਾ ਸਕੇ ਇਸ ਤੋਂ ਇਲਾਵਾ ਬੈਡਮਿੰਟਨ ‘ਚ ਅਸ਼ਵਨੀ ਪੋਨੱਪਾ ਅਤੇ ਏ.ਸਿੱਕੀ ਰੈਡੀ ਨੇ ਮਹਿਲਾ ਡਬਲਜ਼ ‘ਚ ਆਖ਼ਰੀ 16 ‘ਚ ਜਗ੍ਹਾ ਬਣਾ ਲਈ।

ਸੰਘਰਸ਼ਪੂਰਨ ਮੈਚ ਤੋਂ ਬਾਅਦ ਬੋਪੰਨਾ-ਦਿਵਿਜ ਫ਼ਾਈਨਲ ‘ਚ

ਭਾਰਤ ਦੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਟੈਨਿਸ ਮੁਕਾਬਲਿਆਂ ‘ਚ ਬੇਹੱਦ ਸੰਘਰਸ਼ਪੂਰਨ ਆਪਣੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਨੂੰ 2-1 ਨਾਲ ਜਿੱਤ ਕੇ ਸੋਨ ਤਗਮੇ ਦੇ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ
ਮਹਿਲਾ ਸਿੰਗਲ ਖਿਡਾਰੀ ਅੰਕਿਤਾ ਰੈਨਾ ਨੂੰ ਸੈਮੀਫਾਈਨਲ ‘ਚ 0-2 ਨਾਲ ਹਾਰ ਝੱਲਣ ਤੋਂ ਬਾਅਦ ਕਾਂਸੀ ਤਗਮੇ ‘ਤੇ ਸੰਤੋਸ਼ ਕਰਨਾ ਪਿਆ ਜਦੋਂਕਿ ਪ੍ਰਜਨੇਸ਼ ਗੁਣੇਸ਼ਵਰਨ ਨੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ‘ਚ ਪਹੁੰਚ ਕੇ ਦੇਸ਼ ਲਈ ਇੱਕ ਹੋਰ ਤਗਮਾ ਪੱਕਾ ਕਰ ਦਿੱਤਾ।

ਬੋਪੰਨਾ ਅਤੇ ਦਿਵਿਜ ਦੀ ਤਜ਼ਰਬੇਕਾਰ ਜੋੜੀ ਨੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ‘ਚ ਪਹਿਲਾ ਸੈੱਟ ਹਾਰਨ ਦੇ ਬਾਵਜ਼ੂਦ ਵਾਪਸੀ ਕਰਦਿਆਂ ਜਾਪਾਨ ਦੇ ਕਾਈਤੋ ਅਤੇ ਸ਼ੋ ਸ਼ਿਮਾਬੁਕਰੋ ਨੂੰ 4-6, 6-3, 10-8 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਭਾਰਤੀ ਜੋੜੀ ਨੇ 1 ਘੰਟੇ 12 ਮਿੰਟ ਤੱਕ ਚੱਲੇ ਮੈਚ ‘ਚ ਕੁੱਲ 28 ਵਿਨਰਜ਼ ਲਾਏ ਅਤੇ ਪਹਿਲੀ ਸਰਵਿਸ ‘ਤੇ 82 ਫ਼ੀਸਦੀ ਅੰਕ ਜਿੱਤੇ ਉਹਨਾਂ ਨੂੰ 13 ਅਨਫੋਰਸਡ ਗਲਤੀਆਂ ਵੀ ਕੀਤੀਆਂ ਜਦੋਂਕਿ ਵਿਰੋਧੀ ਜਾਪਾਨੀ ਖਿਡਾਰੀ ਨੇ ਮੈਚ ‘ਚ 17 ਗਲਤੀਆਂ ਕੀਤੀ ਅਤੇ ਤਿੰਨ ਡਬਲ ਫਾਲਟ ਕੀਤੇ।ਅੰਕਿਤਾ ਦੇ ਸਾਹਮਣੇ ਚੀਨੀ ਖਿਡਾਰੀ ਸ਼ੁਆਈ ਝਾਂਗ ਦਾ ਤਜ਼ਰਬਾ ਕੰਮ ਆਇਆ ਜਿਸ ਨੇ ਲਗਾਤਾਰ ਮੌਕਿਆਂ ‘ਤੇ ਅੰਕਿਤਾ ਤੋਂ ਸਖ਼ਤ ਟੱਕਰ ਮਿਲਣ ਦੇ ਬਾਵਜ਼ੂਦ 6-4, 7-6 ਨਾਲ ਦੋ ਘੰਟੇ 11 ਮਿੰਟ ‘ਚ ਜਿੱਤ ਆਪਣੇ ਨਾਂਅ ਕਰਕੇ ਫਾਈਨਲ ‘ਚ ਜਗ੍ਹਾ ਬਣਾ ਲਈ ਅੰਕਿਤਾ 15 ਬ੍ਰੇਕ ਅੰਕਾਂ ਨੂੰ ਚੋਂ 9 ‘ਚ ਅਸਫ਼ਲ ਰਹੀ ਜਦੋਂਕਿ ਝਾਂਗ ਨੇ 15 ‘ਚੋਂ 11 ‘ਤੇ ਅੰਕਿਤਾ ਦੀ ਸਰਵਿਸ ਬ੍ਰੇਕ ਕੀਤੀ ਅੰਕਿਤਾ ਤੋਂ ਇਲਾਵਾ ਚੀਨੀ ਤਾਈਪੇ ਦੀ ਸ਼ੁਓ ਵੀ ਕਾਂਸੀ ਤਗਮਾ ਜੇਤੂ ਬਣੀ।

ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ

ਪ੍ਰਜਨੇਸ਼ ਨੇ ਸਿੰਗਲ ‘ਚ ਭਾਰਤੀ ਮੁਹਿੰਮ ਨੂੰ ਕਾਇਮ ਰੱਖਦੇ ਹੋਏ ਕੋਰੀਆ ਦੇ ਸੁਨਵੂ ਨੂੰ 6-7, 6-4, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਪ੍ਰਜਨੇਸ਼ ਨੇ ਇਹ ਮੈਰਾਥਨ ਮੁਕਾਬਲਾ ਤਿੰਨ ਘੰਟੇ 55 ਮਿੰਟ ਦੇ ਸੰਘਰਸ਼ ‘ਚ ਜਿੱਤਿਆ ਮੈਚ ਦਾ ਪਹਿਲਾ ਸੈੱਟ 74 ਮਿੰਟ ‘ਚ ਟਾਈਬ੍ਰੇਕ ‘ਚ ਗੁਆਉਣ ਤੋਂ ਬਾਅਦ ਪ੍ਰਜਨੇਸ਼ ਨੇ ਦੂਸਰਾ ਸੈੱਟ 6-4 ਨਾਲ ਅਤੇ ਫ਼ੈਸਲਾਕੁੰਨ ਸੈੱਅ ਦੋ ਘੰਟੇ ਤੱਕ ਚੱਲਿਆ ਅਤੇ ਇਸ ਸੈੱਟ ਦਾ ਟਾਈਬ੍ਰੇਕਰ ਪ੍ਰਜਨੇਸ਼ ਨੇ 10-8 ਨਾਲ ਜਿੱਤ ਕੇ ਭਾਰਤੀ ਖ਼ੇਮੇ ‘ਚ ਖੁਸ਼ੀ ਦੀ ਲਹਿਰ ਦੌੜਾਂ ਦਿੱਤੀ ਸਿੰਗਲ ‘ਚ ਹਾਰ ਅੰਕਿਤਾ ਲਈ ਹਾਲਾਂਕਿ ਮਿਕਸਡ ਡਬਲਜ਼ ‘ਚ ਬੋਪੰਨਾ ਨਾਲ ਅਜੇ ਇੱਕ ਹੋਰ ਤਗਮੇ ਦੀ ਆਸ ਬਣੀ ਹੋਈ ਹੈ ਜਿੱਥੇ ਉਹ ਕੁਆਰਟਰਫਾਈਨਲ ‘ਚ ਮੇਜ਼ਬਾਨ ਇੰਡੋਨੇਸ਼ੀਆਈ ਜੋੜੀ ਵਿਰੁੱਧ ਨਿੱਤਰਨਗੇ।

ਸਿੰਧੂ ਤੇ ਸਾਇਨਾ ਪ੍ਰੀ ਕੁਆਰਟਰ ‘ਚ | Asiad Games

ਬੈਡਮਿੰਟਨ ਦੇ ਸਿੰਗਲਜ਼ ਵਰਗ ‘ਚ ਪੀਵੀ ਸਿੰਧੂ ਨੇ ਚੰਗੇ ਭਲੇ ਸੰਘਰਸ਼ ਦੇ ਬਾਆਦ ਪ੍ਰੀ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਸਿੰਧੂ ਨੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਦੌਰਾਨ ਵਿਅਤਨਾਮ ਦੀ ਥੀ ਰਾਂਗ ਵੁ ਨੂੰ ਤਿੰਨ ਗੇਮਾਂ ਦੇ ਮੁਕਾਬਲੇ ‘ਚ 2-1 ਨਾਲ ਹਰਾਇਆ, ਸਿੰਧੂ ਨੇ 58 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ‘ਚ ਰਾਂਗ ਨੂੰ 21-10, 12-21, 23-21 ਨਾਲ ਮਾਤ ਦਿੱਤੀ ਇੱਕ ਹੋਰ ਮੈਚ ‘ਚ ਸਾਇਨਾ ਨੇਹਵਾਲ ਨੇ ਵੀ ਆਸਾਨੀ ਨਾਲ ਆਖ਼ਰੀ 16 ‘ਚ ਪ੍ਰਵੇਸ਼ ਕਰ ਲਿਆ।

ਭਾਰਤ ਕਿਸ਼ਤੀ ਚਾਲਨ ਦੀਆਂ 3 ਈਵੇਂਟ ਦੇ ਫ਼ਾਈਨਲ ‘ਚ | Asiad Games

ਭਾਰਤੀ ਖਿਡਾਰੀਆਂ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਕਿਸ਼ਤੀ ਚਾਲਨ ਮੁਕਾਬਲਿਆਂ ਦੇ ਰੇਪਚੇਜ਼ ਗੇੜ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਈਵੇਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਪੁਰਸ਼ ਖਿਡਾਰੀਆਂ ਨੇ ਲਾਈਟਵੇਟ ਡਬਲਜ਼ ਸਕੱਲਜ਼ ਅਤੇ ਲਾਈਟਵੇਟ ਈਵੇਂਟ ਅਤੇ ਮਹਿਲਾਵਾਂ ਨੇ ਵੁਮੇਨ ਫੋਰ ਈਵੇਂਟ ਦੇ ਫਾਈਨਲ ‘ਚ ਜਗ੍ਹਾ ਬਣਾਈ। ਪੁਰਸ਼ ਲਾਈਟਵੇਟ ਡਬਲਜ਼ ਸਕੱਲਜ਼ ‘ਚ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ 7 ਮਿੰਟ 14.23 ਸੈਕਿੰਡ ਦਾ ਸਮਾਂ ਲੈਂਦਿਆਂ ਪਹਿਲੇ ਸਥਾਨ ‘ਤੇ ਰਹੇ ਲਾਈਟਵੇਟ ਈਵੇਂਟ ‘ਚ ਵੀ ਭਾਰਤੀ ਟੀਮ ਪਹਿਲੇ ਸਥਾਨ ‘ਤੇ ਰਹੀ ਭਾਰਤ ਦੇ ਅੱਠਾਂ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ 6 ਮਿੰਟ 15.62 ਸੈਕਿੰਡ ਦੇ ਸਮੇਂ ਦੇ ਨਾਲ ਪਹਿਲੇ ਸਥਾਨ ‘ਤੇ ਰਹਿੰਦਿਆਂ ਫਾਈਨਲ ‘ਚ ਪ੍ਰਵੇਸ਼ ਕੀਤਾ ਵੁਮੇਨ ਫੋਰ ‘ਚ ਭਾਰਤੀ ਮਹਿਲਾਵਾਂ ਚੌਥੇ ਸਥਾਨ ‘ਤੇ ਰਹੀਆਂ ਪਰ ਉਹ ਫਾਈਨਲ ਲਈ ਜ਼ਰੂਰੀ ਸਮਾਂ ਕੱਢਣ ‘ਚ ਕਾਮਯਾਬ ਰਹੀਆਂ।

ਚੈਂਪੀਅਨ ਪੁਰਸ਼ ਕਬੱਡੀ ਟੀਮ ਹਾਰੀ

ਸੱਤ ਵਾਰ ਦੀ ਚੈਂਪੀਅਨ ਅਤੇ ਵਿਸ਼ਵ ਜੇਤੂ ਭਾਰਤੀ ਪੁਰਸ਼ ਕਬੱਡੀ ਟੀਮ ਨੂੰ ਏਸ਼ੀਆਈ ਖੇਡਾਂ ਦੇ 28 ਸਾਲਾਂ ਦੇ ਕਬੱਡੀ ਇਤਿਹਾਸ ‘ਚ ਪਹਿਲੀ ਵਾਰ ਨਾਕਆਊਟ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਅ ਾ ਅਤੇ ਭਾਰਤੀ ਟੀਮ ਸੈਮੀਫਾਈਨਲ ‘ਚ ਵੀਰਵਾਰ ਨੂੰ ਇਰਾਨ ਹੱਥੋਂ 18-27 ਨਾਲ ਹਾਰ ਗਈ। ਏਸ਼ੀਆਈ ਖੇਡਾਂ ‘ਚ ਕਬੱਡੀ ਇੱਕੋ ਇੱਕ ਅਜਿਹੀ ਖੇਡ ਸੀ ਜਿਸ ਵਿੱਚ ਭਾਰਤ ਦਾ ਸੋਨ ਤਗਮਾ ਹਮੇਸ਼ ਪੱਕਾ ਮੰਨਿਆ ਜਾਂਦਾ ਸੀ ਪਰ ਇਸ ਵਾਰ ਇਰਾਨ ਨੇ ਭਾਰਤ ਨੂੰ ਸ਼ਰਮਨਾਕ ਹਾਰ ਦਾ ਘੁੱਟ ਪਿਆ ਦਿੱਤਾ ਭਾਰਤ ਨੂੰ ਗਰੁੱਪ ਮੈਚ ‘ਚ ਵੀ ਕੋਰੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸੈਮੀਫਾਈਨਲ ‘ਚ ਇਰਾਨ ਤੋਂ ਮਾਤ ਮਿਲ ਗਈ ਪੁਰਸ਼ ਟੀਮ ਹਾਰ ਦੇ ਵਿੱਚ ਭਾਰਤੀ ਮਹਿਲਾ ਟੀਮ ਨੇ ਲਗਾਤਾਰ ਤੀਸਰਾ ਸੋਨ ਤਗਮਾ ਹਾਸਲ ਕਰਨ ਦੀਆਂ ਆਸਾਂ ਨੂੰ ਕਾਇਮ ਰੱਖਦੇ ਹੋਏ ਸੈਮੀਫਾਈਨਲ ‘ਚ ਤਾਈਪੇ ਨੂੰ 27-14 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ।

ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ

ਭਾਰਤ ਨੇ 1990 ਦੀਆਂ ਏਸ਼ੀਆਈ ਖੇਡਾਂ ਦੀ ਸ਼ੁਰੂਆਤ ‘ਚ ਸੋਨ ਤਗਮਾ ਜਿੱਤਿਆ ਸੀ ਇਹ ਉਹਨਾਂ ਖੇਡਾਂ ‘ਚ ਭਾਰਤ ਦਾ ਇੱਕੋ ਇੱਕ ਸੋਨ ਤਗਮਾ ਸੀ ਭਾਰਤ ਨੇ 1990 ਤੋਂ 2014 ਤੱਕ ਲਗਾਤਾਰ ਸੱਤ ਸੋਨ ਤਗਮੇ ਜਿੱਤੇ ਹਨ ਪਰ ਪ੍ਰੋ ਕਬੱਡੀ ਲੀਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਇਰਾਨ ਅਤੇ ਕੋਰੀਆ ਦੇ ਖਿਡਾਰੀਆਂ ਨੂੰ ਅਜਿਹਾ ਮੰਚ ਦਿੱਤਾ ਕਿ ਇਹਨਾਂ ਟੀਮਾਂ ਨੇ ਭਾਰਤ ਟੀਮ ਨੂੰ ਹੀ ਧੂੜ ਚਟਾ ਦਿੱਤੀ ਇਰਾਨ ਨੇ ਸੈਮੀਫਾਈਨਲ ਜਿੱਤਣ ਦਾ ਜਸ਼ਨ ਇਸ ਤਰ੍ਹਾਂ ਮਨਾਇਆ ਜਿਵੇਂ ਉਹਨਾਂ ਫ਼ਾਈਨਲ ਹੀ ਜਿੱਤ ਲਿਆ ਹੋਵੇ ਨਾ ਸਿਰਫ਼ ਇਰਾਨ ਦੇ ਪੁਰਸ਼ ਖਿਡਾਰੀ ਸਗੋਂ ਮਹਿਲਾ ਖਿਡਾਰਨਾਂ ਵੀ ਜ਼ਸਨ ਮਨਾਉਣ ਕੋਰਟ ‘ਤੇ ਉੱਤਰ ਆਈਆਂ।

ਭਾਰਤੀ ਟੀਮ ਨੂੰ ਹੁਣ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਵੇਗਾ ਇਰਾਨ ਦਾ ਸੋਨ ਤਗਮੇ ਲਈ ਕੋਰੀਆ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਇੱਕ ਹੋਰ ਸੈਮੀਫਾਈਨਲ ‘ਚ ਪਾਕਿਸਤਾਨ ਨੂੰ 27-24 ਨਾਲ ਹਰਾਇਆ ਪੁਰਸ਼ ਟੀਮ ਦੀ ਹਾਰ ਦੀ ਮਾਯੂਸੀ ਵਿੱਚ 2010 ਅਤੇ 2014 ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਭਾਰਤੀ ਮਹਿਲਾ ਟੀਮ ਨੇ ਸੈਮੀਫਾਈਨਲ ‘ਚ ਚੀਨੀ ਤਾਈਪੇ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤੀ ਟੀਮ ਏਸ਼ੀਆਡ ‘ਚ ਹੁਣ ਆਪਣੇ ਤੀਸਰੇ ਸੋਨ ਤਗਮੇ ਲਈ ਇਰਾਨ ਵਿਰੁੱਧ ਨਿੱਤਰੇਗੀ ਜਿਸਨੇ ਦੂਸਰੇ ਸੈਮੀਫਾਈਨਲ ‘ਚ ਥਾਈਲੈਂਡ ਨੂੰ 26-16 ਨਾਲ ਹਰਾਇਆ ਜਕਾਰਤਾ 18ਵੀਆਂ ਏਸ਼ੀਆਈ ਖੇਡਾਂ ‘ਚ ਭਾਰਤ ਦੀ ਅਰੁਣਾ ਰੈੱਡੀ ਮਹਿਲਾ ਆਰਟਿਸਟਿਕ ਜਿਮਨਾਸਟਿਕ ਦੀ ਵਾੱਲਟ ਈਵੇਂਟ ‘ਚ ਆਪਣੀ ਮੁਹਾਰਤ ਦਿਖਾਉਂਦੀ ਹੋਈ ਅਰੁਣਾ ਫਾਈਨਲ ‘ਚ ਛੇਵੇਂ ਸਥਾਨ ‘ਤੇ ਰਹੀ। (Asiad Games)